Nabha News: ਸਾਈਕਲ ਵਾਲੇ ਵਿਧਾਇਕ ਨੇ ਪਿਤਾ ਦੀ ਯਾਦ ਨੂੰ ਸਮਰਪਿਤ 13 ਸਾਈਕਲ ਲੋੜਵੰਦਾਂ ਨੂੰ ਸੌਂਪੇ

Nabha News
ਸਾਈਕਲ ਵਾਲੇ ਵਿਧਾਇਕ ਨੇ ਪਿਤਾ ਦੀ ਯਾਦ ਨੂੰ ਸਮਰਪਿਤ 13 ਸਾਈਕਲ ਲੋੜਵੰਦਾਂ ਨੂੰ ਸੌਂਪੇ

ਆਪਣੇ ਪਿਤਾ ਦੇ ਦਿੱਤੇ ਸੰਸਕਾਰਾਂ ਨੂੰ ਈਮਾਨਦਾਰੀ ਤੇ ਪਾਰਦਰਸ਼ਤਾ ਨਾਲ ਅੱਗੇ ਵਧਾਵਾਂਗੇ : ਦੇਵ ਮਾਨ | Nabha News

ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਸਾਈਕਲ ਵਾਲੇ ਵਿਧਾਇਕ ਵਜੋਂ ਜਾਣੇ ਜਾਂਦੇ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਆਪਣੇ ਪਿਤਾ ਦੀ ਅੰਤਿਮ ਸ਼ਰਧਾਂਜਲੀ ਮੌਕੇ ਲੋੜਵੰਦਾ ਨੂੰ 13 ਸਾਈਕਲ ਵੰਡੇ। ਇਸ ਮੌਕੇ ਆਪਣੀ ਮਾਤਾ ਤੇ ਭਰੇ ਪੂਰੇ ਪਰਿਵਾਰ ਨਾਲ ਮੌਜ਼ੂਦ ਆਪ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਲਾਲ ਸਿੰਘ ਇੱਕ ਮਿਹਨਤਕਸ਼ ਤੇ ਜਮੀਨ ਨਾਲ ਜੁੜੇ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਮਾਨਦਾਰੀ ਤੇ ਮਿਹਨਤ ਨਾਲ ਗੁਜ਼ਾਰਦਿਆਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਸੁਚੱਜੇ ਸੰਸਕਾਰ ਦਿੱਤੇ ਤੇ ਯੋਗ ਸਿੱਖਿਆ ਦਿਵਾਈ।

ਇਹ ਖਬਰ ਵੀ ਪੜ੍ਹੋ : Haryana-Punjab Winter Holidays: ਪੰਜਾਬ-ਹਰਿਆਣਾ ’ਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਅਪਡੇਟ ਜਾਰੀ, ਪੜ੍ਹੋ…

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਈਕਲ ਪੈਂਚਰ ਦਾ ਕੰਮ ਕਰਦੇ ਸਨ ਜਿਨ੍ਹਾਂ ਦੀ ਅੰਤਿਮ ਸ਼ਰਧਾਂਜਲੀ ਲਈ ਵਾਲੇ ਦਿਨ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਜਿਕ ਉਪਰਾਲਾ ਕਰਕੇ ਉਨ੍ਹਾਂ ਨੇ ਲੋੜਵੰਦਾ ਦੀਆਂ ਮੁਸ਼ਕਿਲਾ ਘਟਾਉਣ ਦਾ ਨਿਮਾਣਾ ਜਿਹਾ ਯਤਨ ਜਰੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਲਾਲ ਸਿੰਘ ਨੇ ਸਾਨੂੰ ਹਮੇਸ਼ਾ ਦਸਾਂ ਨਹੂੰਆਂ ਦੀ ਕਿਰਤ ਕਰਨ ਤੇ ਹਰ ਵਿਅਕਤੀ ਨਾਲ ਜੁੜਨ ਦੇ ਜੋ ਪਿਆਰ ਭਰੇ ਨਿੱਘੇ ਸਿਧਾਂਤ ਦਿੱਤੇ ਹਨ, ਉਨ੍ਹਾਂ ਨੂੰ ਅਸੀਂ ਆਪਣੇ ਵੱਲੋਂ ਹਰ ਕੋਸ਼ਿਸ਼ ਨਾਲ ਅੱਗੇ ਵਧਾਵਾਂਗੇ। Nabha News

ਆਪਣੇ ਪਿਤਾ ਸ੍ਰ. ਲਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਹੋਏ ਸਾਰੇ ਸਿਆਸੀ ਆਗੂਆਂ ਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਤੇ ਮੇਰਾ ਪੂਰਾ ਪਰਿਵਾਰ ਹਾਜ਼ਰ ਹੋਏ ਹਰ ਵਿਅਕਤੀ ਦਾ ਦਿਲੀ ਧੰਨਵਾਦ ਕਰਦੇ ਹਾਂ ਜਿਨਾਂ ਨੇ ਆਪਣੇ ਸਮੇਂ ’ਚੋਂ ਸਾਡੇ ਦੁੱਖ ਵੰਡਾਉਣ ਦੇ ਲਈ ਦੋ ਪਲ ਜਰੂਰ ਕੱਢੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਦਿ ਕਪਿਲ ਮਾਨ, ਕੌਂਸਲਰ ਰੋਜੀ ਨਾਗਪਾਲ, ਦੀਪਕ ਨਾਗਪਾਲ ਆਦਿ ਵੀ ਮੌਜੂਦ ਰਹੇ। Nabha News

LEAVE A REPLY

Please enter your comment!
Please enter your name here