Bathinda-Ajmer Greenfield Expressway: ਸਾਦੁਲਪੁਰ (ਸੱਚ ਕਹੂੰ/ਓਮਪ੍ਰਕਾਸ਼)। ਚੁਰੂ ਦੇ ਸੰਸਦ ਮੈਂਬਰ ਰਾਹੁਲ ਕਸਵਾਨ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਤੇ ਸੜਕੀ ਆਵਾਜਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ-ਅਜਮੇਰ ਗ੍ਰੀਨਫੀਲਡ ਹਾਈ-ਸਪੀਡ ਕੋਰੀਡੋਰ ਦੇ ਨਿਰਮਾਣ ਲਈ ਮਨਜ਼ੂਰੀ ਜਾਰੀ ਕਰਨਾ ਬਹੁਤ ਜ਼ਰੂਰੀ ਹੈ। ਇਹ ਕਾਰੀਡੋਰ ਆਵਾਜਾਈ ਦੇ ਨਜ਼ਰੀਏ ਤੋਂ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਇਹ ਗੁਜਰਾਤ ਤੋਂ ਪੰਜਾਬ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਤੇ ਨਾਲ ਹੀ ਦੂਰੀ ਅਤੇ ਸਮੇਂ ਦੀ ਬਚਤ ਕਰੇਗਾ। ਇਸ ਲਾਂਘੇ ਦਾ ਵੱਡਾ ਹਿੱਸਾ ਸਾਡੇ ਚੁਰੂ ਸੰਸਦੀ ਹਲਕੇ ’ਚੋਂ ਲੰਘੇਗਾ। Bathinda-Ajmer Greenfield Expressway
ਇਹ ਖਬਰ ਵੀ ਪੜ੍ਹੋ : Mayor Ludhiana: ਪੁਣਛਾਣ: ਆਪਣਾ ਮੇਅਰ ਬਣਾਉਣ ਲਈ ‘ਆਪ’ ਨੂੰ ਪਏਗੀ ‘ਬਿਗਾਨਿਆਂ’ ਦੀ ਲੋੜ
ਜੋ ਇਲਾਕੇ ਦੇ ਵਿਕਾਸ ’ਚ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ। ਇਹ ਹਾਈ-ਸਪੀਡ ਕੋਰੀਡੋਰ ਕਾਂਡਲਾ ਬੰਦਰਗਾਹ ਦੀ ਦੂਰੀ ਨੂੰ 200 ਕਿਲੋਮੀਟਰ ਤੱਕ ਘਟਾ ਦੇਵੇਗਾ ਤੇ ਆਵਾਜਾਈ ਲਈ ਇੱਕ ਵਾਧੂ ਰੂਟ ਵਜੋਂ ਮਹੱਤਵਪੂਰਨ ਸਾਬਤ ਹੋਵੇਗਾ। ਰੇਲਵੇ ਦੇ ਨਜ਼ਰੀਏ ਤੋਂ ਇਹ ਦੋ ਰੇਲਵੇ ਕੋਰੀਡੋਰਾਂ ਨੂੰ ਜੋੜਨ ਦਾ ਕੰਮ ਵੀ ਕਰੇਗਾ। ਉਨ੍ਹਾਂ ਕਿਹਾ ਕਿ ਚੁਰੂ ਤੋਂ ਜਲੰਧਰ ਤੱਕ ਨਵਾਂ ਨੈਸ਼ਨਲ ਹਾਈਵੇ-703 ਬਣਾਇਆ ਜਾਣਾ ਹੈ। ਇਸ ਹਾਈਵੇਅ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤੇ ਇਸ ਦੀ ਚੌੜਾਈ 7 ਮੀਟਰ ਦੀ ਬਜਾਏ 10 ਮੀਟਰ ਕੀਤੀ ਜਾਵੇ। ਨਾਲ ਹੀ ਇਸ ਹਾਈਵੇਅ ’ਤੇ ਸਥਿਤ ਸੰਸਦੀ ਹਲਕੇ ਦੇ ਸ਼ਹਿਰਾਂ ਨੌਹਰ।
ਸਾਹਵਾ, ਤਾਰਾਨਗਰ ਤੇ ਚੁਰੂ ਆਦਿ ’ਚ ਬਾਈਪਾਸ ਦਾ ਨਿਰਮਾਣ ਕੀਤਾ ਜਾਵੇ। ਤਾਂ ਜੋ ਵਧਦੀ ਸ਼ਹਿਰੀ ਆਬਾਦੀ ਦੇ ਮੱਦੇਨਜ਼ਰ ਭਵਿੱਖ ਦੀਆਂ ਲੋੜਾਂ ਦਾ ਧਿਆਨ ਰੱਖਿਆ ਜਾ ਸਕੇ ਤੇ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਸਕੇ। ਸੰਸਦ ਮੈਂਬਰ ਰਾਹੁਲ ਕਸਵਾ ਨੇ ਕਿਹਾ ਕਿ ਅਸੀਂ ਇੱਕ ਵੱਡੇ ਪ੍ਰੋਜੈਕਟ ਲਈ ਲਗਾਤਾਰ ਯਤਨ ਕਰ ਰਹੇ ਹਾਂ, ਸਾਡੀ ਮਿਹਨਤ ਜ਼ਰੂਰ ਫਲ ਦੇਵੇਗੀ, ਪਿਛਲੇ ਪੰਜ ਸਾਲਾਂ ਤੋਂ ਅਸੀਂ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਲਈ ਯਤਨਸ਼ੀਲ ਹਾਂ। ਇਹ ਸਾਡੇ ਸੰਸਦੀ ਹਲਕੇ ਦੇ ਨੋਹਰ, ਭਲੇਰੀ, ਸਰਦਾਰਸ਼ਹਿਰ, ਚੁਰੂ, ਰਤਨਗੜ੍ਹ ਦੇ ਹਿੱਸਿਆਂ ’ਚੋਂ ਇੱਕ ਨਵੇਂ ਰਸਤੇ ਵਜੋਂ ਉਭਰੇਗਾ। ਮੰਤਰੀ ਨੇ ਜਲਦੀ ਹੀ ਇਸ ਲਾਂਘੇ ਲਈ ਮਨਜ਼ੂਰੀ ਦੇਣ ਦਾ ਭਰੋਸਾ ਦਿੱਤਾ ਹੈ। ਇਸ ਕੋਰੀਡੋਰ ਦਾ 75 ਫੀਸਦੀ ਹਿੱਸਾ ਰਾਜਸਥਾਨ ’ਚ ਹੋਣ ਕਾਰਨ ਇਹ ਵਿਆਪਕ ਪੱਧਰ ’ਤੇ ਲਾਭ ਪ੍ਰਦਾਨ ਕਰੇਗਾ।