ਹਰਿਆਣਾ ਦੇ 2 ਜ਼ਿਲ੍ਹਿਆਂ ’ਚ ਭਲਕੇ ਬੰਦ ਰਹਿਣਗੇ ਸਕੂਲ
- ਡੀਸੀ ਨੇ ਕਿਹਾ, ਅਜੇ ਵੀ ਹਵਾ ਦੀ ਗੁਣਵੱਤਾ ’ਚ ਨਹੀਂ ਹੋਇਆ ਸੁਧਾਰ
School Holiday: ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਐੱਨਸੀਆਰ ’ਚ ਪ੍ਰਦੂਸ਼ਣ ਦੇ ਚਲਦੇ ਬੰਦ ਕੀਤੇ ਗਏ ਸਕੂਲਾਂ ’ਚ ਹੁਣ ਇੱਕ ਹੋਰ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੋਨੀਪਤ ਤੇ ਫਰੀਦਾਬਾਦ ਦੇ ਡੀਸੀ ਨੇ ਐਤਵਾਰ ਨੂੰ ਆਦੇਸ਼ ਜਾਰੀ ਕੀਤੇ ਤੇ ਕਿਹਾ ਕਿ 25 ਨਵੰਬਰ ਨੂੰ ਵੀ ਉਨ੍ਹਾਂ ਦੇ ਇੱਧਰ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਰਹਿਣਗੇ। ਇਸ ਤੋਂ ਪਹਿਲਾਂ ਸਕੂਲਾਂ ’ਚ 23 ਨਵੰਬਰ ਤੱਕ ਛੁੱਟੀਆਂ ਸਨ ਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਸਕੂਲ ਖੁੱਲ੍ਹਣੇ ਸਨ। ਸੋਨੀਪਤ ਦੇ ਡੀਸੀ ਡਾ. ਮਨੋਜ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ ਜ਼ਿਲ੍ਹੇ ’ਚ ਖਰਾਬ ਹਵਾ ਗੁਣਵੱਤਾ ਕਰਕੇ ਗ੍ਰੈਪ-4 ਲਾਗੂ ਕੀਤਾ ਗਿਆ ਹੈ। Holiday
Read This : Punjab News: ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਆਏ 1158 ਪ੍ਰੋਫੈਸਰਾਂ, ਲਾਇਬ੍ਰੇਰੀਅਨਾਂ ਤੇ ਪੁਲਿਸ ਵਿਚਾਲੇ ਖਿੱ…
ਅਜਿਹੇ ਹਾਲਾਤਾਂ ’ਚ ਸਕੂਲੀ ਬੱਚਿਆਂ ਦੀ ਸਿਹਤ ਨੂੰ ਵੇਖਦੇ ਹੋਏ 12ਵੀਂ ਜਮਾਤ ਤੱਕ ਦੇ ਬੱਚਿਆਂ ਦੇ ਸਕੂਲਾਂ ਦੀਆਂ ਛੁੱਟੀਆਂ 25 ਨਵੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਐਤਵਾਰ ਨੂੰ ਹਵਾ ਦੀ ਗੁਣਵੱਤਾ ਦਾ ਮੁਲਾਂਕਣ ਕਰਨ ’ਤੇ ਇਸ ਨੂੰ ਕਮਜ਼ੋਰ ਪੱਧਰ ’ਚ ਪਾਇਆ ਗਿਆ। ਇਹ ਛੋਟੇ ਬੱਚਿਆਂ ਤੇ ਬਜ਼ੂਰਗਾਂ ਲਈ ਕਾਫੀ ਨੁਕਸਾਨ ਦਾਇਕ ਹੈ। ਡੀਸੀ ਨੇ ਕਿਹਾ ਕਿ ਅਜਿਹੇ ’ਚ ਜ਼ਿਲ੍ਹਾ ਸੋਨੀਪਤ ’ਚ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਤੱਕ ਦੇ ਬੱਚਿਆਂ ਦੀ 25 ਨਵੰਬਰ ਸਮੋਵਾਰ ਤੱਕ ਛੁੱਟੀ ਦੇ ਆਦੇਸ਼ ਦਿੱਤੇ ਗਏ ਹਨ। ਆਦੇਸ਼ ’ਚ ਉਨ੍ਹਾਂ ਕਿਹਾ ਕਿ ਇਸ ਦੌਰਾਨ ਆਨਲਾਈਨ ਕਲਾਸਾਂ ਲੱਗਣਗੀਆਂ।
ਫਰੀਦਾਬਾਦ ’ਚ ਵੀ ਛੁੱਟੀ ਦਾ ਐਲਾਨ | Holiday
ਦੂਜੇ ਪਾਸੇ ਫਰੀਦਾਬਾਦ ਦੇ ਸਕੂਲਾਂ ’ਚ ਵੀ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਫਰੀਦਾਬਾਦ ਦੇ ਡੀਸੀ ਵਿਕਰਮ ਸਿੰਘ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਫਰੀਦਾਬਾਦ ਦੇ ਸਾਰੇ ਸ਼ਹਿਰੀ ਤੇ ਪੇਂਡੂ ਹਿੱਸਿਆਂ ’ਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਪੱਧਰ ਅਜੇ ਵੀ ਗੰਭੀਰ ਸ਼੍ਰੇਣੀ ’ਚ ਹੈ। School Holiday