ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਸਾਇਕਲਿੰਗ ਮੁਕਾਬਲੇ ’ਚ ਦਮਨਪ੍ਰੀਤ ਕੌਰ ਨੇ 1 ਗੋਲਡ ਤੇ 2 ਸਿਲਵਰ ਮੈਡਲ ਜਿੱਤੇ

Khedan Watan Punjab Diyan
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਸਾਇਕਲਿੰਗ ਮੁਕਾਬਲੇ ’ਚ ਦਮਨਪ੍ਰੀਤ ਕੌਰ ਨੇ 1 ਗੋਲਡ ਤੇ 2 ਸਿਲਵਰ ਮੈਡਲ ਜਿੱਤੇ

Khedan Watan Punjab Diyan: ਅੰਮ੍ਰਿਤਸਰ (ਰਾਜਨ ਮਾਨ)। ਜਿਲ੍ਹਾ ਅੰਮ੍ਰਿਤਸਰ ਦੀ ਹੋਣਹਾਰ ਸਾਈਕਲਿੰਗ ਖਿਡਾਰਣ ਦਮਨਪ੍ਰੀਤ ਕੌਰ ਨੇ ਪੰਜਾਬ ਸਰਕਾਰ ਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3, ’ਚ ਤਿੰਨ ਮੈਡਲ ਜਿੱਤੇ 9 ਇਸ ਮੌਕੇ ਪਿਤਾ ਗੁਰਿੰਦਰ ਸਿੰਘ ਮੱਟੂ (ਖੇਡ ਪ੍ਰੋਮੋਟਰ ਤੇ ਸਮਾਜ ਸੇਵਕ) ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ 27 ਤੋਂ 29 ਨਵੰਬਰ 2024 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੇਲੋਡਰੋਮ ਵਿਖ਼ੇ ਹੋਏ ਰਾਜ-ਪੱਧਰੀ ਸਾਇਕਲਿੰਗ ਮੁਕਾਬਲੇ ’ਚ ਦਮਨਪ੍ਰੀਤ ਕੌਰ ਨੇ 15 ਕਿੱਲੋਂਮੀਟਰ ਰੋਡ ਰੇਸ ’ਚ ਗੋਲਡ ਮੈਡਲ, 500 ਮੀਟਰ ਅਤੇ ਕੇਰੇਨ ਮੁਕਾਬਲੇ ’ਚ ਸਿਲਵਰ (ਕੁੱਲ 3 ਮੈਡਲ) ਹਾਸਲ ਕੀਤੇ ਹਨ।

ਇਹ ਖਬਰ ਵੀ ਪੜ੍ਹੋ : Punjab Kisan News: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਗ੍ਰਿਫਤਾਰ, ਜਾਣੋ ਕਾਰਨ

ਇਸ ਮੌਕੇ ਦਮਨਪ੍ਰੀਤ ਕੌਰ ਨੂੰ ਖਾਲਸਾ ਕਾਲਜ ਫ਼ਾਰ ਵੂਮੇਨ ਦੇ ਪ੍ਰਿੰ. ਡਾ. ਸੁਰਿੰਦਰ ਕੌਰ, ਵਾਇਸ ਪ੍ਰਿੰ. ਰਵਿੰਦਰ ਕੌਰ, ਡਾ. ਸੁਮਨ ਨਈਂਅਰ, ਖੇਡ ਮੁੱਖੀ ਪੂਜਾ, ਓਂਕਾਰ ਸਿੰਘ, ਹਰਸਿਮਰਨ ਸਿੰਘ, ਜਸਮੀਤ ਕੌਰ, ਜਿਲ੍ਹਾ ਸਾਈਕਲਿੰਗ ਐਸੋਸੀਂਏਸਨ ਦੇ ਜਨ. ਸੈਕਟਰੀ ਬਾਵਾ ਸਿੰਘ ਸੰਧੂ ਭੋਮਾ, ਡੀਐਸਓ ਸਿਮਰਨਜੀਤ ਸਿੰਘ ਰੰਧਾਵਾ, ਕੋਚ ਜੀਐਂਨਡੀਯੂ ਰਾਜੇਸ਼ ਕੋਸ਼ਿਸ਼, ਭੁਪਿੰਦਰ ਕੁਮਾਰ, ਜਿਲ੍ਹਾ ਖੇਡ ਅਫ਼ਸਰ ਆਸ਼ੂ ਵਿਸ਼ਾਲ, ਹਰਦੇਸ ਸ਼ਰਮਾ, ਬਲਜਿੰਦਰ ਸਿੰਘ ਮੱਟੂ, ਹਰਪ੍ਰੀਤ ਕੌਰ, ਨਰਿੰਦਰ ਸਿੰਘ, ਬਲਜੀਤ ਕੌਰ, ਜਸਵੰਤ ਰਾਏ, ਅਮਨਪ੍ਰੀਤ ਕੌਰ, ਦਿਲਬਾਗ ਰਾਏ, ਅਨੀਤਾ ਬਤਰਾ, ਤਰਸੇਮ ਸਿੰਘ, ਅੰਮ੍ਰਿਤ ਸਿੰਘ, ਗੁਰਿੰਦਰ ਸਿੰਘ ਗਰੋਵਰ, ਬਲਕਾਰ ਸਿੰਘ ਨੇ ਵਧਾਈ ਦਿੱਤੀ।

LEAVE A REPLY

Please enter your comment!
Please enter your name here