ਪਿੰਡ ਲੰਢੇਕੇ ਤੋਂ ਇਸ ਤੋਂ ਪਹਿਲਾਂ ਵੀ ਡੇਰਾ ਸ਼ਰਧਾਲੂ ਦੇ 3 ਦਿਨਾਂ ਬੱਚੇ ਦੀ ਮ੍ਰਿਤਕ ਦੇਹ ਦਾਨ ਕੀਤੀ ਜਾ ਚੁੱਕੀ | Body Donation
ਮੋਗਾ (ਵਿੱਕੀ ਕੁਮਾਰ)। Body Donation: ਸਵਾਰਥੀ ਯੁੱਗ ’ਚ ਜਿਆਦਾਤਰ ਲੋਕ ਆਪਣੇ ਕਿਸੇ ਨਾ ਕਿਸੇ ਸਵਾਰਥ ਲਈ ਜਿਉਂ ਰਹੇ ਹਨ। ਉੱਥੇ ਹੀ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਣਾ ਤੇ ਚਲਦੇ ਹੋਏ ਦਿਨ-ਰਾਤ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 167 ਕਾਰਜਾਂ ਤਹਿਤ ਬਲਾਕ ਮੋਗਾ ਦੇ ਭੈਣ ਅਮਨਦੀਪ ਕੌਰ ਇੰਸਾਂ (40 ਸਾਲ) ਸੇਵਾਦਾਰ ਪ੍ਰੇਮੀ ਸੰਮਤੀ ਪਿੰਡ ਲੰਢੇਕੇ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਭੈਣ ਅਮਨਦੀਪ ਕੌਰ ਇੰਸਾਂ ਵਾਸੀ ਡਿਫੈਂਸ ਕਲੋਨੀ ਵਾਰਡ ਨੰਬਰ 1 ਮੋਗਾ ਅਚਾਨਕ ਹੀ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਰੁਖਸਤ ਹੋ ਗਏ।
ਇਹ ਖਬਰ ਵੀ ਪੜ੍ਹੋ : Punjab News: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰ ਕਾਬੂ
ਜਿਸ ਮਗਰੋਂ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਇੰਸਾਂ ਨੇ ਬਲਾਕ ਮੋਗਾ ਦੇ ਜਿੰਮੇਵਾਰ ਨਾਲ ਤਾਲਮੇਲ ਕੀਤਾ। ਜਿਸ ਉਪਰੰਤ ਬਲਾਕ ਮੋਗਾ ਦੇ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਤੇ ਭੈਣ ਅਮਨਦੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੁਜ਼ਫ਼ਰਨਗਰ ਮੈਡੀਕਲ ਕਾਲਜ ਐਂਡ ਹਸਪਤਾਲ ਸਾਹਮਣੇ ਬਿਗਰਾਜਪੁਰ ਇੰਡਸਟਰੀਅਲ ਏਰੀਆ ਗਾਜੀਪੁਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਕਰਨ ਲਈ ਦਾਨ ਕਰ ਦਿੱਤੀ। ਸਰੀਰਦਾਨ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਲੈਕਚਰਾਰ ਬਲਵਿੰਦਰ ਸਿੰਘ ਜੀ ਨੇ ਡੇਰਾ ਸੱਚਾ ਸੌਦਾ ਦੇ ਸੇਵਾ ਕਾਰਜਾਂ ਦੀ ਭਰਭੂਰ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਰੀਰਦਾਨ ਕਰਨਾ ਮੈਡੀਕਲ ਖੇਤਰ ਵਿੱਚ ਬਹੁਤ ਵੱਡੀ ਸੇਵਾ ਹੈ।
