Parliament Session: ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਸਿਆਸੀ ਗਰਮੀ ਨੂੰ ਸਾਫ-ਸਾਫ ਮਹਿਸੂਸ ਕੀਤਾ ਜਾ ਸਕਦਾ ਹੈ ਸੰਸਦ ’ਚ ਅਡਾਨੀ ਖਿਲਾਫ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਅਤੇ ਸੰਭਲ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ ਰੁਕਦੀ ਰਹੀ ਸੰਸਦ ਦਾ ਸਰਦ ਰੁੱਤ ਸੈਸ਼ਨ ਬੀਤੀ 25 ਨਵੰਬਰ ਨੂੰ ਸ਼ੁਰੂ ਹੋਇਆ, ਪਰ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਂਟ ਚੜ੍ਹ ਗਈ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਡਾਨੀ ਨੂੰ ਲੈ ਕੇ ਹੰਗਾਮਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲਗਾਤਾਰ ਸੰਸਦ ਦਾ ਕੰਮਕਾਜ਼ ਪ੍ਰਭਾਵਿਤ ਹੋ ਰਿਹਾ ਹੈ।
ਸੰਸਦੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦਿਆਂ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ’ਤੇ ਤੁਰੰਤ ਚਰਚਾ ਕਰਨ ’ਤੇ ਅੜੀ ਹੋਈ ਹੈ ਸਰਦ ਰੁੱਤ ਸੈਸ਼ਨ ਨੇ 20 ਦਸੰਬਰ ਤੱਕ ਚੱਲਣਾ ਹੈ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਿੱਲ ਪਾਸ ਕਰਵਾਉਣ ’ਚ ਸਰਕਾਰ ਨੂੰ ਮੁਸ਼ੱਕਤ ਕਰਨੀ ਪਵੇਗੀ ਨਿਊਯਾਰਕ ਫੈਡਰਲ ਕੋਰਟ ਨੇ ਭਾਰਤ ਦੇ ਸਿਖ਼ਰਲੇ ਉਦਯੋਗਪਤੀ ਗੌਤਮ ਅਡਾਨੀ ਅਤੇ 7 ਹੋਰ ਮੁਲਜ਼ਮਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ਅਮਰੀਕੀ ਨਿਵੇਸ਼ਕਾਂ, ਏਜੰਸੀਆਂ ਅਤੇ ਬੈਂਕਾਂ ਨੂੰ ਗੁੰਮਰਾਹ ਕਰਨ, ਬੇਈਮਾਨੀ ਕਰਨ, ਧੋਖਾ ਦੇਣ ਅਤੇ ਭਾਰਤ ’ਚ ਕਰੀਬ 2200 ਕਰੋੜ ਰੁਪਏ ਦੀ ਰਿਸ਼ਵਤਖੋਰੀ ਨੂੰ ਛੁਪਾਉਣ ਵਰਗੇ ਗੰਭੀਰ ਦੋਸ਼ ਅਡਾਨੀ ਗਰੁੱਪ ’ਤੇ ਹਨ ਹਾਲਾਂਕਿ ਗਰੁੱਪ ਨੇ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। Parliament Session
