Moga Bus Accident: ਪੰਜਾਬ ਰੋਡਵੇਜ਼ ਦੀ ਬੱਸ ਕੈਂਟਰ ‘ਚ ਵੱਜ ਸੜਕ ਤੋਂ ਥੱਲੇ ਡਿੱਗੀ, 3 ਦੀ ਮੌਤ 40 ਦੇ ਕਰੀਬ ਸਵਾਰੀਆਂ ਜਖਮੀ
Moga Bus Accident: ਮੋਗਾ (ਵਿੱਕੀ ਕੁਮਾਰ): ਮੋਗਾ ਦੇ ਧਰਮਕੋਟ ਨੇੜੇ ਪਿੰਡ ਕਮਾਲਕੇ ‘ਚ ਪੰਜਾਬ ਰੋਡਵੇਜ਼ ਜਲੰਧਰ ਡਿੱਪੂ ਦੀ ਬੱਸ ਪੁਲ ਤੋਂ ਡਿੱਗ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੌਰਾਨ ਤਿੰਨ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਬੱਸ ਵਿਚ ਸਵਾਰ 40 ਤੋਂ 50 ਸਵਾਰੀਆਂ ਜ਼ਖ਼ਮੀ ਹੋਈਆਂ ਹਨ ਤੇ ਜਿੰਨ੍ਹਾਂ ‘ਚੋਂ 10 ਗੰਭੀਰ ਹਨ।
ਉਨ੍ਹਾਂ ਦਾ ਇਲਾਜ ਮੋਗਾ ਦੇ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਮੌਕੇ ‘ਤੇ ਪਹੁੰਚੇ ਲੋਕਾਂ ਅਨੁਸਾਰ ਬੱਸ ਦਾ ਡਰਾਈਵਰ ਫ਼ੋਨ ‘ਤੇ ਗੱਲ ਕਰ ਰਿਹਾ ਸੀ ਅਤੇ ਸੰਤੁਲਨ ਗੁਆਉਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਸੜਕ ‘ਤੇ ਖੜ੍ਹੇ ਇੱਕ ਕੈਂਟਰ ਨੂੰ ਵੀ ਬੱਸ ਨੇ ਟੱਕਰ ਮਾਰ ਦਿੱਤੀ | ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ ਰਫਤਾਰ ਕਾਰਨ ਹਾਦਸਾਗ੍ਰਸਤ ਹੋ ਗਈ।
Read Also : Punjab News: ਨਵੇਂ ਵਿਧਾਇਕਾਂ ਦਾ ਦੋ ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