England News: ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦੇ ਰਹੀ ਇੰਗਲੈਂਡ ਦੀ ਸਾਧ-ਸੰਗਤ

England News
England News: ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦੇ ਰਹੀ ਇੰਗਲੈਂਡ ਦੀ ਸਾਧ-ਸੰਗਤ

England News: ਕਲੋਜ਼ ਪਾਰਕ, ਵੈਸਟ ਡਰੇਟਨ, ਹਿਲਿੰਗਡਨ ਲੰਦਨ ਵਿਖੇ ਲਾਏ 700 ਪੌਦੇ

England News: ਲੰਦਨ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ’ਚ ਇੰਗਲੈਂਡ ਦੀ ਸਾਧ-ਸੰਗਤ ਵੱਲੋਂ ਲਗਾਤਾਰ ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਜਾ ਰਿਹਾ ਹੈ।

Read Also : ਲੋੜਵੰਦ ਪਰਿਵਾਰਾਂ ਨੂੰ ‘ਪੱਕੇ ਮਕਾਨ’ ਦਾ ਸੁਖ ਦੇ ਰਹੀ ਹੈ ‘ਆਸ਼ਿਆਨਾ ਮੁਹਿੰਮ’

England News

ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਕਲੋਜ਼ ਪਾਰਕ, ਵੈਸਟ ਡਰੇਟਨ, ਹਿਲਿੰਗਡਨ, ਲੰਦਨ ਵਿਖੇ 700 ਪੌਦੇ ਲਾਏ ਗਏ ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 16 ਸੇਵਾਦਾਰਾਂ ਦੇ ਨਾਲ ਮੂਲ ਨਾਗਰਿਕਾਂ ਨੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਦਿੱਤੀਆਂ। ਸੇਵਾ ਕਾਰਜਾਂ ਦੌਰਾਨ ਹਿਲਿੰਗਡਨ ਦੇ ਮੇਅਰ ਮੈਡਮ ਕੋਲੀਨ ਸੁਲੀਵਨ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕੀਤੀ। England News

England News

ਉਨ੍ਹਾਂ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੌਂਸਲ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਵੱਡੀ ਗਿਣਤੀ ਵਿਚ ਪੌਦੇ ਲਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਲੰਦਨ ਦੀ ਸਾਧ-ਸੰਗਤ ਵੱਲੋਂ ਨਵੰਬਰ ਮਹੀਨੇ ਵਿਚ ਇਹ ਪੌਦਾਰੋਪਣ ਦਾ ਤੀਜਾ ਪੜਾਅ ਸੀ, ਇਸ ਤੋਂ ਪਹਿਲਾਂ ਸੇਵਾਦਾਰਾਂ ਨੇ ਰੈਵਨੋਰ ਪਾਰਕ, ਗਰੀਨਫੋਰਡ ਲੰਦਨ ਵਿਖੇ 1160 ਤੇ ਹੈਨੌਲਟ ਰੀਕ੍ਰਿਏਸ਼ਨ ਗਰਾਊਂਡ, ਇਲਫੋਰਡ, ਲੰਦਨ ਵਿਖੇ 600 ਪੌਦੇ ਲਾਏ ਗਏ ਸਨ।

England News

LEAVE A REPLY

Please enter your comment!
Please enter your name here