1 ਵਿਕਟ ਓਪ ਕਪਤਾਨ ਜਸਪ੍ਰੀਤ ਨੂੰ ਮਿਲਿਆ
- ਅਸਟਰੇਲੀਆ ਭਾਰਤ ਦੇ ਸਕੋਰ ਤੋਂ ਸਿਰਫ 94 ਦੌੜਾਂ ਪਿੱਛੇ
ਐਡੀਲੇਡ (ਏਜੰਸੀ)। Adelaide Test: ਐਡੀਲੇਡ ’ਚ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ। ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆ ਨੇ ਆਪਣੀ 1 ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਹਨ ਤੇ ਟੀਮ 94 ਦੌੜਾਂ ਨਾਲ ਪਿੱਛੇ ਸੀ। ਅਸਟਰੇਲੀਆ ਵੱਲੋਂ ਨਾਥਨ ਮੈਕਸਵੀਨੀ 38 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਮਾਰਨਸ ਲੈਬੁਸ਼ੇਨ 20 ਦੌੜਾਂ ਬਣਾ ਕੇ ਨਾਟ ਆਊਟ ਰਹੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਇਕਲੌਤਾ ਵਿਕਟ ਲਿਆ। Adelaide Test
ਇਹ ਖਬਰ ਵੀ ਪੜ੍ਹੋ : Sunam News: ਪੰਜਾਬ ਦੇ 144 ਪਿੰਡਾਂ ’ਚ 160 ਕਰੋੜ ਦੀ ਲਾਗਤ ਨਾਲ ਬਣਨਗੀਆਂ ਨਵੀਆਂ ਜਲ ਸਪਲਾਈ ਸਕੀਮਾਂ : ਹਰਦੀਪ ਸਿੰਘ ਮੁੰਡੀਆਂ
ਉਸ ਨੇ ਉਸਮਾਨ ਖਵਾਜਾ (13 ਦੌੜਾਂ) ਨੂੰ ਕੈਚ ਆਊਟ ਕਰਵਾਇਆ। ਦੂਜੇ ਦਿਨ ਦਾ ਖੇਡ ਸ਼ਨਿੱਚਰਵਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਮੈਚ ਦੀ ਪਹਿਲੀ ਹੀ ਗੇਂਦ ’ਤੇ ਯਸ਼ਸਵੀ ਜਾਇਸਵਾਲ ਦੀ ਵਿਕਟ ਗੁਆ ਦਿੱਤੀ ਸੀ। ਸ਼ੁਭਮਨ ਗਿੱਲ ਨੇ 31 ਦੌੜਾਂ ਤੇ ਕੇਐਲ ਰਾਹੁਲ ਨੇ 37 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਦੋਨਾਂ ਦੇ ਆਊਟ ਹੁੰਦੇ ਹੀ ਟੀਮ ਵਿਗੜ ਗਈ, ਵਿਰਾਟ ਕੋਹਲੀ ਸਿਰਫ਼ 7 ਦੌੜਾਂ ਹੀ ਬਣਾ ਸਕੇ ਤੇ ਰੋਹਿਤ ਸ਼ਰਮਾ ਸਿਰਫ਼ 3 ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ ਨੇ 42, ਰਵੀ ਅਸ਼ਵਿਨ ਨੇ 22 ਤੇ ਰਿਸ਼ਭ ਪੰਤ ਨੇ 21 ਦੌੜਾਂ ਬਣਾਈਆਂ। ਅਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 6 ਵਿਕਟਾਂ ਲਈਆਂ। ਪੈਟ ਕਮਿੰਸ ਤੇ ਸਕਾਟ ਬੋਲੈਂਡ ਨੇ 2-2 ਵਿਕਟਾਂ ਹਾਸਲ ਕੀਤੀਆਂ। IND vs AUS
ਐਡੀਲੇਡ ਟੈਸਟ ਦਾ ਪਹਿਲਾ ਦਿਨ ਅਸਟਰੇਲੀਆ ਦੇ ਨਾਂਅ | IND vs AUS
ਐਡੀਲੇਡ ਟੈਸਟ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਅਸਟਰੇਲੀਆ ਦੇ ਨਾਂਅ ਰਿਹਾ। ਟੀਮ ਨੇ ਤੀਜੇ ਸੈਸ਼ਨ ’ਚ ਸਿਰਫ 1 ਵਿਕਟ ਗੁਆ ਕੇ 86 ਦੌੜਾਂ ਬਣਾਈਆਂ। ਸਿਰਫ਼ ਉਸਮਾਨ ਖਵਾਜਾ 13 ਦੌੜਾਂ ਬਣਾ ਕੇ ਆਊਟ ਹੋਏ। ਉਸ ਤੋਂ ਬਾਅਦ ਨਾਥਨ ਮੈਕਸਵੀਨੀ 38 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਮਾਰਨਸ ਲੈਬੁਸ਼ੇਨ 20 ਦੌੜਾਂ ਬਣਾ ਕੇ ਵਾਪਸ ਪਰਤੇ। ਦੋਵਾਂ ਵਿਚਕਾਰ 62 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਭਾਰਤ ਨੇ ਪਹਿਲੀ ਪਾਰੀ ’ਚ 180 ਦੌੜਾਂ ਬਣਾਈਆਂ ਸਨ, ਇਸ ਲਈ ਅਸਟਰੇਲੀਆ ਫਿਲਹਾਲ 94 ਦੌੜਾਂ ਨਾਲ ਪਿੱਛੇ ਹੈ। ਡੇ-ਨਾਈਟ ਟੈਸਟ ਦੇ ਪਹਿਲੇ ਸੈਸ਼ਨ ’ਚ ਬੱਲੇਬਾਜ਼ੀ ਕਰਨਾ ਬਾਕੀ ਦੋ ਸੈਸ਼ਨਾਂ ਦੇ ਮੁਕਾਬਲੇ ਆਸਾਨ ਹੈ। ਇਸ ਲਈ ਅਸਟਰੇਲੀਆ ਕੋਲ ਆਪਣੀ ਸਥਿਤੀ ਹੋਰ ਵੀ ਮਜ਼ਬੂਤ ਕਰਨ ਦਾ ਵਧੀਆ ਮੌਕਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।