9 ਵਜ਼ੇ ਤੱਕ ਲੁਧਿਆਣਾ ’ਚ 5.4 ਫੀਸਦੀ ਤੇ ਮਲੋਦ ਵਿਖੇ ਨਗਰ ਪੰਚਾਇਤ ਲਈ 16.1 ਫੀਸਦੀ ਪੋਲਿੰਗ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਲੁਧਿਆਣਾ ਨਗਰ ਨਿਗਮ ਦੇ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ। ਹਰ ਪੋਲਿੰਗ ਬੂਥ ’ਤੇ ਠੰਡ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਹਰ ਪੋਲਿੰਗ ਬੂਥ ’ਤੇ ਵੋਟਰਾਂ ਦੀ ਗਿਣਤੀ ਫਿਲਹਾਲ ਬਹੁਤ ਘੱਟ ਹੈ। ਇੱਕਾ-ਦੁੱਕਾ ਵੋਟਰ ਆਪਣੀ ਵੋਟ ਪਾਉਣ ਲਈ ਆ ਰਹੇ ਹਨ, ਠੰਢ ਹੋਣ ਕਰਕੇ ਕਿਧਰੇ ਵੀ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਨਹੀਂ ਆ ਰਹੀਆਂ, ਇਸ ਦੌਰਾਨ ਚੋਣ ਅਮਲਾ ਤੇ ਪੁਲਿਸ ਪ੍ਰਸ਼ਾਸਨ ਪੂਰੀ ਮੁਸਤਾਇਦੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ। ਦੱਸ ਦੇਈਏ ਕਿ ਅੱਜ ਜ਼ਿਲ੍ਹਾ ਲੁਧਿਆਣਾ ’ਚ ਨਗਰ-ਨਿਗਮ ਲੁਧਿਆਣਾ ਤੋਂ ਇਲਾਵਾ ਮਾਛੀਵਾੜਾ।
Wrestling News: ਜੌਨ ਸੀਨਾ ਤੇ ਗ੍ਰੇਟ ਖਲੀ ਨੂੰ ਰਿੰਗ ’ਚ ਹਰਾਉਣ ਵਾਲੇ WWE ਦੇ ਮਸ਼ਹੂਰ ਰੈਸਲਰ ਦਾ ਦੇਹਾਂਤ
ਸਮਰਾਲਾ, ਮੁੱਲਾਂਪੁਰ ਦਾਖਾ, ਸਾਹਨੇਵਾਲ ਤੇ ਸਮਰਾਲਾ ਤੋਂ ਬਿਨਾਂ ਨਗਰ ਪੰਚਾਇਤ ਮਲੋਦ ਲਈ ਵੋਟਿੰਗ ਹੋ ਰਹੀ ਹੈ। ਸ਼ਹਿਰੀ ਖੇਤਰਾਂ ’ਚ ਨਗਰ-ਨਿਗਮ ਲੁਧਿਆਣਾ ਤੇ ਵੱਖ-ਵੱਖ ਨਗਰ ਕੌਂਸਲਾਂ ਲਈ ਭਾਵੇਂ ਵੋਟਾਂ ਪੈਣ ਦਾ ਕੰਮ ਫਿਲਹਾਲ ਮੱਠਾ ਚੱਲ ਰਿਹਾ ਹੈ ਪਰ ਪੇਂਡੂ ਖੇਤਰ ਨਾਲ ਸੰਬੰਧਿਤ ਨਗਰ ਪੰਚਾਇਤ ਮਲੋਦ ਵਿਖੇ ਵੋਟਰਾਂ ’ਚ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਨਾਲ ਨਜ਼ਰ ਆ ਰਿਹਾ ਹੈ। ਵੋਟ ਫੀਸਦੀ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 9 ਵਜੇ ਤੱਕ ਨਗਰ-ਨਿਗਮ ਲੁਧਿਆਣਾ ’ਚ 5.4 ਫੀਸਦੀ ਪੋਲਿੰਗ ਹੋ ਚੁੱਕੀ ਹੈ। ਜਦਕਿ ਵੱਖ-ਵੱਖ ਨਗਰ ਕੌਂਸਲਾਂ ’ਚ 9.8 ਫੀਸਦੀ ਤੇ ਮਲੌਦ ਨਗਰ ਪੰਚਾਇਤ ਚ ਸਭ ਤੋਂ ਵੱਧ 16.1 ਫੀਸਦੀ ਦੀ ਵੋਟ ਭੁਗਤ ਚੁੱਕੀ ਹੈ। Ludhiana News