ਇਹ ਖਬਰ ਵੀ ਪੜ੍ਹੋ : Body Donation: ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣੇ ਰਤਨ ਚੰਦ ਇੰਸਾਂ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਸਦ ਦੀ ਹਰੇਕ ਕਾਰਵਾਈ ’ਤੇ ਹਰ ਇੱਕ ਮਿੰਟ ’ਚ ਢਾਈ ਲੱਖ ਰੁਪਏ ਖਰਚ ਹੋ ਜਾਂਦੇ ਹਨ ਇਸ ਦਾ ਮਤਲਬ ਹੈ ਕਿ ਇੱਕ ਘੰਟੇ ’ਚ ਇਹ ਅੰਕੜਾ ਡੇਢ ਕਰੋੜ ਰੁਪਏ ਨੂੰ ਅੱਪੜ ਜਾਂਦਾ ਹੈ ਸੰਸਦ ਸੈਸ਼ਨ ਦੇ 7 ਘੰਟਿਆਂ ’ਚੋਂ ਇੱਕ ਘੰਟਾ ਲੰਚ ਦਾ ਹਟਾ ਦਿੱਤਾ ਜਾਵੇ ਤਾਂ 6 ਘੰਟੇ ਦੇ ਹਿਸਾਬ ਨਾਲ 9 ਕਰੋੜ ਰੁਪਏ ਰੋਜ਼ਾਨਾ ਖਰਚ ਹੁੰਦਾ ਹੈ ਜੇਕਰ ਇਨ੍ਹਾਂ 6 ਘੰਟਿਆਂ ’ਚ ਸਿਰਫ ਰੌਲਾ-ਰੱਪਾ ਹੋਵੇ, ਹੰਗਾਮਾ ਹੁੰਦਾ ਰਹੇ ਤਾਂ ਤੁਸੀਂ ਇਸ ਨੂੰ ਨੁਕਸਾਨ ਨਹੀਂ ਕਹੋਗੇ ਤਾਂ ਕੀ ਕਹੋਗੇ ਇਹੀ ਇਕੋਨਾਮੀ ’ਚ ਡੈਂਟ ਹੈ ਅਤੇ ਟੈਕਸਪੇਅਰਸ ਦੇ ਪੈਸੇ ਦੀ ਬਰਬਾਦੀ ਹੈ ਸੰਸਦ ਸੈਸ਼ਨ ਲੋਕਤੰਤਰ ਦਾ ਉਹ ਮਹੱਤਵਪੂਰਨ ਅੰਗ ਹੈ, ਜਿੱਥੇ ਜਨਹਿੱਤ ਦੇ ਮੁੱਦੇ ਚੁੱਕੇ ਜਾਂਦੇ ਹਨ ਅਤੇ ਆਮ ਆਦਮੀ ਦੀ ਭਲਾਈ ਲਈ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਅਤੇ ਲਾਗੂ ਕੀਤੀਆਂ ਜਾਂਦੀਆਂ ਹਨ। Parliament Session
ਇਹ ਉਹ ਮੰਚ ਹੈ, ਜਿੱਥੇ ਦੇਸ਼ ਦੇ ਵਿਕਾਸ, ਆਰਥਿਕ ਤਰੱਕੀ ਅਤੇ ਸਮਾਜਿਕ ਸੁਧਾਰਾਂ ਨਾਲ ਜੁੜੇ ਕਾਨੂੰਨਾਂ ’ਤੇ ਚਰਚਾ ਹੁੰਦੀ ਹੈ ਨਾਲ ਹੀ, ਇਹ ਸਰਕਾਰ ਦੀ ਜਿੰਮੇਵਾਰੀ ਅਤੇ ਜਵਾਬਦੇਹੀ ਯਕੀਨੀ ਕਰਨ ਦਾ ਇੱਕ ਜ਼ਰੀਆ ਵੀ ਹੈ ਸੰਸਦ ਦਾ ਹਰ ਸੈਸ਼ਨ ਦੇਸ਼ ਦੇ ਵਿਕਾਸ ’ਚ ਇੱਕ ਨਵਾਂ ਅਧਿਆਇ ਜੋੜਨ ਦਾ ਮੌਕਾ ਹੁੰਦਾ ਹੈ ਪਰ ਵਰਤਮਾਨ ਸਮੇਂ ’ਚ ਸੰਸਦ ਸੈਸ਼ਨਾਂ ਦੇ ਕੰਮਕਾਜ਼ ’ਚ ਰੁਕਾਵਟਾਂ ਅਤੇ ਵਿਰੋਧ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਵਿਰੋਧੀ ਧਿਰ, ਅਕਸਰ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਸੈਸ਼ਨਾਂ ਨੂੰ ਰੋਕਦਾ ਹੈ ਹੰਗਾਮਾ, ਬਾਈਕਾਟ ਅਤੇ ਕਾਰਵਾਈ ਨੂੰ ਮੁਲਤਵੀ ਕਰਨ ਵਰਗੀਆਂ ਰਣਨੀਤੀਆਂ ਦੀ ਵਰਤੋਂ ਅਕਸਰ ਦੇਖੀ ਗਈ ਹੈ।
