ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਪੂਰੇ ਕਰਵਾਏ ਜਾਣਗੇ : ਮੁੱਖ ਮੰਤਰੀ
ਅਬੋਹਰ (ਮੇਵਾ ਸਿੰਘ)। Abohar News: ਅਬੋਹਰ ਸਹਿਰ ਦੇ ਨਿਵਾਸੀਆਂ ਨੂੰ ਅੱਜ ਉਸ ਵੇਲੇ ਵੱਡੀ ਸੌਗਾਤ ਮਿਲੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਬੋਹਰ ਦੇ ਹਨੁੂੰਮਾਨਗੜ੍ਹ ਰੋਡ ਤੇ ਬਣੇ ਨਵੇ ਵਾਟਰਵਰਕਸ ਦਾ ਦੁਪਹਿਰ ਦੇ ਸਮੇਂ ਰਿਬਨ ਕੱਟਕੇ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਲੋਕਲ ਬਾਡੀ ਮਨਿਸ਼ਟਰ ਰਵਜੋਤ ਸਿੰਘ, ਵਾਟਰ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ, ਹਲਕਾ ਇੰਚਾਰਜ ਅਰੁਨ ਨਾਰੰਗ ਵਿਸ਼ੇਸ ਤੌਰ ’ਤੇ ਮੌਜ਼ੂਦ ਸਨ।
ਇਹ ਖਬਰ ਵੀ ਪੜ੍ਹੋ : Delhi News: ਭਾਜਪਾ ਨੂੰ ਝਟਕਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ‘ਆਪ’ ‘ਚ ਸ਼ਾਮਲ
ਵਾਟਰ ਵਰਕਸ ਦੇ ਸ਼ੁਭ ਆਰੰਭ ਦੇ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਇਸ ਵਾਟਰ ਵਰਕਸ ਦੇ ਸੁਰੂ ਹੋਣ ਤੇ ਇਸ ਦੀਆਂ ਖੂਬੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਹਲਕਾ ਇੰਚਾਰਜ ਅਰੁਨ ਨਾਰੰਗ ਨੇ ਵੀ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਵਾਟਰਵਰਕਸ ਦੇ ਸੁਰੂ ਹੋਣ ਨਾਂਲ ਪੂਰੇ ਸ਼ਹਿਰ ਨੂੰ ਰੋਜ਼ਾਨਾ ਸ਼ੁੱਧ ਪਾਣੀ ਮਿਲਣ ਲੱਗੇਗਾ, ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਲੋਕ ਭਲਾਈ ਦੇ ਕੰਮਾਂ ਨੁੂੰ ਤਾਂ ਪਹਿਲ ਦੇ ਅਧਾਰ ਤੇ ਕਰਵਾ ਲੈਣਾ ਚਾਹੀਦਾ, ਤੇ ਉਹ ਖੁਦ ਵੀ ਅਜਿਹੇ ਕੰਮ ਕਰਵਾਉਣ ਤੋ ਪਿੱਛੇ ਨਹੀਂ ਹਟਦੇ। ਮੁੱਖ ਮੰਤਰੀ ਮਾਨ ਨੇ ਅਰੁਨ ਨਾਰੰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। Abohar News
ਇਸ ਤੋਂ ਇਲਾਵਾ ਅਰੁਨ ਨਾਰੰਗ ਨੇ ਉਨ੍ਹਾਂ ਨੂੰ ਸ਼ਹਿਰ ਦੇ ਬੱਸ ਅੱਡੇ ਨੇੜੇ ਰੁਕੇ ਵਿਕਾਸ ਕਾਰਜਾਂ ਤੇ ਹੋਰ ਵਿਕਾਸ ਕੰਮਾਂ ’ਚ ਤੇਜੀ ਲਿਆਉਣ ਦੀ ਮੰਗ ਰੱਖੀ। ਸੀਐਮ ਨੇ ਇਨ੍ਹਾਂ ਮੰਗਾਂ ਨੁੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਪ੍ਰੋਗਰਾਮ ਦੇ ਆਖਰ ਵਿੱਚ ਅਰੁਨ ਨਾਰੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹਿਰ ਵਾਸੀਆਂ ਦੀ ਇਸ ਵੱਡੀ ਸਮੱਸਿਆ ਦਾ ਹੱਲ ਕਰਨ ਤੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਸਤਾਧਿਰ ਪਾਰਟੀ ਆਗੂਆਂ ਵਿੱਚ ਉਪਕਾਰ ਸਿੰਘ ਜਾਖੜ, ਐਡਵੋਕੇਟ ਹਰਪ੍ਰੀਤ ਸਿੰਘ, ਕਰਨ ਨਾਰੰਗ, ਅਰਵਿੰਦ ਬਜਾਜ, ਰਘਬੀਰ ਭਾਖਰ, ਸੁਨੀਲ ਸਚਦੇਵਾ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। Abohar News