ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ ‘ਚ ਹੋਵੇਗਾ ਸ਼ੁਰੂ | Pro Kabaddi League
ਮੁੰਬਈ (ਏਜੰਸੀ)। ਦੇਸ਼ ‘ਚ ਕਬੱਡੀ ਦੀ ਵਧਦੀ ਪ੍ਰਸਿੱਧੀ ਦਾ ਅਸਰ ਹੁਣ ਦਿਸਣ ਲੱਗਿਆ ਹੈ ਜਿੱਥੇ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਲਈ ਇਸ ਵਾਰ ਇਨਾਮੀ ਰਾਸ਼ੀ ‘ਚ ਬੰਪਰ ਵਾਧਾ ਕੀਤਾ ਗਿਆ ਹੈ ਜੋ ਪਿਛਲੇ ਸੈਸ਼ਨ ਦੇ ਦੋ ਕਰੋੜ ਦੀ ਤੁਲਨਾ ‘ਚ ਹੁਣ ਅੱਠ ਕਰੋੜ ਰੁਪਏ ਹੋ ਗਈ ਹੈ ਕਬੱਡੀ ਲੀਗ ਦੇ ਚੌਥੇ ਗੇੜ ‘ਚ ਜਿੱਥੇ ਟੂਰਨਾਮੈਂਟ ਦੀ ਰਾਸ਼ੀ ਦੋ ਕਰੋੜ ਸੀ ਉੱਥੇ ਹੁਣ ਅੱਠ ਕਰੋੜ ਰੁਪਏ ਕਰ ਦਿੱਤਾ ਗਿਆ ਹੈ ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ ਤੋਂ ਸ਼ੁਰੂ ਹੋਵੇਗਾ ਚੀਨੀ ਮੋਬਾਈਲ ਕੰਪਨੀ ਵੀਵੋ ਕਬੱਡੀ ਲੀਗ ਦਾ ਮੁੱਖ ਪ੍ਰਾਯੋਜਕ ਹੈ ਜਿਸ ਨੇ ਬੀਤੀ ਮਈ ‘ਚ ਹੀ ਅਗਲੇ ਪੰਜ ਸਾਲਾਂ ਲਈ ਲੀਗ ਨਾਲ ਕਰਾਰ ਕੀਤਾ ਹੈ ਜੋ ਕਰੀਬ 300 ਕਰੋੜ ਰੁਪਏ ਦਾ ਹੈ ਕਬੱਡੀ ਲੀਗ ‘ਚ ਇਸ ਵਾਰ 12 ਟੀਮਾਂ ਉੱਤਰਨਗੀਆਂ ਜੋ 138 ਮੈਚ ਖੇਡਣਗੀਆਂ। (Pro Kabaddi League )
ਜੇਤੂ ਟੀਮ ਨੂੰ ਤਿੰਨ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ ਜਦੋਂ ਕਿ ਉਪ ਜੇਤੂ ਟੀਮ ਨੂੰ ਇੱਕ ਕਰੋੜ 80 ਲੱਖ ਰੁਪਏ ਮਿਲੇਗਾ Àੂੱਥੇ ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇੱਕ ਕਰੋੜ 20 ਲੱਖ ਰੁਪਏ ਦਾ ਇਨਾਮ ਮਿਲੇਗਾ ਚੌਥੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 80 ਲੱਖ ਰੁਪਏ ਜਦੋਂ ਕਿ ਪੰਜਵੇਂ ਅਤੇ ਛੇਵੇਂ ਸਥਾਨ ਦੀਆਂ ਟੀਮਾਂ ਨੂੰ 35-35 ਲੱਖ ਰੁਪਏ ਮਿਲਣਗੇ ਲੀਗ ਦਾ ਸਰਵੋਤਮ ਖਿਡਾਰ ਦੇ ਇਨਾਮ ‘ਚ ਵੀ ਇਸ ਵਾਰ ਇਜ਼ਾਫਾ ਕੀਤਾ ਗਿਆ ਹੈ ਜਿਸ ਨੂੰ ਹੁਣ 15 ਲੱਖ ਰੁਪਏ ਕਰ ਦਿੱਤਾ ਗਿਆ ਹੈ ਬਾਕੀ ਨਿੱਜੀ ਪੁਰਸਕਾਰਾਂ ‘ਚ ਸਰਵੋਤਮ ਰੇਡਰ ਨੂੰ 10 ਲੱਖ, ਸਰਵੋਤਮ ਡਿਫੈਂਡਰ ਨੂੰ 10 ਲੱਖ ਅਤੇ ਸਰਵੋਤਮ ਨੌਜਵਾਨ ਖਿਡਾਰੀ ਨੂੰ ਅੱਠ ਲੱਖ ਰੁਪਏ ਦਾ ਇਨਾਮ ਮਿਲੇਗਾ ਸਰਵੋਤਮ ਮਹਿਲਾ ਅਤੇ ਪੁਰਸ਼ ਰੈਫਰੀ ਨੂੰ ਸਾਢੇ ਤਿੰਨ ਲੱਖ ਰੁਪਏ ਦੇ ਨਿੱਜੀ ਨਗਦ ਪੁਰਸਕਾਰ ਮਿਲਣਗੇ।