ਇਸ ਨਾਲ ਨਾ ਸਿਰਫ਼ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਰੁਕਦੀ ਹੈ, ਸਗੋਂ ਜਨਤਾ ਦੀਆਂ ਉਮੀਦਾਂ ਵੀ ਅਧੂਰੀਆਂ ਰਹਿ ਜਾਂਦੀਆਂ ਹਨ ਇਸ ਤਰ੍ਹਾਂ ਦਾ ਰਵੱਈਆ ਸਿਰਫ਼ ਸਿਆਸੀ ਸਵਾਰਥ ਨੂੰ ਦਰਸਾਉਂਦਾ ਹੈ ਅਤੇ ਲੋਕਤੰਤਰ ਦੀ ਮੂਲ ਭਾਵਨਾ ਨੂੰ ਕਮਜ਼ੋਰ ਕਰਦਾ ਹੈ ਸੰਸਦ ਦੀ ਕਾਰਵਾਈ ਰੁਕਣ ਨਾਲ ਜਨਤਾ ਦੇ ਮਹੱਤਵਪੂਰਨ ਮੁੱਦਿਆਂ ਜਿਵੇਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਸਮਾਜਿਕ ਕਲਿਆਣ ਦੀ ਅਣਦੇਖੀ ਹੁੰਦੀ ਹੈ ਲੋਕ ਨੁਮਾਇੰਦਿਆਂ ਦਾ ਇਹ ਫਰਜ਼ ਹੈ ਕਿ ਉਹ ਜਨਤਾ ਦੇ ਹਿੱਤਾਂ ਨੂੰ ਸਰਵਉੱਤਮ ਰੱਖਦਿਆਂ ਆਪਣੇ ਮੱਤਭੇਦਾਂ ਨੂੰ ਇੱਕ ਸਕਾਰਾਤਮਕ ਦਿਸ਼ਾ ’ਚ ਲਿਜਾਣ ਸੱਤਾਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਸਮਝਣਾ ਚਾਹੀਦੈ ਕਿ ਸੰਸਦ ਦਾ ਮੰਚ ਉਨ੍ਹਾਂ ਦੀਆਂ ਨਿੱਜੀ ਜਾਂ ਸਿਆਸੀ ਉਮੀਦਾਂ ਨੂੰ ਪੂਰਾ ਕਰਨ ਲਈ ਨਹੀਂ ਹੈ। Parliament Session
ਇਹ ਦੇਸ਼ ਦੇ ਆਮ ਆਦਮੀ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਜ਼ਰੀਆ ਹੈ ਜੇਕਰ ਸੈਸ਼ਨ ਸਿਰਫ਼ ਹੰਗਾਮੇ ਅਤੇ ਰਾਜਨੀਤੀ ਦਾ ਅਖਾੜਾ ਬਣ ਕੇ ਰਹਿ ਜਾਵੇਗਾ, ਤਾਂ ਇਸ ਨਾਲ ਦੇਸ਼ ਦੇ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪਵੇਗਾ ਜ਼ਰੂਰੀ ਹੈ ਕਿ ਸੰਸਦ ਦੇ ਸੈਸ਼ਨ ’ਚ ਪਾਰਦਰਸ਼ਿਤਾ ਅਤੇ ਸਾਰਥਿਕ ਸੰਵਾਦ ਨੂੰ ਪਹਿਲ ਦਿੱਤੀ ਜਾਵੇ ਸੱਤਾਧਿਰ ਅਤੇ ਵਿਰੋਧੀ ਧਿਰ ਨੂੰ ਆਪਣੇ ਵਿਵਾਦਾਂ ਨੂੰ ਤਰਕਸੰਗਤ ਤਰੀਕੇ ਨਾਲ ਸੁਲਝਾਉਣਾ ਚਾਹੀਦੈ ਅਤੇ ਜਨਹਿੱਤ ਮੁੱਦਿਆਂ ’ਤੇ ਇੱਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਸੱਤਾਧਾਰੀ ਪਾਰਟੀ ਨੂੰ ਵੀ ਵਿਰੋਧੀਆਂ ਦੀਆਂ ਜਾਇਜ਼ ਚਿੰਤਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨਾਲ ਸੰਵਾਦ ਸਥਾਪਿਤ ਕਰਨਾ ਚਾਹੀਦਾ ਹੈ ਲੋਕਤੰਤਰ ’ਚ ਵਾਦ-ਵਿਵਾਦ ਅਤੇ ਅਸਹਿਮਤੀ ਸੁਭਾਵਿਕ ਹੈ। Parliament Session
