CM Bhagwant Mann: ਪੰਜਾਬ ’ਚ ‘ਥਾਰ ਦਾ ਟਸ਼ਨ’, ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀਆਂ ਦੇ ਕਾਫ਼ਲੇ ’ਚ ਸ਼ਾਮਲ ਹੋਈ ਥਾਰ

CM Bhagwant Mann
CM Bhagwant Mann: ਪੰਜਾਬ ’ਚ ‘ਥਾਰ ਦਾ ਟਸ਼ਨ’, ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀਆਂ ਦੇ ਕਾਫ਼ਲੇ ’ਚ ਸ਼ਾਮਲ ਹੋਈ ਥਾਰ

ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਦੀ ਗੱਡੀ ਨੂੰ ‘ਐਸਕਾਰਟ’ ਕਰੇਗੀ ਥਾਰ

CM Bhagwant Mann: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੁਣ ‘ਥਾਰ ਦਾ ਟਸ਼ਨ’ ਚੱਲੇਗਾ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਤੋਂ ਲੈ ਕੇ ਕੈਬਨਿਟ ਮੰਤਰੀਆਂ ਦੇ ਕਾਫਲੇ ਵਿੱਚ ਚਲਣ ਵਾਲੇ ਸੁਰੱਖਿਆ ਕਰਮਚਾਰੀ ਹੁਣ ਥਾਰ ਗੱਡੀ ਵਿੱਚ ਹੀ ਸਵਾਰ ਹੁੰਦੇ ਨਜ਼ਰ ਆਉਣਗੇ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਲਈ 12 ਥਾਰ ਗੱਡੀਆਂ ਨੂੰ ਅਲਾਟ ਕਰਦੇ ਹੋਏ ਕਾਫ਼ਲੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਤਾਂ ਇਥੇ ਹੀ ਕੁਝ ਕੈਬਨਿਟ ਮੰਤਰੀਆਂ ਦੇ ਕਾਫ਼ਲੇ ਵਿੱਚ ਥਾਰ ਗੱਡੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਹੀ ਜ਼ਿਲਿਆਂ ਵਿੱਚ ਚਲਣ ਵਾਲੀ ਐਸਕਾਰਟ ਗੱਡੀਆਂ ਨੂੰ ਵੀ ਥਾਰ ਵਿੱਚ ਬਦਲਿਆ ਜਾ ਰਿਹਾ ਹੈ, ਜਿਸ ਦੇ ਚਲਦੇ ਜਦੋਂ ਵੀ ਕੈਬਨਿਟ ਮੰਤਰੀ ਜਾਂ ਫਿਰ ਕੋਈ ਵੀ ਵੀਵੀਆਈਪੀ, ਪੰਜਾਬ ਵਿੱਚ ਜਾਏਗਾ ਤਾਂ ਉਸ ਨੂੰ ਐਸਕਾਰਟ ਕਰਨ ਲਈ ਥਾਰ ਗੱਡੀਆਂ ਹੀ ਮਿਲਣਗੀਆਂ।

ਭਗਵੰਤ ਮਾਨ ਦੇ ਕਾਫਲੇ ਲਈ 12 ਥਾਰ ਹੋਈ ਅਲਾਟ ਕੈਬਨਿਟ ਮੰਤਰੀਆਂ ਨੂੰ

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਵਿੱਚ ਥਾਰ ਗੱਡੀਆਂ ਨੂੰ ਸ਼ਾਮਲ ਕਰਨ ਉਨਾਂ ਦੀ ਸੁਰੱਖਿਆ ਵਿੱਚ ਲਗੇ ਹੋਏ ਅਧਿਕਾਰੀ ਜਿਆਦਾ ਖੁਸ ਨਹੀਂ ਹਨ, ਕਿਉਂਕਿ ਥਾਰ ਗੱਡੀਆਂ ਵਿੱਚ ਬੈਠ ਕੇ ਸੁਰੱਖਿਆ ਕਰਮਚਾਰੀ ਉਸ ਪੱਧਰ ਦੀ ਫੁਰਤੀ ਨਾਲ ਸੁਰੱਖਿਆ ਨਹੀਂ ਦੇ ਸਕਦੇ , ਜਿਹੜੇ ਕਿ ਹੁਣ ਤੱਕ ਜਿਪਸੀ ਗੱਡੀਆਂ ਵਿੱਚ ਬੈਠ ਕੇ ਦਿੰਦੇ ਆਏ ਹਨ ਪਰ ਗ੍ਰਹਿ ਵਿਭਾਗ ਦੇ ਫੈਸਲੇ ਅੱਗੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲਗੇ ਅਧਿਕਾਰੀ ਵੀ ਨਤਮਸਤਕ ਹੁੰਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਥਾਰ ਗੱਡੀਆਂ ਚਲਦੀ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ: Punjab Teachers News: ਮੁੱਖ ਮੰਤਰੀ ਨੇ ਅਧਿਆਪਕਾਂ ਦੇ ਵਫਦ ਨਾਲ ਕੀਤੀ ਵਿਚਾਰ-ਚਰਚਾ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਸਣੇ ਵੀਵੀਆਈਪੀਜ਼ ਦੀ ਸੁਰੱਖਿਆ ਲਈ ਸੁਰੱਖਿਆ ਕਰਮਚਾਰੀ ਜਿਪਸੀ ਗੱਡੀ ਦਾ ਇਸਤੇਮਾਲ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਅਤੇ ਪੰਜਾਬ ਵਿੱਚ ਸੁਰੱਖਿਆ ਕਰਮਚਾਰੀਆਂ ਦੇ ਮੱਦੇਨਜ਼ਰ ਜਿਪਸੀ ਗੱਡੀ ਨੂੰ ਹੀ ਕਾਫ਼ੀ ਜਿਆਦਾ ਚੰਗੀ ਵੀ ਮੰਨਿਆ ਜਾਂਦਾ ਰਿਹਾ ਹੈ ਪਰ ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਵਿੱਚ ਜਿਪਸੀ ਦੇ ਬਦਲ ਵਜੋਂ ਥਾਰ ਗੱਡੀਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਥਾਰ ਗੱਡੀਆਂ ਨੂੰ ਸ਼ਾਮਲ ਕਰਨ ਲਈ ਕੁਝ ਇਤਰਾਜ਼ ਵੀ ਹੋਏ ਅਤੇ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਥਾਰ ਗੱਡੀਆਂ ਨੂੰ ਜਿਪਸੀ ਦੇ ਬਦਲ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਪਰ ਹੁਣ ਪੰਜਾਬ ਪੁਲਿਸ ਵੱਲੋਂ ਕਈ ਜ਼ਿਲ੍ਹਿਆਂ ਅਤੇ ਉੱਚ ਅਧਿਕਾਰੀਆਂ ਨੂੰ ਵੀ ਥਾਰ ਗੱਡੀਆਂ ਭੇਜਣ ਤੋਂ ਬਾਅਦ ਮੁੱਖ ਮੰਤਰੀ ਅਤੇ ਕੁਝ ਕੈਬਨਿਟ ਮੰਤਰੀਆਂ ਦੇ ਕਾਫਲੇ ਵਿੱਚ ਥਾਰ ਗੱਡੀਆਂ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ। CM Bhagwant Mann