Rain in Punjab: ਬਜ਼ਾਰਾਂ ਵਿੱਚ ਗਾਹਕਾਂ ਤੇ ਸੜਕਾਂ ’ਤੇ ਦੋਪਹੀਆ ਵਾਹਨਾਂ ਦੀ ਆਮਦ ਘਟੀ
Rain in Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੀਰਵਾਰ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਅੰਦਰ ਵੀ ਠੰਡ ਦਾ ਕਹਿਰ ਜਾਰੀ ਰਿਹਾ। ਜਿਸ ਵਿੱਚ ਸ਼ੁੱਕਰਵਾਰ ਸੁਵੱਖਤੇ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਹੋਰ ਵਾਧਾ ਕਰ ਦਿੱਤਾ ਹੈ। ਨਤੀਜੇ ਵਜੋਂ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜਿਸ ਨਾਲ ਬਜ਼ਾਰ ਤੇ ਸੜਕਾਂ ਸੁੰਨਸਾਨ ਨਜ਼ਰ ਆਉਣ ਲੱਗੀਆਂ ਹਨ।
ਸ਼ੁੱਕਰਵਾਰ ਦੁਪਿਹਰ ਨੂੰ ਮੌਸਮ ਕੇਂਦਰ ਚੰਡੀਗੜ੍ਹ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਲੁਧਿਆਣਾ ਸਣੇ ਪੰਜਾਬ ਦੇ ਵੱਖ- ਵੱਖ ਜ਼ਿਲਿ੍ਹਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦਰਮਿਆਨੇ ਤੂਫ਼ਾਨ, ਬਿਜਲੀ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਵੱਖ- ਵੱਖ ਥਾਵਾਂ ’ਤੇ ਹੀ ਦਰਮਿਆਨੇ ਮੀਂਹ ਪੈਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। Rain in Punjab
Read Also : Haryana Punjab Highway Project: ਪੰਜਾਬ-ਹਰਿਆਣਾ ਨੂੰ ਜੋੜਨ ਲਈ ਮਨਜ਼ੂਰ ਹੋਏ ਤਿੰਨ ਹਾਈਵੇਅ
ਰਿਪੋਰਟ ਅਨੁਸਾਰ ਲੁਧਿਆਣਾ ਤੋਂ ਇਲਾਵਾ ਰਾਏਕੋਟ, ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਮੂਨਕ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਫ਼ਤਿਹਗੜ੍ਹ ਸਾਹਿਬ, ਅਮਲੋਹ, ਤਲਵੰਡੀ ਸਾਬੋ, ਬਠਿੰਡਾ, ਰਾਮਪੁਰਾ ਫੂਲ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋ, ਲੁਧਿਆਣਾ ਪੂਰਬੀ ਤੇ ਲੁਧਿਆਣਾ ਪੱਛਮੀ, ਚਮਕੌਰ ਸਾਹਿਬ, ਸਮਰਾਲਾ, ਨਿਹਾਲ ਸਿੰਘ ਵਾਲਾ ਵਿਖੇ 50- 60 ਕਿਲੋਮੀਟਰ ਦੀ ਗਤੀ ਨਾਲ ਹਵਾ ਚੱਲ ਸਕਦੀਆਂ ਹਨ।
ਜਦਕਿ ਉਕਤ ਸਮੇਤ ਰਾਜਪੁਰਾ, ਮੁਹਾਲੀ, ਅਬੋਹਰ, ਮਲੋਟ, ਗਿੱਦੜਬਾਹਾ, ਜੈਤੋ, ਮੁਕਤਸਰ, ਜਲਾਲਾਬਾਦ, ਚੰਡੀਗੜ੍ਹ, ਖਰੜ, ਰੂਪ ਨਗਰ, ਬਾਘਾ ਪੁਰਾਣਾ, ਫਰੀਦਗੋਟ, ਮੋਗਾ, ਫ਼ਿਰੋਜ਼ਪੁਰ, ਸ਼ਾਹਕੋਟ, ਜਗਰਾਓ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ 1 ਤੇ 2, ਕਪੂਰਥਲਾ, ਬਲਾਚੌਰ, ਨਵਾਂ ਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਭੁਲੱਥ, ਦਸੂਆ, ਮੁਕੇਰੀਆਂ ਵਿਖੇ ਦਰਮਿਆਨੇ ਮੀਂਹ ਪੈ ਸਕਦਾ ਹੈੇ।
ਮਾਹਿਰਾਂ ਮੁਤਾਬਕ ਪੰਜਾਬ ਅੰਦਰ ਘੱਟੋ- ਘੱਟ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸਦਾ ਵਾਧਾ ਦਰਜ਼ ਕੀਤਾ ਗਿਆ ਹੈ ਜੋ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਅੰਦਰ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਖੇ 5 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ। ਤੇ ਵੱਧ ਤੋਂ ਵੱਧ ਤਾਪਮਾਨ ਅਬੋਹਰ (ਫਾਜ਼ਿਲਿਕਾ) ਦਾ ਰਿਕਾਰਡ ਹੋਇਆ ਹੈ।