Bengaluru Engineer Suicide Case: ਬੰਗਲੁਰੂ ਦੇ ਏਆਈ ਇੰਜਨੀਅਰ ਵੱਲੋਂ ਕੀਤੀ ਗਈ ਖੁਦਕੁਸ਼ੀ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਹੈ ਘਟਨਾ ਦਾ ਵੱਡਾ ਪਹਿਲੂ ਇਹ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਤੋਂ ਪਹਿਲਾਂ ਲਾਈਵ ਹੋ ਕੇ ਰਿਸ਼ਤਿਆਂ ’ਚ ਆ ਰਹੀ ਗਿਰਾਵਟ ਨੂੰ ਖੁਦ ਬਿਆਨ ਕੀਤਾ ਹੈ ਰਿਸ਼ਤਿਆਂ ਦੇ ਇਸ ਸੰਕਟ ਕਾਰਨ ਹਰ ਸਾਲ ਹਜ਼ਾਰਾਂ ਖੁਦਕੁਸ਼ੀਆਂ ਹੁੰਦੀਆਂ ਹਨ ਜੋ ਮਾਮਲੇ ਦੇ ਕਾਰਨ ਨੂੰ ਬੇਪਰਦ ਨਹੀਂ ਕਰਦੀਆਂ ਅਸਲ ’ਚ ਸੰਕਟ ਸੱਭਿਆਚਾਰਕ ਤਬਦੀਲੀ ਦੇ ਨਾਲ-ਨਾਲ ਕਾਨੂੰਨੀ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ ਪੁਰਾਤਨ ਰਿਸ਼ਤਿਆਂ ਦੀ ਪ੍ਰਣਾਲੀ ਤੇ ਸਮਾਜਿਕ ਮੁੱਲ ਆਧੁਨਿਕਤਾ ਨਾਲੋਂ ਬਹੁਤ ਅੱਗੇ ਸਨ। Bengaluru Engineer Suicide Case
ਇਹ ਖਬਰ ਵੀ ਪੜ੍ਹੋ : Param Pita Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ ਸ਼ਾਹ ਸਤਿਨਾਮ ਜੀ ਦਾਤਾਰ
ਸਿਰਫ ਪੈਸਾ ਜਾਂ ਭੌਤਿਕ ਤਰੱਕੀ ਮਨੁੱਖ ਨੂੰ ਸੁਖਮਈ ਜ਼ਿੰਦਗੀ ਜਿਉਣ ਦੇ ਕਾਬਲ ਨਹੀਂ ਬਣਾਉਂਦੀ ਆਧੁਨਿਕ ਜੀਵਨਸ਼ੈਲੀ ’ਚ ਤਲਾਕ ਨੂੰ ਆਮ ਗੱਲ ਸਮਝਣਾ, ਕਾਨੂੰਨਾਂ ਦੀ ਦੁਰਵਰਤੋਂ, ਤੇ ਰਿਸ਼ਤਿਆਂ ਪ੍ਰਤੀ ਵਧ ਰਹੀ ਸੰਵੇਦਨਹੀਣਤਾ ਨੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ ਤਲਾਕ, ਮੁਕੱਦਮੇਬਾਜ਼ੀ ਫੈਸ਼ਨ ਜਿਹੀ ਬਣ ਗਈ ਹੈ ਕਿਵੇਂ ਨਾ ਕਿਵੇਂ ਘਰ ਵਸਾਉਣਾ, ਬਜ਼ੁਰਗਾਂ ਤੋਂ ਸੇਧ ਲੈਣਾ, ਸਹਿਣਸ਼ੀਲਤਾ ਗੁਣ ਅੱਜ ਨਜ਼ਰ ਨਹੀਂ ਆ ਰਹੇ ਛੋਟੀ-ਮੋਟੀ ਗੱਲ ’ਤੇ ਮੁਕੱਦਮੇਬਾਜ਼ੀ ਦਾ ਸਹਾਰਾ ਰਿਸ਼ਤਿਆਂ ਨੂੰ ਖਤਮ ਕਰ ਰਿਹਾ ਹੈ ਉਕਤ ਦਰਦਨਾਕ ਘਟਨਾ ਪਿਛਲੇ ਚਾਰ ਦਹਾਕਿਆਂ ਤੋਂ ਮਨੋਰੰਜਨ ਦੇ ਨਾਂਅ ’ਤੇ ਪਰੋਸੇ ਜਾਂਦੇ। Bengaluru Engineer Suicide Case
ਖਪਤਕਾਰੀ ਸੱਭਿਆਚਾਰ ਤੇ ਪੱਛਮੀ ਜੀਵਨਸ਼ੈਲੀ ’ਚ ਰੰਗੇ ਟੀਵੀ ਸੀਰੀਅਲਾਂ, ਪੱਬ-ਕਲੱਬ ਕਲਚਰ, ਅਤੇ ਸ਼ਰਾਬ ਦੇ ਸੇਵਨ ਨੂੰ ਪ੍ਰੋਤਸਾਹਨ ਦਾ ਨਤੀਜਾ ਹੈ ਨੂੰਹ-ਸੱਸ ਦੀ ਈਰਖਾ, ਦਰਾਣੀ-ਜਠਾਣੀ ਦੀ ਲੜਾਈ, ਪਤੀ-ਪਤਨੀ ਦੇ ਰਿਸ਼ਤੇ ਬਾਹਰੀ ਸਬੰਧ, ਵਿਗੜੈਲ ਬੱਚਿਆਂ ਦੇ ਵਿਹਾਰ ਦੀ ਮਹਿਮਾ ਭਰੇ ਮਸਾਲੇਦਾਰ ਟੀਵੀ ਸੀਰੀਅਲ ਤੇ ਹੋਰ ਪ੍ਰੋਗਰਾਮਾਂ ਨੇ ਸਮਾਜ ਨੂੰ ਨਿਘਾਰ ਵੱਲ ਧੱਕਿਆ ਹੈ ਮਨੁੱਖੀ ਰਿਸ਼ਤੇ ਸਿਰਫ ਖਰਚੇ ਜਾਂ ਤਲਾਕ ਦਾ ਵਿਸ਼ਾ ਨਹੀਂ ਹੁੰਦੇ ਤਲਾਕ ਅਪਵਾਦ ਹੈ ਰਿਸ਼ਤੇ ਨਿਭਾਉਣਾ ਜ਼ਿੰਦਗੀ ਦਾ ਆਦਰਸ਼ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰਾਂ ਤੇ ਸਮਾਜ ਉਕਤ ਘਟਨਾ ਪ੍ਰਤੀ ਸੰਵੇਦਨਾ ਵਿਖਾ ਕੇ ਬਿਹਤਰ ਸਮਾਜ ਦੀ ਸਿਰਜਣਾ ਲਈ ਕੋਈ ਚਰਚਾ ਛੇੜਨਗੇ।