Punjab Highway News: ਪੰਜਾਬੀਆਂ ਲਈ ਖੁਸ਼ਖਬਰੀ! ਹਾਈਵੇਅ ਦਾ ਵਿਛੇਗਾ ਜਾਲ, 38 ਪ੍ਰੋਜੈਕਟਾਂ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ

Punjab Highway News
Punjab Highway News: ਪੰਜਾਬੀਆਂ ਲਈ ਖੁਸ਼ਖਬਰੀ! ਹਾਈਵੇਅ ਦਾ ਵਿਛੇਗਾ ਜਾਲ, 38 ਪ੍ਰੋਜੈਕਟਾਂ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ

Punjab Highway News: ਚੰਡੀਗੜ੍ਹ। ਜਿੱਥੇ ਦੇਸ਼ ਭਰ ’ਚ ਆਵਾਜਾਈ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਨਵੇਂ ਪ੍ਰਾਜੈਕਟ ਮਨਜ਼ੂਰ ਕੀਤੇ ਜਾ ਰਹੇ ਹਨ ਅਤੇ ਕਈ ਪ੍ਰਾਜੈਕਟ ਮਨਜ਼ੂਰ ਹੋ ਕੇ ਉਨ੍ਹਾਂ ’ਤੇ ਕੰਮ ਚੱਲ ਰਿਹਾ ਹੈ। ਉਥੇ ਹੀ ਪੰਜਾਬ ਨੂੰ ਨੈਸ਼ਨਲ ਹਾਈਵੇਅ ਦੇ ਕਈ ਨਵੇਂ ਪ੍ਰੋਜੈਕਟ ਮਿਲੇ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬੀਤੇ ਦਿਨੀਂ ਰਾਜ ਸਭਾ ਵਿੱਚ ਦੱਸਿਆ ਕਿ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰਾਲੇ ਤੋਂ 22,160 ਕਰੋੜ ਰੁਪਏ ਦੇ 38 ਹਾਈਵੇਅ ਪ੍ਰੋਜੈਕਟ ਮਿਲੇ ਹਨ।

22,160 ਕਰੋੜ ਰੁਪਏ ਦੇ 38 ਹਾਈਵੇਅ ਪ੍ਰੋਜੈਕਟਾਂ ਨੂੰ ਮਨਜ਼ੂਰੀ | Punjab Highway News

ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੰਤਰਾਲੇ ਨੇ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ 825 ਕਿਲੋਮੀਟਰ ਦੀ ਲੰਬਾਈ ਵਾਲੇ 38 ਹਾਈਵੇਅ ਪ੍ਰਾਜੈਕਟਾਂ ਲਈ 22,160 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਇਹਨਾਂ ਪ੍ਰੋਜੈਕਟਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਅਤੇ ਅੰਮ੍ਰਿਤਸਰ-ਬਠਿੰਡਾ ਹਾਈਵੇ ਵਰਗੇ ਪ੍ਰਮੁੱਖ ਗਲਿਆਰੇ ਸ਼ਾਮਲ ਹਨ, ਜੋ ਖੇਤਰੀ ਵਪਾਰ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮੱਦਦ ਕਰਨਗੇ। Punjab Highway News

42 ਪ੍ਰੋਜੈਕਟਾਂ ਦੀ ਉਸਾਰੀ ਦੀ ਪ੍ਰਗਤੀ ਔਸਤਨ 48 ਪ੍ਰਤੀਸ਼ਤ

ਇਸ ਤੋਂ ਇਲਾਵਾ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਛੱਡੇ ਗਏ ਚਾਰ ਵੱਡੇ ਹਾਈਵੇਅ ਪ੍ਰਾਜੈਕਟਾਂ ਨੂੰ 80 ਫੀਸਦੀ ਜ਼ਮੀਨ ਐਕਵਾਇਰ ਕਰਨ ਦੇ ਰਾਜ ਦੇ ਦਾਅਵਿਆਂ ਦੇ ਆਧਾਰ ’ਤੇ ਮੁੜ ਟੈਂਡਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਚੱਲ ਰਹੇ ਪ੍ਰਾਜੈਕਟਾਂ ਦੀ ਉਸਾਰੀ ਦੀ ਪ੍ਰਗਤੀ ਵਿੱਚ ਹੋ ਰਹੀ ਦੇਰੀ ’ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲਾਂ ਹੀ ਚੱਲ ਰਹੇ 42 ਪ੍ਰਾਜੈਕਟਾਂ ਦੀ ਉਸਾਰੀ ਦੀ ਪ੍ਰਗਤੀ ਔਸਤਨ 48 ਫੀਸਦੀ ਹੈ।

ਪੰਜਾਬ ਸੰਸਦ ਮੈਂਬਰ ਨੇ ਕੇਂਦਰੀ ਮੰਤਰੀ ਨੂੰ ਪ੍ਰਾਜੈਕਟਾਂ ’ਤੇ ਤੇਜ਼ੀ ਨਾਲ ਕੰਮ ਕਰਨ ਅਤੇ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਕੰਮ ਦੀ ਲਾਗਤ ਨਾ ਵਧੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਸਕੇ। ਡਾ. ਸਾਹਨੀ ਨੇ ਦੱਸਿਆ ਕਿ ਕੁੱਲ 38 ਪ੍ਰੋਜੈਕਟਾਂ ਵਿੱਚੋਂ 11017 ਕਰੋੜ ਰੁਪਏ ਦੇ 17 ਪ੍ਰੋਜੈਕਟ 2024-25 ਦੀ ਸਾਲਾਨਾ ਯੋਜਨਾ ਵਿੱਚ ਸ਼ਾਮਲ ਕੀਤੇ ਗਏ ਹਨ।

LEAVE A REPLY

Please enter your comment!
Please enter your name here