Amloh News: ਸਰਪੰਚੀ ਦਾ ਮਾਣ ਮਿਲਣਾ ਸਿਰਫ ਮੇਰੀ ਜਿੱਤ ਨਹੀਂ, ਸਗੋਂ ਪੂਰੇ ਪਿੰਡ ਦੀ ਜਿੱਤ : ਸਰਪੰਚ ਲਖਵਿੰਦਰ ਸਿੰਘ ਦੀਵਾ

Amloh News
ਅਮਲੋਹ : ਸਰਪੰਚ ਲਖਵਿੰਦਰ ਸਿੰਘ ਲੱਖਾ ਪਿੰਡ ਵਾਸੀਆਂ ਦਾ ਧੰਨਵਾਦ ਤੇ ਲੱਡੂ ਵੰਡਣ ਸਮੇਂ ਨਾਲ ਸੁਖਚੈਨ ਸਿੰਘ ਤੇ ਹੋਰ। ਤਸਵੀਰ: ਅਨਿਲ ਲੁਟਾਵਾ

Amloh News: (ਅਨਿਲ ਲੁਟਾਵਾ) ਅਮਲੋਹ। ਸਰਪੰਚੀ ਦਾ ਮਾਣ ਮਿਲਣਾ ਸਿਰਫ ਮੇਰੀ ਜਿੱਤ ਨਹੀਂ, ਸਗੋਂ ਪੂਰੇ ਪਿੰਡ ਦੀ ਜਿੱਤ ਹੈ। ਇਹ ਸਮਾਜਿਕ ਸੇਵਾ ਦੇ ਰਾਹ ‘ਤੇ ਚੱਲਣ ਦਾ ਇਕ ਵੱਡਾ ਮੌਕਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦੀਵਾ ਗੰਢੂਆਂ ਦੇ ਸਰਪੰਚ ਲਖਵਿੰਦਰ ਸਿੰਘ ਲੱਖਾ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਤੇ ਖੁਸ਼ੀ ‘ਚ ਘਰ-ਘਰ ਲੱਡੂ ਵੰਡਣ ਸਮੇਂ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ: Punjab Government News: ਪੰਜਾਬ ’ਚ ਔਰਤਾਂ ਦੀ ਹੋ ਗਈ ਬੱਲੇ-ਬੱਲੇ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ!

ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਮੱਦਦ ਨਾਲ ਪਿੰਡਾਂ ‘ਚ ਨਵੇਂ ਪ੍ਰੋਗਰਾਮ ਲਾਗੂ ਹੋਣਗੇ, ਜਿਨ੍ਹਾਂ ਨਾਲ ਪਿੰਡਾਂ ਦੀ ਆਰਥਿਕ ਤਰੱਕੀ ਹੋਵੇਗੀ, ਪਿੰਡਾਂ ਦੇ ਮੁਹਾਂਦਰੇ ਨੂੰ ਬਦਲਿਆ ਜਾਵੇਗਾ ਅਤੇ ਸਿੱਖਿਆ, ਸਿਹਤ, ਸਫਾਈ ਆਦਿ ਖੇਤਰਾਂ ‘ਚ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਪਿੰਡਾਂ ‘ਚ ਨਵੀਂ ਸੋਚ ਅਤੇ ਸਥਿਰਤਾ ਆਵੇਗੀ ਤੇ ਪਿੰਡ ਵਾਸੀਆਂ ਦੇ ਸਲਾਹ ਮਸ਼ਵਰਾ ਕਰਕੇ ਹੀ ਵਿਕਾਸ ਦੇ ਕੰਮਾਂ ਕੀਤੇ ਜਾਣਗੇ ਉਥੇ ਇਸ ਨਾਲ ਪਿੰਡਾਂ ਦੀ ਪ੍ਰਗਤੀ ਨੂੰ ਇਕ ਨਵਾਂ ਦਿਸ਼ਾ ਮਿਲੇਗੀ। ਇਸ ਮੌਕੇ ਸੁਖਚੈਨ ਸਿੰਘ, ਬੇਅੰਤ ਸਿੰਘ , ਅਮਰੀਕ ਸਿੰਘ ਕੈਨੇਡਾ, ਸਤਵੰਤ ਸਿੰਘ, ਮਨਦੀਪ ਬੈਨੀਪਾਲ,ਹਰਜਪ ਸਿੰਘ, ਮਨਜਪ ਧਾਲੀਵਾਲ, ਅੰਮ੍ਰਿਤ ਸਿੰਘ, ਗੁਰਿੰਦਰ ਸਿੰਘ,ਮਨਦੀਪ ਕੌਰ, ਹਰਨੀਤ ਭੰਗੂ , ਜਸਨੀਤ ਭੰਗੂ ਤੋਂ ਇਲਾਵਾਂ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here