ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ
- ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤਾ ਧਮਾਕਾ | Rajasthan News
ਬਾਂਸਵਾੜਾ (ਸੱਚ ਕਹੂੰ ਨਿਊਜ਼)। Rajasthan News: ਬਾਂਸਵਾੜਾ ’ਚ ਇੰਡੀਆ ਸੀਮੈਂਟਸ ਲਿਮਟਿਡ ਦੇ ਪਲਾਂਟ ’ਚ ਧਮਾਕਾ ਹੋਇਆ ਹੈ। ਹਾਦਸੇ ’ਚ 2 ਮਜ਼ਦੂਰ ਝੁਲਸ ਗਏ ਹਨ। ਧਮਾਕਾ ਪਲਾਂਟ ਦੇ ਕੋਲਾ ਡਿਪੂ ’ਚ ਹੋਇਆ। ਸ਼ਨਿੱਚਰਵਾਰ ਸਵੇਰੇ 10.30 ਵਜੇ ਵਾਪਰੇ ਇਸ ਹਾਦਸੇ ਦਾ ਕਾਰਨ ਕਾਰਬਨ ਡਾਈਆਕਸਾਈਡ ਗੈਸ ਦਾ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸੜੇ ਹੋਏ ਮਜ਼ਦੂਰਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਸੀਆਈ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ 3 ਥਾਣਿਆਂ ਦੇ 70 ਤੋਂ ਜ਼ਿਆਦਾ ਸਿਪਾਹੀ ਮੌਕੇ ’ਤੇ ਤਾਇਨਾਤ ਹਨ। ਜ਼ਖਮੀਆਂ ਤੇ ਹਾਦਸੇ ਸਬੰਧੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਹ ਖਬਰ ਵੀ ਪੜ੍ਹੋ : Kisaan Railway Track Jaam: ਕਿਸਾਨਾਂ ਦਾ ਪੰਜਾਬ ਭਰ ’ਚ ਰੇਲਾਂ ਰੋਕਣ ਦਾ ਐਲਾਨ, ਜਾਣੋ
ਕੋਲਾ ਜਲਾਉਣ ਵਾਲੀ ਟੈਂਕੀ ਫਟੀ | Rajasthan News
ਜਾਣਕਾਰੀ ਅਨੁਸਾਰ ਇੰਡੀਆ ਸੀਮੈਂਟ ਦਾ ਇਹ ਪਲਾਂਟ ਬਾਂਸਵਾੜਾ ਸ਼ਹਿਰ ਤੋਂ 30 ਕਿਲੋਮੀਟਰ ਦੂਰ ਪਿੰਡ ਬਾਜਵਾ ’ਚ ਹੈ। ਇੱਥੇ ਟੈਂਕੀ ’ਚ ਕੋਲਾ ਪਾਉਂਦੇ ਸਮੇਂ ਧਮਾਕਾ ਹੋ ਗਿਆ। ਇਸ ’ਚ ਈਸ਼ਵਰਲਾਲ ਪੁੱਤਰ ਨਾਥਜੀ ਵਾਸੀ ਪਿੰਡ ਕੁਟੁੰਬਾ ਤੇ ਦਿਲੀਪ ਪੁੱਤਰ ਭਰਤ ਵਾਸੀ ਪਿੰਡ ਨੌਖਾਲਾ ਝੁਲਸ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਧੂੰਆਂ 5 ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਸੀ। ਧਮਾਕੇ ਦੀ ਆਵਾਜ਼ ਡੇਢ ਤੋਂ 2 ਕਿਲੋਮੀਟਰ ਤੱਕ ਸੁਣਾਈ ਦਿੱਤੀ। ਮਜ਼ਦੂਰਾਂ ਦਾ ਦੋਸ਼ ਹੈ ਕਿ ਕੋਲਾ ਡਿਪੂ ’ਚ ਕਾਰਬਨ ਗੈਸ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ। ਧਮਾਕੇ ਦਾ ਖਤਰਾ ਸੀ। ਫੈਕਟਰੀ ਦੇ ਆਦਿਵਾਸੀ ਮਜ਼ਦੂਰ ਸੰਘ ਦੇ ਪ੍ਰਧਾਨ ਦਲੀਪ ਪਨਾਡਾ ਨੇ ਦੱਸਿਆ ਕਿ ਅਸੀਂ ਇਸ ਸਬੰਧੀ 4-5 ਵਾਰ ਪ੍ਰਬੰਧਕਾਂ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਕੋਈ ਫੈਸਲਾ ਨਹੀਂ ਹੋਇਆ।