Punjab News: ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਨਹੀਂ ਹੋ ਸਕਦਾ : ਮੈਡਮ ਦਾਮਨ
Punjab News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਵਿੱਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਦਾਖ਼ਲ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਦਾ ਕੱਲ ਆਖਰੀ ਦਿਨ ਸੀ। ਵਿਧਾਨ ਸਭਾ ਹਲਕਾ ਸੁਨਾਮ ’ਚ ਨਗਰ ਪੰਚਾਇਤ ਚੀਮਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਚਹੇਤਿਆਂ ਨੂੰ ਬਿਨਾ ਮੁਕਾਬਲੇ ਜਿੱਤ ਦਿਵਾਉਣ ਲਈ ਕਈ ਵਾਰਡਾਂ ਵਿੱਚ ਬਾਕੀ ਸਾਰੇ ਉਮੀਦਵਾਰਾਂ ਦੇ ਕਾਗਜ ਹੀ ਰੱਦ ਕਰਵਾ ਦਿੱਤੇ ਗਏ। ਆਮ ਆਦਮੀ ਪਾਰਟੀ ਵੱਲੋਂ ਕੀਤੀ ਅਜਿਹੀ ਧੱਕੇਸ਼ਾਹੀ ਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਪ੍ਰੈਸ ਕਾਨਫਰੰਸ ਕਰਕੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਚੀਮਾਂ ਦੀਆਂ ਚੋਣਾਂ ਵਿੱਚ ਮੋਜੂਦਾ ਆਮ ਆਦਮੀ ਦੀ ਸਰਕਾਰ ਧੱਕੇਸ਼ਾਹੀ ਨਾਲ ਆਮ ਜਨਤਾ ਦੇ ਉਮੀਦਵਾਰ ਦੇ ਕਾਗਜ ਰੱਦ ਕਰਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਲੱਗੀ ਹੋਈ ਹੈ ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਨਹੀਂ ਹੋ ਸਕਦਾ। Punjab News
Read Also : Punjab farmers Protest: ਕਿਸਾਨਾਂ ‘ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ
ਮੈਡਮ ਬਾਜਵਾ ਨੇ ਦੱਸਿਆਂ ਕਿ ਚੀਮਾਂ ਨਗਰ ਪੰਚਾਇਤ ਦੇ ਵਾਰਡ ਨੰਬਰ 05 ਵਿੱਚ ਕੁੱਲ 7 ਉਮੀਦਵਾਰਾਂ ਨੇ ਕਾਗਜ ਭਰੇ ਸਨ, ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਨਾਲ ਆਪਣੇ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ, ਮੈਡਮ ਦਾਮਨ ਬਾਜਵਾ ਕਿਹਾ ਅਸੀਂ ਆਪਣੇ ਉਮੀਦਵਾਰ ਸਾਥੀਆਂ ਨਾਲ ਡੱਟ ਕੇ ਖੜ੍ਹੇ ਹਾਂ ਬਿਲਕੁਲ ਵੀ ਧੱਕੇਸ਼ਾਹੀ ਨਹੀ ਹੋਣ ਦਿੱਤੀ ਜਾਵੇਗੀ। ਇਸ ਮੌਕੇ ਹਰਮਨਦੇਵ ਬਾਜਵਾ, ਸੰਜੇ ਗੋਇਲ ਜਰਨਲ ਸਕੱਤਰ, ਰਾਜੀਵ ਮੱਖਣ ਮੰਡਲ ਪ੍ਰਧਾਨ, ਮਾਲਵਿੰਦਰ ਗੋਲਡੀ ਆਦਿ ਹਾਜ਼ਰ ਸਨ।