MCX Gold-Silver Price Today: ਨਵੀਂ ਦਿੱਲੀ (ਏਜੰਸੀ)। ਕੱਲ੍ਹ ਦੇ ਮੁਕਾਬਲੇ ਅੱਜ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ, ਜਿਸ ਦਾ ਕਾਰਨ ਚੀਨ ਵੱਲੋਂ ਅਗਲੇ ਸਾਲ ਅਰਥਚਾਰੇ ਨੂੰ ਸਹਾਰਾ ਦੇਣ ਲਈ ਆਪਣੀ ਕਰੰਸੀ ਯੂਆਨ ਨੂੰ ਕਮਜ਼ੋਰ ਕਰਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਵੇਂ ਕਿ ਵੇਖਿਆ ਜਾ ਰਿਹਾ ਹੈ ਕਿ ਭਾਰਤ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। MCX Gold-Silver Price Today
ਇਹ ਖਬਰ ਵੀ ਪੜ੍ਹੋ : Imd Alert: ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਇਸ ਦਿਨ ਤੱਕ ਸ਼ੀਤ ਲਹਿਰ ਦਾ ਅਲਰਟ, ਮੀਂਹ ਦੀ ਸੰਭਾਵਨਾ
ਅੱਜ ਭਾਵ ਵੀਰਵਾਰ 12 ਦਸੰਬਰ ਨੂੰ ਸੋਨੇ ਦੀਆਂ ਕੀਮਤਾਂ ’ਚ 900 ਰੁਪਏ ਦਾ ਵਾਧਾ ਹੋਇਆ ਹੈ ਤੇ 22 ਕੈਰੇਟ ਸੋਨੇ ਦੀ ਕੀਮਤ 73,000 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਸੋਨੇ ਦੀ ਕੀਮਤ 79,600 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਕਾਰੋਬਾਰ ਕਰ ਰਹੀ ਹੈ। ਐੱਮਸੀਐੱਕਸ ’ਤੇ ਸੋਨਾ ਵਪਾਰ 77,400 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 79,250 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਉਮੀਦ ਹੈ ਤੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਅਸਥਿਰ ਰਹਿਣ ਦੀ ਉਮੀਦ ਹੈ।
ਜਾਣੋ, ਅੱਜ 12 ਦਸੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ
ਭਾਰਤ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਤੇ ਨਜ਼ਰ ਮਾਰੀਏ ਤਾਂ ਅੱਜ 12 ਦਸੰਬਰ ਨੂੰ 24 ਕੈਰੇਟ ਸੋਨਾ 78,960 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ 24 ਕੈਰੇਟ ਸੋਨਾ 7,896 ਰੁਪਏ ਪ੍ਰਤੀ ਗ੍ਰਾਮ ਹੈ। ਇਹ ਸੋਨਾ ਪਿਛਲੇ ਹਫਤੇ ਦੇ ਮੁਕਾਬਲੇ 3.3 ਫੀਸਦੀ ਦਾ ਵਾਧਾ ਦਰਸ਼ਾ ਰਿਹਾ ਹੈ। ਪਿਛਲੇ 10 ਦਿਨਾਂ ’ਚ ਇਸ ਦੀਆਂ ਕੀਮਤਾਂ ’ਚ 3.1 ਫੀਸਦੀ ਦਾ ਵਾਧਾ ਹੋਇਆ ਹੈ। ਚਾਂਦੀ ਦੀ ਕੀਮਤ ਅੱਜ 95,590 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ।
ਦਿੱਲੀ ’ਚ ਅੱਜ ਸੋਨੇ ਦੀਆਂ ਕੀਮਤਾਂ
ਵੀਰਵਾਰ 12 ਦਸੰਬਰ ਨੂੰ ਸੋਨਾ 78, 820 ਰੁਪਏ ਪ੍ਰਤੀ 10 ਗ੍ਰਾਮ ’ਤੇ ਵਿਕ ਰਿਹਾ ਸੀ। ਕੱਲ੍ਹ ਭਾਵ 11 ਦਸੰਬਰ ਨੂੰ ਇਹ 78,180 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਪਿਛਲੇ ਹਫਤੇ ਇਹ 76, 250 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ।
ਜਾਣੋ ਅੱਜ ਦਿੱਲੀ ’ਚ ਚਾਂਦੀ ਦੀਆਂ ਕੀਮਤਾਂ
ਵੀਰਵਾਰ 12 ਦਸੰਬਰ ਨੂੰ ਦਿੱਲੀ ’ਚ ਚਾਂਦੀ ਦੀ ਕੀਮਤ 95, 430 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਕੱਲ੍ਹ 11 ਦਸੰਬਰ ਨੂੰ ਇਹੀ ਚਾਂਦੀ 95,060 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ ਤੇ ਇੱਕ ਹਫਤਾ ਪਹਿਲਾਂ ਚਾਂਦੀ 91,900 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ।