UN Women: ਔਰਤਾਂ ਲਈ ਘਰ ਮਹਿਫੂਜ ਨਾ ਰਹਿਣਾ ਸਮਾਜ ’ਤੇ ਪ੍ਰਸ਼ਨਚਿੰਨ

UN Women
UN Women: ਔਰਤਾਂ ਲਈ ਘਰ ਮਹਿਫੂਜ ਨਾ ਰਹਿਣਾ ਸਮਾਜ ’ਤੇ ਪ੍ਰਸ਼ਨਚਿੰਨ

UN Women: ਔਰਤਾਂ ਲਈ ਉਨ੍ਹਾਂ ਦਾ ਘਰ ਸਭ ਤੋਂ ਮਹਿਫੂਜ਼ ਮੰਨਿਆ ਜਾਂਦਾ ਹੈ, ਪਰ ਹੁਣ ਉਹੀ ਘਰ ਸੁਰੱਖਿਅਤ ਨਹੀਂ ਰਹੇ ਹਨ ਸੰਯੁਕਤ ਰਾਸ਼ਟਰ ਮਹਿਲਾ (ਯੂਐਨ ਵੂਮਨ) ਅਤੇ ਸੰਯੁਕਤ ਰਾਸ਼ਟਰ ਨਸ਼ੀਲੇ ਪਦਾਰਥ ਅਤੇ ਅਪਰਾਧ ਦਫਤਰ (ਯੂਐਨਓਡੀਸੀ) ਦੀ ਹਾਲੀਆ ਰਿਪੋਰਟ ਦੀ ਮੰਨੀਏ ਤਾਂ ਸਾਲ 2023 ’ਚ ਹਰ ਦਿਨ ਔਸਤਨ 140 ਔਰਤਾਂ ਅਤੇ ਲੜਕੀਆਂ ਦੀ ਹੱਤਿਆ ਉਨ੍ਹਾਂ ਦੇ ਆਪਣੇ ਘਰਾਂ ’ਚ ਕਰ ਦਿੱਤੀ ਗਈ ਇਹ ਗਿਣਤੀ ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਔਰਤਾਂ ਲਈ ਹੁਣ ਉਨ੍ਹਾਂ ਦੇ ਆਪਣੇ ਘਰ ਵੀ ਮਹਿਫੂਜ਼ ਨਹੀਂ ਰਹੇ ਹਨ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਕਰੀਬ 51,100 ਔਰਤਾਂ ਅਤੇ ਲੜਕੀਆਂ ਦੀ ਹੱਤਿਆ ਉਨ੍ਹਾਂ ਦੇ ਸਾਥੀ ਜਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੀ ਗਈ, ਜਦੋਂ ਕਿ 2022 ’ਚ ਇਹ ਅੰਕੜਾ 48, 800 ਸੀ। UN Women

ਇਹ ਖਬਰ ਵੀ ਪੜ੍ਹੋ : International Film Festival: 30ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਆਗਾਜ਼

ਦੇਖਿਆ ਜਾਵੇ ਤਾਂ ਔਰਤਾਂ ਖਿਲਾਫ ਹਿੰਸਾ ਦੀ ਇਸ ਚਰਮ ਸੀਮਾ ਦਾ ਸਭ ਤੋਂ ਵੱਡਾ ਕਾਰਨ ਪਿਤਾਪੁਰਖੀ ਸੋਚ, Çਲੰਗਕ ਅਸਮਾਨਤਾ ਅਤੇ ਸਮਾਜਿਕ ਢਾਂਚੇ ’ਚ ਔਰਤਾਂ ਦੀ ਕਮਜ਼ੋਰ ਸਥਿਤੀ ਦਾ ਹੋਣਾ ਹੈ ਜਦੋਂ ਘਰ ਹੀ ਉਨ੍ਹਾਂ ਲਈ ਅਸੁਰੱਖਿਅਤ ਬਣ ਜਾਵੇ, ਤਾਂ ਇਹ ਸਮਾਜ ਦੇ ਢਾਂਚੇ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਕਸਰ ਅਜਿਹੀਆਂ ਘਟਨਾਵਾਂ ਇਸ ਲਈ ਹੁੰਦੀਆਂ ਹਨ ਕਿਉਂਕਿ ਪਰਿਵਾਰਾਂ ’ਚ ਔਰਤਾਂ ਨੂੰ ਬਰਾਬਰ ਅਧਿਕਾਰ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ ਦੀ ਅਜ਼ਾਦੀ ਦਾ ਦਮਨ ਕੀਤਾ ਜਾਂਦਾ ਹੈ ਔਰਤਾਂ ਖਿਲਾਫ ਹਿੰਸਾ ਦਾ ਇਹ ਸਿਖਰ ਹਰ ਖੇਤਰ ਅਤੇ ਵਰਗ ’ਚ ਦੇਖਿਆ ਜਾ ਰਿਹਾ ਹੈ ਚਾਹੇ ਉਹ ਵਿਕਸਿਤ ਦੇਸ਼ ਹੋਣ ਜਾਂ ਫਿਰ ਵਿਕਾਸਸ਼ੀਲ ਦੇਸ਼ ਕੋਈ ਵੀ ਇਸ ਸਮੱਸਿਆ ਤੋਂ ਵਾਂਝਾ ਨਹੀਂ ਹੈ ਇਹ ਸਮੱਸਿਆ ਨਾ ਸਿਰਫ਼ ਨਿੱਜੀ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। UN Women

ਸਗੋਂ ਸਮਾਜ ਅਤੇ ਦੇਸ਼ ਦੀ ਤਰੱਕੀ ’ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਜਿਹੀਆਂ ਘਟਨਾਵਾਂ ਸਿਰਫ਼ ਇੱਕ ਔਰਤ ਦੀ ਹੱਤਿਆ ਤੱਕ ਸੀਮਤ ਨਹੀਂ ਰਹਿੰਦੀਆਂ, ਸਗੋਂ ਪੂਰੇ ਪਰਿਵਾਰ ਅਤੇ ਭਾਈਚਾਰੇ ਨੂੰ ਪ੍ਰਭਾਵਿਤ ਕਰਦੀਆਂ ਹਨ ਇਸ ਗੰਭੀਰ ਸਥਿਤੀ ਦੇ ਹੱਲ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਮਾਜ ’ਚ Çਲੰਗਕ ਸਮਾਨਤਾ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਔਰਤਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਫੈਸਲਾ ਲੈਣ ਦੀ ਅਜ਼ਾਦੀ ਦੇ ਕੇ ਉਨ੍ਹਾਂ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇ ਘਰੇਲੂ ਹਿੰਸਾ ਖਿਲਾਫ ਸਖਤ ਕਾਨੂੰਨ ਲਾਗੂ ਕੀਤਾ ਜਾਵੇ ਘਰੇਲੂ ਹਿੰਸਾ ਦਾ ਡੰਗ ਝੱਲ ਰਹੀਆਂ ਔਰਤਾਂ ਅਕਸਰ ਸਮਾਜਿਕ ਦਬਾਅ, ਸ਼ਰਮਿੰਦਗੀ, ਅਤੇ ਕਾਨੂੰਨੀ ਮੱਦਦ ਦੀ ਕਮੀ ਕਾਰਨ ਆਪਣੀਆਂ ਸਮੱਸਿਆਵਾਂ ਨੂੰ ਸਾਹਮਣੇ ਨਹੀਂ ਲਿਆ ਪਾਉਂਦੀਆਂ ਇਸ ਨਾਲ ਦੋਸ਼ੀਆਂ ਨੂੰ ਹੱਲਾਸ਼ੇਰੀ ਮਿਲਦੀ ਹੈ। UN Women

ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ ਔਰਤਾਂ ਦੀ ਸੁਰੱਖਿਆ ਸਿਰਫ਼ ਉਨ੍ਹਾਂ ਦੇ ਪਰਿਵਾਰ ਦੀ ਜਿੰਮੇਵਾਰੀ ਨਹੀਂ ਹੈ। ਸਗੋਂ ਇਹ ਪੂਰੇ ਸਮਾਜ ਦੀ ਜਿੰਮੇਵਾਰੀ ਹੈ ਜਦੋਂ ਤੱਕ ਅਸੀਂ ਸਾਮੂਹਿਕ ਰੂਪ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ ’ਚ ਯਤਨ ਨਹੀਂ ਕਰਾਂਗੇ, ਉਦੋਂ ਤੱਕ ਔਰਤਾਂ ਅਤੇ ਲੜਕੀਆਂ ਲਈ ਘਰ ਇੱਕ ਸੁਰੱਖਿਅਤ ਸਥਾਨ ਨਹੀਂ ਬਣ ਸਕਣਗੇ ਅਜਿਹੇ ਅੰਕੜੇ ਸਿਰਫ਼ ਗਿਣਤੀ ਨਹੀਂ ਹਨ, ਸਗੋਂ ਉਸ ਦਰਦ ਅਤੇ ਅਸੁਰੱਖਿਆ ਦਾ ਪ੍ਰਤੀਕ ਹਨ, ਜਿਸ ਨੂੰ ਔਰਤਾਂ ਹਰ ਰੋਜ਼ ਝੱਲਦੀਆਂ ਹਨ ਸਮਾਜ ਦੇ ਹਰ ਵਰਗ ਨੂੰ ਇਹ ਸਮਝਣਾ ਹੋਵੇਗਾ ਕਿ ਔਰਤਾਂ ਦਾ ਸਨਮਾਨ ਅਤੇ ਸੁਰੱਖਿਆ ਸਿਰਫ਼ ਇੱਕ ਨੈਤਿਕ ਫਰਜ਼ ਨਹੀਂ ਹੈ। UN Women

