ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਇੱਕ ਮਹੱਤਵਪੂਰਨ ਮੁੱਦੇ ‘ਤੇ ਸੰਬੋਧਨ ਕੀਤਾ
Punjab Update News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੰਜਾਬ ਦੇ ਮਹੱਤਵਪੂਰਨ ਮੁੱਦੇ ਨੂੰ ਲੈ ਕੇ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤਾ।
ਉਨ੍ਹਾਂ ਆਖਿਆ ਕਿ ਪੰਜਾਬ ’ਚ ਹੁਣ ਤੱਕ 173 ਲੱਖ 65 ਹਜ਼ਾਰ MT ਝੋਨਾ ਆਇਆ ਹੈ। ਇਹ ਝੋਨਾਾ ਮੰਡੀ ਵਿੱਚੋਂ ਖਰੀਦ ਹੋਇਆ ਹੈ। ਜਿਸ ਦਾ 39 ਹਜ਼ਾਰ ਕਰੋੜ ਪੈਸਾ ਦਿੱਤਾ ਜਾ ਚੁੱਕਿਆ ਹੈ। 172 ਲੱਖ MT ਸੈਲਰ ਵਿੱਚ ਪੁੱਜ ਚੁੱਕਿਆ ਹੈ। ਹਾਲਂਕਿ ਪੰਜਾਬ ਵਿਚ ਸਪੇਸ ਦੀ ਪ੍ਰਾਬਲਮ ਜ਼ਰੂਰ ਆਈ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਪੇਸ ਨੂੰ ਹੋਰ ਤੇਜ਼ੀ ਨਾਲ ਵਧਾਈਆ ਜਾਵੇ। ਉਨ੍ਹਾਂ ਅੱਗੇ ਆਖਿਆ ਕਿ 3 ਜ਼ਿਲ੍ਹੇ ਵਿੱਚ ਪਠਾਨਕੋਟ ਮੋਹਾਲੀ ਅਤੇ ਰੋਪੜ ਵਿੱਚ ਮਿਲਿੰਗ ਵੀ ਸ਼ੁਰੂ ਹੋ ਗਈ ਹੈ।