Punjab Water News: ਡੈਮਾਂ ’ਚ ਪਾਣੀ ਦੀ ਘਾਟ

Punjab Water News
Punjab Water News: ਡੈਮਾਂ ’ਚ ਪਾਣੀ ਦੀ ਘਾਟ

Punjab Water News: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਆਪਣੇ-ਆਪਣੇ ਪੱਧਰ ’ਤੇ ਪਾਣੀ ਦੇ ਪ੍ਰਬੰਧ ਰੱਖਣ ਲਈ ਖਬਰਦਾਰ ਕਰ ਦਿੱਤਾ ਹੈ। ਭਾਖੜਾ ਡੈਮ ’ਚ ਪਿਛਲੇ ਸਾਲ ਨਾਲੋਂ ਪਾਣੀ ਦਾ ਪੱਧਰ 15 ਫੁੱਟ ਘੱਟ ਹੈ। ਇਸ ਡੈਮ ਦੇ ਪਾਣੀ ਦੀ ਵਰਤੋਂ ਵੱਡੇ ਪੱਧਰ ’ਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਕਰਦੇ ਹਨ। ਇਸੇ ਤਰ੍ਹਾਂ ਪੌਂਗ ਡੈਮ ’ਚ 18 ਫੁੱਟ ਪਾਣੀ ਘੱਟ ਹੈ। ਇਹ ਘਟਨਾ ਆਪਣੇ-ਆਪ ’ਚ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਸਮੁੱਚੇ ਭਾਰਤ ਲਈ ਇੱਕ ਵੱਡਾ ਸੰਦੇਸ਼ ਹੈ।

ਇਸ ਨੂੰ ਪੌਣ-ਪਾਣੀ ਦੀ ਤਬਦੀਲੀ ਦਾ ਨਤੀਜਾ ਕਹਿਣ ’ਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ। ਇਸ ਵਾਰ ਵਰਖਾ ਦੀ ਘਾਟ ਅਤੇ ਪਹਾੜਾਂ ’ਤੇ ਬਰਫ ਘੱਟ ਜੰਮਣ ਕਾਰਨ ਪਾਣੀ ਦੀ ਕਮੀ ਆਈ ਹੈ। ਜਿਹੜੀ ਬਰਫ ਅਕਤੂਬਰ ਦੇ ਅੱਧ ’ਚ ਪੈਣੀ ਹੁੰਦੀ ਹੈ ਉਹ ਨਵੰਬਰ ਦੇ ਅੰਤ ਤੱਕ ਵੀ ਨਹੀਂ ਪੈ ਰਹੀ। ਗਲੇਸ਼ੀਅਰ ਪਿਘਲ ਰਹੇ ਹਨ ਜਿਸ ਕਰਕੇ ਕਦੇ ਹੜ੍ਹਾਂ ਦੀ ਤੇ ਫਿਰ ਪਾਣੀ ਦੀ ਘਾਟ ਦੀ ਸਮੱਸਿਆ ਆਉਂਦੀ ਹੈ। ਬੱਦਲ ਫਟਣ ਅਤੇ ਧਰਤੀ ਖਿਸਕਣ ਦੀਆਂ ਘਟਨਾਵਾਂ ਵਧ ਰਹੀਆਂ ਹਨ। Punjab Water News

Read Also : Punjab School News: ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ, ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗੀ ਕਾਰਵਾਈ!

ਪਹਾੜਾਂ ਤੇ ਜੰਗਲਾਂ ਦੀ ਕਟਾਈ ਲਗਾਤਾਰ ਹੋ ਰਹੀ ਹੈ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਉਸਾਰੀਆਂ ਹੋਣ ਨਾਲ ਪਹਾੜਾਂ ਦਾ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ। ਪਿਛਲੇ ਸਾਲਾਂ ’ਚ ਹਿਮਾਚਲ ’ਚ ਹੋਈ ਭਾਰੀ ਤਬਾਹੀ ਵੀ ਸਭ ਵੇਖ ਚੁੱਕੇ ਹਾਂ। ਉੱਤਰਾਖੰਡ ’ਚ ਆਏ ਹੜ੍ਹਾਂ ਨਾਲ ਹੋਇਆ ਜਾਨੀ ਨੁਕਸਾਨ ਵੀ ਕੁਦਰਤ ’ਚ ਆਏ ਵਿਗਾੜ ਦਾ ਨਤੀਜਾ ਹੈ। ਭਾਵੇਂ ਮੌਕੇ ਦੀ ਸਮੱਸਿਆ ਲਈ ਸੂਬਿਆਂ ਨੂੰ ਸੰਜਮ ਨਾਲ ਪਾਣੀ ਵਰਤਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ ਪਰ ਇਸ ਸਬੰਧੀ ਸਰਕਾਰਾਂ ਨੂੰ ਚਿਰਕਾਲੀ ਨੀਤੀਆਂ ਬਣਾਉਣ ਤੇ ਲਾਗੂ ਕਰਨ ਦੀ ਲੋੜ ਹੈ।

LEAVE A REPLY

Please enter your comment!
Please enter your name here