ਸੂਬੇ ’ਚ 9792 ਨਵੇਂ ਰਾਸ਼ਨ ਡਿੱਪੂ ਖੋਲ੍ਹੇ ਜਾਣਗੇ
Depot Holders Punjab: (ਸੱਚ ਕਹੂੰ ਨਿਊਜ਼) ਚੰਡੀਗਡ਼੍ਹ। ਪੰਜਾਬ ਸਰਕਾਰ ਨੇ ਡਿੱਪੂ ਹੋਲਡਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਡਿੱਪੂ ਹੋਲਡਰਾਂ ਨੂੰ ਮਿਲਣ ਵਾਲੇ ਕਮਿਸ਼ਨ ’ਚ ਵਾਧਾ ਕੀਤਾ ਹੈ। ਹੁਣ ਡਿੱਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਜਦੋਂ ਕਿ ਪਹਿਲਾਂ ਕਮਿਸ਼ਨ 50 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨਾਲ ਸੂਬੇ ਦੇ 14400 ਡਿਪੂ ਹੋਲਡਰਾਂ ਨੂੰ ਫਾਇਦਾ ਹੋਵੇਗਾ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਇਹ ਵੀ ਪੜ੍ਹੋ: Farmers Punjab: ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਹੁਣ ਇਸ ਤਰ੍ਹਾਂ ਐਕਸ਼ਨ ਲੈਣਗੇ ਕਿਸਾਨ
ਉਨ੍ਹ੍ਹਾਂ ਕਿਹਾ ਕਿ ਸੂਬੇ ’ਚ 9792 ਨਵੇਂ ਰਾਸ਼ਨ ਡਿੱਪੂ ਖੋਲ੍ਹੇ ਜਾਣਗੇ। ਇਸ ਦੇ ਲਈ 5 ਦਸੰਬਰ ਤੱਕ ਆਵੇਦਨ ਕੀਤੇ ਜਾਣਗੇ। ਸਰਕਾਰ ਵੱਲੋਂ ਡਿੱਪੂ ਹੋਲਡਰਾਂ ਦੇ ਕਮਿਸ਼ਨ ਵਧਾਏ ਜਾਣ ਤੋਂ ਬਾਅਦ ਹੁਣ ਡਿੱਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇਂਟਲ ਮਿਲਣਗੇ। ਸਰਕਾਰ ਨੇ ਇਹ ਆਦੇਸ਼ ਅਪਰੈਲ 2024 ਤੋਂ ਲਾਗੂ ਕੀਤਾ ਹੈ। ਨਾਲ ਹੀ ਹੁਣ ਤੱਕ ਕਮਿਸ਼ਨ 38 ਕਰੋਡ਼ ਰੁਪਏ ਜਾਰੀ ਕਰ ਦਿੱਤੇ ਹਨ।