ਧੋਖੇ ਨਾਲ ਏਟੀਐੱਮ ਬਦਲ ਕੇ 3.39 ਲੱਖ ਦੀ ਰਕਮ ਕਢਵਾਈ | Crime News
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਹਰਿਆਣਾ ਦੇ ਇੱਕ ਵਿਅਕਤੀ ਨੂੰ ਦੋ ਅਣਪਛਾਤੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਏਟੀਐੱਮ ਰਾਹੀਂ ਆਪਣੇ ਖਾਤੇ ਵਿੱਚੋਂ ਨਗਦੀ ਕਢਵਾਉਣੀ ਮਹਿੰਗੀ ਪੈ ਗਈ। ਕੈਬਿਨ ’ਚ ਮੌਜੂਦ ਵਿਅਕਤੀਆਂ ਨੇ ਧੋਖੇ ਨਾਲ ਏਟੀਐੱਮ ਬਦਲ ਕੇ ਕੁੱਝ ਮਿੰਟਾਂ ਵਿੱਚ ਹੀ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਸਵਾ 3 ਲੱਖ ਤੋਂ ਵੱਧ ਦੀ ਰਕਮ ਕਢਵਾ ਲਈ।
ਇਹ ਵੀ ਪੜ੍ਹੋ: Punjab Sports News: ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਜਾਣੋ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਾਰਸ ਸੈਣੀ ਵਾਸੀ ਸ਼ੀਤਲਾ ਇੰਨਕਲੇਵ ਗੁਰੂਗ੍ਰਾਮ (ਹਰਿਆਣਾ) ਨੇ ਦੱਸਿਆ ਕਿ ਉਹ 25 ਅਕਤੂਬਰ ਨੂੰ ਲੁਧਿਆਣਾ ਵਿਖੇ ਖ੍ਰੀਦਦਾਰੀ ਕਰਨ ਆਇਆ ਸੀ। ਇਸ ਦੌਰਾਨ ਉਸਨੇ ਏਟੀਐਮ ਵਿੱਚੋਂ ਪੈਸੇ ਕਢਵਾਉਣੇ ਸਨ। ਜਦ ਉਹ ਪੈਸੇ ਕਢਵਾਉਣ ਲਈ ਸਥਾਨਕ ਗਿੱਲ ਰੋਡ ’ਤੇ ਸਥਿੱਤ ਐਕਸਿਸ ਬੈਂਕ ਦੇ ਏਟੀਐਮ ਵਿੱਚ ਗਿਆ ਤਾਂ ਉਥੇ ਪਹਿਲਾਂ ਤੋਂ ਹੀ ਏਟੀਐੱਮ ਦੇ ਕੈਬਿਨ ਵਿੱਚ ਦੋ ਅਣਪਛਾਤੇ ਵਿਅਕਤੀ ਮੌਜੂਦ ਸਨ। ਜਿੰਨ੍ਹਾਂ ਨੇ ਉਸਨੂੰ ਗੱਲਾਂ ਵਿੱਚ ਉਲਝਾ ਕੇ ਉਸਦਾ ਏਟੀਐੱਮ ਆਪਣੇ ਕੌਲ ਮੌਜੂਦ ਏਟੀਐਮ ਨਾਲ ਬਦਲ ਲਿਆ। ਜਿਉਂ ਹੀ ਉਹ ਏਟੀਐਮ ਦੇ ਕੈਬਿਨ ਵਿੱਚ ਬਾਹਰ ਨਿੱਕਲਿਆ ਤਾਂ ਉਸਨੂੰ ਇੱਕ ਤੋਂ ਬਾਅਦ ਇੱਕ 5 ਮੈਸੇਜ ਆਏ।
ਇਸ ਉਪਰੰਤ ਜਦੋਂ ਉਸਨੇ ਆਪਣਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚੋਂ 3, 39, 999 ਲੱਖ ਰੁਪਏ ਨਿਕਲ ਚੁੱਕੇ ਸਨ। ਜਦੋਂ ਉਸਨੇ ਆਪਣਾ ਏਟੀਐੱਮ ਕਾਰਡ ਚੈੱਕ ਕੀਤਾ ਤਾਂ ਪੂਰਾ ਮਾਮਲਾ ਸਾਫ਼ ਹੋ ਗਿਆ ਕਿਉਂਕਿ ਉਸਦਾ ਏਟੀਐੱਮ ਕਾਰਡ ਬਦਲਿਆ ਹੋਇਆ ਸੀ। ਮਾਮਲੇ ਵਿੱਚ ਥਾਣਾ ਡਵੀਜਨ ਨੰਬਰ 6 ਦੇ ਤਫ਼ਤੀਸੀ ਅਫ਼ਸਰ ਬਲਵੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪਾਰਸ ਸੈਣੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਏਟੀਐੱਮ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। Crime News