ਉਹਨਾਂ ਅੱਗੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਸਦਕਾ ਡੇਰਾ ਸ਼ਰਧਾਲੂ ਮੈਡੀਕਲ ਕਾਲਜਾਂ ਨੂੰ ਲਗਾਤਾਰ ਮ੍ਰਿਤਕ ਦੇਹਾਂ ਦੇ ਰਹੇ ਹਨ। ਜਿਸ ਨਾਲ ਬਿਮਾਰੀਆਂ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਤੇ ਉਹਨਾਂ ਬਿਮਾਰੀਆਂ ਦੇ ਸੰਭਵ ਇਲਾਜਾਂ ਦਾ ਵੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਅਸੀਂ ਸਰੀਰਦਾਨ ਕਰਨ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਇਹਨਾਂ ਸੇਵਾਦਾਰਾਂ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ। ਇਸ ਮੌਕੇ 15 ਮੈਂਬਰ ਜਸਵੀਰ ਸਿੰਘ ਇੰਸਾਂ ਨੇ ਕਿਹਾ ਕਿ ਸਾਡੇ ਪਿੰਡ ਲੰਢੇਕੇ ਤੋਂ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰੇਮੀ ਹਰਪ੍ਰੀਤ ਸਿੰਘ ਇੰਸਾਂ ਦੇ 3 ਦਿਨਾਂ ਦੇ ਬੱਚੇ ਦੀ ਮ੍ਰਿਤਕ ਦੇਹ ਵੀ ਦਾਨ ਕੀਤੀ ਜਾ ਚੁੱਕੀ ਹੈ। Body Donation
ਅੱਜ ਸਾਡੇ ਪਿੰਡ ਤੋਂ ਇਹ ਦੂਜੀ ਮ੍ਰਿਤਕ ਦੇਹ ਦਾਨ ਕੀਤੀ ਜਾ ਰਹੀ ਹੈ। ਭੈਣ ਅਮਨਦੀਪ ਕੌਰ ਇੰਸਾਂ ਦੀ ਅਰਥੀ ਨੂੰ ਉਹਨਾਂ ਦੀ ਮਾਤਾ ਮਹਿੰਦਰ ਕੌਰ ਅਤੇ ਸਿਮਰਜੀਤ ਕੌਰ ਇੰਸਾਂ ਭਾਬੀ ਨੇ ਐਮਬੂਲੈਂਸ ਤੱਕ ਮੋਢਾ ਦਿੱਤਾ। ਭੈਣ ਅਮਨਦੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਮਬੂਲੈਂਸ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਅਤੇ ਸਾਧ ਸੰਗਤ ਨੇ ਪਵਿੱਤਰ ਨਾਰਾ ਲਗਾ ਕੇ ਫ਼ੁੱਲਾਂ ਦੀ ਵਰਖਾ ਕੀਤੀ, ਜਿਸਦੀ ਚਰਚਾ ਸਾਰੇ ਇਲਾਕੇ ’ਚ ਹੋ ਰਹੀ ਹੈ। Body Donation
ਇਸ ਮੌਕੇ ਕੁਲਵਿੰਦਰ ਸਿੰਘ ਇੰਸਾਂ ਭਰਾ, ਜਤਿੰਦਰ ਸਿੰਘ ਇੰਸਾਂ ਭਰਾ, ਪਰਵੀਨ ਇੰਸਾਂ ਪ੍ਰੇਮੀ ਸੇਵਕ, ਜਸਵੀਰ ਸਿੰਘ ਇੰਸਾਂ 15 ਮੈਂਬਰ, ਜਸਵਿੰਦਰ ਸਿੰਘ 15 ਮੈਂਬਰ, ਹਰਜੀਤ ਸਿੰਘ 15 ਮੈਂਬਰ, ਹਰਮੇਸ਼ ਫੌਜੀ 15 ਮੈਂਬਰ, ਗੁਰਮੇਲ ਕੌਰ ਇੰਸਾਂ ਪ੍ਰੇਮੀ ਸੰਮਤੀ, ਹਰਵਿੰਦਰ ਕੌਰ ਇੰਸਾਂ ਪ੍ਰੇਮੀ ਸੰਮਤੀ, ਪਰਮਜੀਤ ਕੌਰ ਪ੍ਰੇਮੀ ਸੰਮਤੀ, ਮਨਜੀਤ ਕੌਰ ਮਾਲਵਾ ਪ੍ਰੇਮੀ ਸੰਮਤੀ, ਕਮਲਜੀਤ ਕੌਰ ਇੰਸਾਂ, ਸੁਖਦੇਵ ਸਿੰਘ ਇੰਸਾਂ, ਰਾਜਪਾਲ ਸਿੰਘ ਇੰਸਾਂ, ਸੁਰੇਸ਼ ਇੰਸਾਂ, ਗੁਰਬਚਨ ਸਿੰਘ ਇੰਸਾਂ, ਮਾਸਟਰ ਭਗਵਾਨ ਦਾਸ ਇੰਸਾਂ 15 ਮੈਂਬਰ, ਰੇਸ਼ਮ ਇੰਸਾਂ, ਗੱਬਰ ਸਿੰਘ ਇੰਸਾਂ, ਮਹਿੰਦਰ ਇੰਸਾਂ 15 ਮੈਂਬਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਕਮੇਟੀ ਸਾਧ ਸੰਗਤ ਹਾਜ਼ਰ ਸੀ।