Akhand Sumiran: 1 ਅਕਤੂਬਰ ਤੋਂ 31 ਅਕਤੂਬਰ 2024 ਤੱਕ ਅਖੰਡ ਸਿਮਰਨ ਮੁਕਾਬਲਾ, ਅਖੰਡ ਸਿਮਰਨ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਿਹਾ ਇਹ ਬਲਾਕ

Akhand Simran
Akhand Simran

ਬਲਾਕ ਟੋਹਾਣਾ ਨੇ ਮਾਰੀ ਬਾਜ਼ੀ, ਰਿਹਾ ਪਹਿਲੇ ਸਥਾਨ ’ਤੇ

  • ਦੂਜੇ ਸਥਾਨ ’ਤੇ ਅੰਬਾਲਾ ਸਿਟੀ ਤੇ ਤੀਜੇ ਸਥਾਨ ’ਤੇ ਰਿਹਾ ਰਤੀਆ

ਸਰਸਾ (ਸੱਚ ਕਹੂੰ ਨਿਊਜ਼)। Akhand Sumiran: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਅਕਤੂਬਰ ਤੋਂ 31 ਅਕਤੂਬਰ 2024 ਵਿਚਕਾਰ ਦੁਨੀਆ ਭਰ ਦੇ 462 ਬਲਾਕਾਂ ਦੇ 1,81,496 ਸੇਵਾਦਾਰਾਂ ਨੇ 33,31,037 ਘੰਟੇ ਰਾਮ-ਨਾਮ ਦਾ ਜਾਪ ਕਰਕੇ ਦੁਨੀਆ ਦੀ ਭਲਾਈ ਤੇ ਸੁੱਖ ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ। ਅਖੰਡ ਸਿਰਮਨ ਮੁਕਾਬਲੇ ’ਚ ਜੇਕਰ ਜੇਤੂ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਹਰਿਆਣਾ ਦਾ ਟੋਹਾਣਾ ਪਹਿਲੇ ਸਥਾਨ ’ਤੇ ਰਿਹਾ। Akhand Sumiran

ਇਹ ਖਬਰ ਵੀ ਪੜ੍ਹੋ : Cyclone Fengal: ਫੇਂਗਲ ਤੂਫਾਨ ਕਾਰਨ ਪੁਡੂਚੇਰੀ ’ਚ ਹੜ੍ਹਾਂ ਵਰਗੇ ਹਾਲਾਤ, 30 ਸਾਲ ਪੁਰਾਣਾ ਰਿਕਾਰਡ ਟੁੱਟਿਆ

ਇਸ ਬਲਾਕ ਦੇ 37, 864 ਸੇਵਾਦਾਰਾਂ ਨੇ 2,52,167 ਘੰਟੇ ਸਿਰਮਨ ਕੀਤਾ ਹੈ। ਜਦਕਿ ਦੂਜਾ ਤੇ ਤੀਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ ਹੈ। ਜਿਸ ’ਚ ਅੰਬਾਲਾ ਜ਼ਿਲ੍ਹੇ ਦੇ ਅੰਬਾਲਾ ਸਿਟੀ ਦੇ 7,853 ਡੇਰਾ ਸ਼ਰਧਾਲੂਆਂ ਨੇ 1,92,590 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਤੇ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਬਲਾਕ ਦੇ 3,435 ਸੇਵਾਦਾਰਾਂ ਨੇ 1,70,515 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਟਾਪ-10 ਸੂਚੀ ’ਚ, 5 ਬਲਾਕ ਹਰਿਆਣਾ ਤੇ 5 ਬਲਾਕ ਪੰਜਾਬ ਦੇ ਸ਼ਾਮਲ ਹਨ।