Farmers Protest Punjab: ਅੱਜ ਮੁੜ ਦਿੱਲੀ ਪੈਦਲ ਕੂਚ ਕਰੇਗਾ 101 ਕਿਸਾਨਾਂ ਦਾ ਮਰਜੀਵੜਾ ਜੱਥਾ
Farmers Protest Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਿਸਾਨੀ ਮੰਗਾਂ ਸਬੰਧੀ ਸ਼ੰਭੂ ਬਾਰਡਰ ਤੋਂ 14 ਦਸੰਬਰ ਨੂੰ 101 ਮਰਜ਼ੀਵੜੇ ਕਿਸਾਨਾਂ ਦਾ ਤੀਜਾ ਜੱਥਾ ਦੁਪਹਿਰ 12 ਵਜੇ ਪੈਦਲ ਦਿੱਲੀ ਕੂਚ ਕਰੇਗਾ। ਇਸ ਸਬੰਧੀ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇੱਧਰ ਅੱਜ ਪੂਰੇ 10 ਮਹੀਨੇ ਹੋਣ ’ਤੇ ਸ਼ੰਭੂ ਬਾਰਡਰ ’ਤੇ ਵੱਡੀ ਗਿਣਤੀ ਕਿਸਾਨ ਇਕੱਠੇ ਹੋਏ। ਕਿਸਾਨ ਆਗੂਆਂ ਵੱਲੋਂ ਹਰਿਆਣਾ ਦੇ ਐੱਮਪੀ ਰਾਮਚੰਦ ਜਾਂਗੜਾ ਵੱਲੋਂ ਪਹਿਲੇ ਕਿਸਾਨ ਅੰਦੋਲਨ ਲਈ ਦਿੱਤੇ ਬਿਆਨ ਨੂੰ ਦੋ ਧਿਰਾਂ ਵਿੱਚ ਪੁਆੜਾ ਪਵਾਉਣ ਵਾਲਾ ਦੱਸਿਆ ਅਤੇ ਇਸ ਐੱਮਪੀ ’ਤੇ ਕਾਰਵਾਈ ਦੀ ਮੰਗ ਕੀਤੀ।
Read Also : Bank Accounts: ਕੀ ਦੋ ਬੈਂਕ ਖਾਤੇ ਰੱਖਣੇ ਪੈਣਗੇ ਮਹਿੰਗੇ?, 10,000 ਰੁਪਏ ਦਾ ਜੁਰਮਾਨਾ
ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਸਾਲ 2023 ਦੀ 13 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਦਿੱਲੀ ਕੂਚ ਲਈ ਆਪਣਾ ਮੋਰਚਾ ਲਾਇਆ ਗਿਆ ਸੀ ਅਤੇ ਕਿਸਾਨ ਇੱਥੇ ਦਿੱਲੀ ਜਾਣ ਲਈ 10 ਮਹੀਨਿਆਂ ਤੋਂ ਡਟੇ ਹੋਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 14 ਦਸੰਬਰ ਨੂੰ ਦੁਪਹਿਰ 12 ਵਜੇ ਦਿੱਲੀ ਕੂਚ ਕਰਨ ਵਾਲੇ ਜੱਥੇ ਦੀ ਅਗਵਾਈ ਕਿਸਾਨ ਯੂਨੀਅਨ ਅਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਕਿਸਾਨ ਆਗੂ ਮਨਜੀਤ ਸਿੰਘ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਪੂਰੇ ਸ਼ਾਂਤਮਈ ਤਰੀਕੇ ਨਾਲ ਨਿਹੱਥੇ ਦਿੱਲੀ ਕੂਚ ਲਈ ਪੈਦਲ ਵਧਣਗੇ ਅਤੇ ਅੱਗੋਂ ਹਰਿਆਣਾ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ, ਇਹ ਕੱਲ੍ਹ ਸਾਰਿਆਂ ਸਾਹਮਣੇ ਆ ਜਾਵੇਗਾ। Farmers Protest Punjab
10 ਮਹੀਨੇ ਪੂਰੇ ਹੋਣ ’ਤੇ ਕਿਸਾਨਾਂ ਨੇ ਕੀਤਾ ਸ਼ੰਭੂ ਬਾਰਡਰ ’ਤੇ ਇਕੱਠ | Farmers Protest Punjab
ਪੰਧੇਰ ਨੇ ਕਿਹਾ ਕਿ ਹਰਿਆਣਾ ਦੇ ਐੱਮਪੀ ਰਾਮਚੰਦ ਜਾਂਗੜਾ ਵੱਲੋਂ ਦਿੱਲੀ ਕਿਸਾਨ ਅੰਦੋਲਨ ਬਾਰੇ ਕਿਸਾਨਾਂ ਸਬੰਧੀ ਜੋਂ ਗਲਤ ਬਿਆਨਬਾਜ਼ੀ ਕੀਤੀ ਗਈ ਹੈ, ਉਸ ਸਬੰਧੀ ਉਹ ਤੁਰੰਤ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਭਾਜਪਾ ਐੱਮਪੀ ਨੇ ਕਿਹਾ ਕਿ ਪਹਿਲੇ ਕਿਸਾਨ ਅੰਦੋਲਨ ਦੌਰਾਨ 700 ਲੜਕੀਆਂ ਗਾਇਬ ਹੋ ਗਈਆਂ ਅਤੇ ਇਸ ਦੇ ਨਾਲ ਹੀ ਹਰਿਆਣਾ ਵਿੱਚ ਨਸ਼ੇ ਦਾ ਫੈਲਾਅ ਹੋਇਆ ਹੈ।
ਇਨ੍ਹਾਂ ਬਿਆਨਾਂ ’ਤੇ ਕਿਸਾਨ ਆਗੂ ਸਰਵਣ ਪੰਧੇਰ ਨੇ ਇਤਰਾਜ਼ ਜਿਤਾਇਆ ਕਿ ਭਾਜਪਾ ਦਾ ਇਹ ਐੱਮਪੀ ਭੜਕਾ ਕੇ ਦੇਸ਼ ਵਿੱਚ ਦੰਗੇ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੇ ਅੰਦੋਲਨ ਦੌਰਾਨ ਚੁੱਪ ਕਿਉਂ ਰਿਹਾ। ਉਨ੍ਹਾਂ ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਤੋਂ ਮੰਗ ਕੀਤੀ ਕਿ ਇਸ ਐੱਮਪੀ ਨੂੰ ਪਾਰਟੀ ਵਿੱਚ ਬਾਹਰ ਕੱਢਿਆ ਜਾਵੇ ਅਤੇ ਇਸ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।