One Nation One Election: ਸਰਕਾਰ ਲੋਕ ਸਭਾ ’ਚ ਇੱਕ ਦੇਸ਼ ਇੱਕ ਚੋਣ ਸਿਸਟਮ ਲਿਆਉਣ ਲਈ ਦੋ ਬਿੱਲ ਪੇਸ਼ ਕਰਨ ਦੀ ਤਿਆਰੀ ’ਚ ਹੈ ਬਿੱਲ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੇ ਬਿੱਲਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ ਇਸ ਲਈ ਸੰਸਦ ’ਚ ਵਿਰੋਧੀਆਂ ਦੀ ਸੰਭਾਵੀ ਪ੍ਰਤੀਕਿਰਿਆ ਸਪੱਸ਼ਟ ਹੀ ਹੈ ਇਨ੍ਹਾਂ ਬਿੱਲਾਂ ਦਾ ਭਵਿੱਖ ਕੀ ਹੈ ਇਹ ਤਾਂ ਅਜੇ ਪਤਾ ਲੱਗੇਗਾ, ਪਰ ਇਸ ਤੱਥ ਨੂੰ ਸਵੀਕਾਰ ਕਰਨ ’ਚ ਜ਼ਰ੍ਹਾ ਜਿੰਨਾ ਵੀ ਭੁਲੇਖਾ ਨਹੀਂ ਹੈ ਕਿ ਵੱਖ-ਵੱਖ ਚੋਣਾਂ ਆਪਣੇ-ਆਪ ’ਚ ਬਹੁਤ ਵੱਡੀ ਸਮੱਸਿਆ ਹਨ ਦੁਨੀਆ ਦੀ ਸਭ ਤੋਂ ਵੱਡੀ ਅਬਾਦੀ ਵਾਲੇ ਵਿਕਾਸਸ਼ੀਲ ਮੁਲਕ ਲਈ ਵੱਖ-ਵੱਖ ਚੋਣਾਂ ਆਰਥਿਕ ਬੋਝ ਦੇ ਨਾਲ-ਨਾਲ ਸਮੇਂ ਦੀ ਵੀ ਬਰਬਾਦੀ ਹਨ।
ਇਹ ਖਬਰ ਵੀ ਪੜ੍ਹੋ : Eye Camp: 33ਵੇਂ ‘ਯਾਦ-ਏ-ਮੁਰਸ਼ਿਦ ਪਰਮੋ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦਾ ਚੌਥਾ ਦਿਨ
ਲੋਕ ਸਭਾ ਚੋਣਾਂ ਸਿਰੇ ਚੜ੍ਹਦੀਆਂ ਹਨ ਤਾਂ ਵਿਧਾਨ ਸਭਾ ਚੋਣਾਂ ਆ ਜਾਂਦੀਆਂ ਹਨ, ਉਹ ਨਿੱਬੜਦੀਆਂ ਹਨ ਤਾਂ, ਨਗਰ ਨਿਗਮ/ਕੌਂਸਲ ਚੋਣਾਂ ਆ ਜਾਂਦੀਆਂ ਹਨ, ਇਹ ਭੁਗਤਦੀਆਂ ਹਨ ਤਾਂ ਪੰਚਾਇਤੀ ਚੋਣਾਂ ਆ ਜਾਂਦੀਆਂ ਹਨ ਸੂਬਾ ਸਰਕਾਰਾਂ ਦੀ ਊਰਜਾ ਤਾਂ ਚੋਣਾਂ ਕਰਵਾਉਣ ’ਚ ਹੀ ਲੰਘ ਜਾਂਦੀ ਹੈ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ (ਮੁੱਖ ਮੰਤਰੀ) ਕੰਮ ਕਦੋਂ ਕਰੀਏ ਚੋਣਾਂ ਤੋਂ ਤਾਂ ਵਿਹਲ ਨਹੀਂ ਮਿਲ ਰਹੀ ਬਿਨਾਂ ਸ਼ੱਕ ‘ਇੱਕ ਦੇਸ਼ ਇੱਕ ਚੋਣ’ ’ਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।
ਪਰ ਵਾਰ-ਵਾਰ ਚੋਣਾਂ ਇਸ ਤੋਂ ਵੀ ਬਹੁਤ ਵੱਡੀ ਸਮੱਸਿਆ ਹੈ ਵੱਡੇ ਕੰਮ ਲਈ ਤਿਆਰੀ ਵੀ ਵੱਡੀ ਚਾਹੀਦੀ ਹੈ ਪਰ ਭਾਰਤ ਕੋਲ ਵਾਰ-ਵਾਰ ਚੋਣਾਂ ਦੇ ਬੋਝ ਨੂੰ ਝੱਲਣ ਲਈ ਜ਼ਿਆਦਾ ਵਕਤ ਨਹੀਂ ਤਕਨੀਕ ਦਾ ਫਾਇਦਾ ਉਠਾ ਕੇ ਤਰੱਕੀ ਕਰਨੀ ਹੀ ਚਾਹੀਦੀ ਹੈ ਅਮਰੀਕਾ ਵਰਗੇ ਮੁਲਕ ਨੇ ਰਾਸ਼ਟਰਪਤੀ ਦੀਆਂ ਤਾਜ਼ਾ ਚੋਣਾਂ ਦੇ ਨਾਲ ਕਈ ਹੋਰ ਚੋਣਾਂ ਵੀ ਕਾਰਵਾਈਆਂ ਹਨ ਅਸਲ ’ਚ ਪਾਣੀ ਵਹਿੰਦਾ ਹੀ ਤਾਜ਼ਾ ਹੁੰਦਾ ਹੈ ਦਰਿਆ ਦਾ ਪਾਣੀ ਹੀ ਚੰਗਾ ਲੱਗਦਾ ਹੈ ਛੱਪੜ ਦਾ ਖੜ੍ਹਾ ਪਾਣੀ ਕਿਸੇ ਨੂੰ ਭਾਉਂਦਾ ਨਹੀਂ ਸਮੇਂ ਨਾਲ ਅੱਗੇ ਵਧਣਾ ਹੀ ਚਾਹੀਦਾ ਹੈcਵੱਖ-ਵੱਖ ਚੋਣਾਂ ਸਮੱਸਿਆ ਤਾਂ ਹੈ ਹੀ। One Nation One Election