ਸਗੋਂ ਇਹ ਸਮਾਜ ਦੀ ਤਰੱਕੀ ਲਈ ਵੀ ਜ਼ਰੂਰੀ ਹੈ ਸਾਲ 2023 ਦੇ ਅੰਕੜਿਆਂ ਨੂੰ ਹੀ ਗੌਰ ਨਾਲ ਦੇਖੀਏ ਤਾਂ ਇਹ ਸਾਫ ਪਤਾ ਲੱਗਦਾ ਹੈ ਕਿ ਪੁਰਸ਼ਾਂ ਦੇ ਹੱਥੋਂ ਜਿਹੜੀਆਂ 85,000 ਔਰਤਾਂ ਅਤੇ ਲੜਕੀਆਂ ਦੀ ਹੱਤਿਆ ਹੋਈ, ਉਨ੍ਹਾਂ ’ਚ 60 ਫੀਸਦੀ ਦੀ ਹੱਤਿਆਵਾਂ ਉਨ੍ਹਾਂ ਦੇ ਸਾਥੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੇ ਕੀਤੀਆਂ ਸਨ ਆਪਣੇ ਹੀ ਕਰੀਬੀ ਦੇ ਹੱਥੋਂ ਕੀਤੀਆਂ ਗਈਆਂ ਹੱਤਿਆਵਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਅਫਰੀਕਾ ’ਚ ਸਨ, ਜਿੱਥੇ ਇਹ ਗਿਣਤੀ 2023 ’ਚ 21700 ਰਹੀ ਜਦੋਂਕਿ ਅਬਾਦੀ ਦੇ ਸਬੰਧ ’ਚ ਪੀੜਤਾਂ ਦੀ ਗਿਣਤੀ ’ਚ ਵੀ ਅਫਰੀਕਾ ਸਭ ਤੋਂ ਅੱਗੇ ਰਿਹਾ ਯੂਰਪ ਅਤੇ ਅਮਰੀਕਾ ’ਚ 64 ਤੋਂ 58 ਫੀਸਦੀ ਔਰਤਾਂ ਦੀ ਹੱਤਿਆ ਸਾਥੀ ਵੱਲੋਂ ਕੀਤੀ ਗਈ।

ਫਰਾਂਸ ’ਚ ਤਾਂ ਇਹ ਅੰਕੜਾ 79 ਫੀਸਦੀ ਰਿਹਾ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕਾ ’ਚ ਇਹ ਦਰ ਕਾਫੀ ਜ਼ਿਆਦਾ ਸੀ, ਜਿੱਥੇ ਪ੍ਰਤੀ ਇੱਕ ਲੱਖ ’ਚ 1.6 ਔਰਤਾਂ ਆਪਣੇ ਪਰਿਵਾਰਾਂ ਵੱਲੋਂ ਪੀੜਤ ਸਨ ਔਰਤਾਂ ਲਈ ਘਰ ਫਿਰ ਸੁਰੱਖਿਅਤ ਹੋ ਸਕਦਾ ਹੈ ਜਦੋਂ ਪਰਿਵਾਰ ਅਤੇ ਸਮਾਜ ਦੋਵੇਂ ਉਨ੍ਹਾਂ ਨੂੰ ਸਮਾਨਤਾ ਅਤੇ ਸਨਮਾਨ ਪ੍ਰਦਾਨ ਕਰਨ ਇਹ ਸਿਰਫ਼ ਇੱਕ ਮਹਿਲਾ ਦੀ ਸੁਰੱਖਿਆ ਦਾ ਸਵਾਲ ਨਹੀਂ ਹੈ, ਸਗੋਂ ਇਹ ਪੂਰੇ ਸਮਾਜ ਦੇ ਢਾਂਚੇ ਅਤੇ ਤਰੱਕੀ ਨਾਲ ਜੁੜਿਆ ਮੁੱਦਾ ਹੈ ਜੇ ਔਰਤਾਂ ਸੁਰੱਖਿਅਤ ਅਤੇ ਮਜ਼ਬੂਤ ਹੋਣਗੀਆਂ, ਤਾਂ ਹੀ ਸਮਾਜ ਵੀ ਖੁਸ਼ਹਾਲ ਅਤੇ ਤਰੱਕੀਸ਼ੀਲ ਬਣ ਸਕੇਗਾ ਔਰਤਾਂ ਖਿਲਾਫ ਇਸ ਹਿੰਸਾ ਨੂੰ ਖਤਮ ਕਰਨਾ ਸਿਰਫ਼ ਇੱਕ ਸਮਾਜਿਕ ਜਿੰਮੇਵਾਰੀ ਨਹੀਂ , ਸਗੋਂ ਇੱਕ ਨੈਤਿਕ ਫਰਜ਼ ਵੀ ਹੈ। UN Women

 (ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੋਨਮ ਲਵਵੰਸ਼ੀ

LEAVE A REPLY

Please enter your comment!
Please enter your name here