ਪਰ ਇਹ ਜ਼ਰੂਰੀ ਹੈ ਕਿ ਇਹ ਅਸਹਿਮਤੀ ਸਕਾਰਾਤਮਕ ਅਤੇ ਰਚਨਾਤਮਕ ਤੌਰ ’ਤੇ ਪ੍ਰਗਟ ਕੀਤੀ ਜਾਵੇ ਸੰਸਦ ਸੈਸ਼ਨਾਂ ਨੂੰ ਠੱਪ ਕਰਨ ਦਾ ਰੁਝਾਨ ਨਾ ਸਿਰਫ਼ ਸੰਸਦੀ ਪਰੰਪਰਾਵਾਂ ਦਾ ਅਪਮਾਨ ਹੈ, ਸਗੋਂ ਇਹ ਜਨਤਾ ਪ੍ਰਤੀ ਇੱਕ ਜਿੰਮੇਵਾਰੀ ਦਾ ਉਲੰਘਣ ਵੀ ਹੈ ਜੇਕਰ ਸੱਤਾਧਿਰ ਅਤੇ ਵਿਰੋਧੀ ਧਿਰ ਦੋਵੇਂ ਸੰਸਦ ਨੂੰ ਆਪਣੀਆਂ ਸਿਆਸੀ ਰਣਨੀਤੀਆਂ ਤੋਂ ਦੂਰ ਰੱਖਦਿਆਂ ਸਿਰਫ਼ ਜਨਹਿੱਤ ਅਤੇ ਰਾਸ਼ਟਰੀ ਕਲਿਆਣ ਨੂੰ ਪਹਿਲ ਦੇਣ, ਤਾਂ ਸੰਸਦ ਅਸਲ ’ਚ ਲੋਕਤੰਤਰ ਦੇ ਮੰਦਿਰ ਦੇ ਰੂਪ ’ਚ ਆਪਣੀ ਭੂਮਿਕਾ ਨਿਭਾ ਸਕੇਗੀ। Parliament Session
ਇਹ ਤਾਂ ਹੀ ਸੰਭਵ ਹੈ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਸੰਸਦ ਦੇ ਮਹੱਤਵ ਨੂੰ ਸਮਝਣ ਅਤੇ ਆਪਣੀਆਂ ਜਿੰਮੇਵਾਰੀਆਂ ਦਾ ਇਮਾਨਦਾਰੀ ਨਾਲ ਪਾਲਣ ਕਰਨ ਸੰਸਦ ਸੈਸ਼ਨ ਸਿਰਫ਼ ਬਹਿਸ ਲਈ ਨਹੀਂ ਸਗੋਂ ਹੱਲ ਲੱਭਣ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਦਾ ਇੱਕ ਜਰੀਆ ਹੈ ਦੇਸ਼ ਦੇ ਹਰ ਨਾਗਰਿਕ ਦੀ ਉਮੀਦ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਸੰਸਦ ’ਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ, ਨਾ ਕਿ ਸਿਆਸੀ ਲਾਭ ਲਈ ਉਸ ਨੂੰ ਰੋਕਣ ਹੁਣ ਸਮਾਂ ਆ ਗਿਆ ਹੈ ਕਿ ਸੱਤਾਧਿਰ ਅਤੇ ਵਿਰੋਧੀ ਧਿਰ ਦੋਵੇਂ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਣ ਅਤੇ ਸੰਸਦ ਨੂੰ ਸਿਆਸਤ ਦਾ ਅਖਾੜਾ ਬਣਾਉਣ ਦੀ ਬਜਾਇ, ਇਸ ਨੂੰ ਲੋਕਤੰਤਰ ਦਾ ਆਦਰਸ਼ ਮੰਚ ਬਣਾਉਣ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੋਹਿਤ ਮਾਹੇਸ਼ਵਰੀ