ਬੋਰਵੈੱਲ ‘ਚੋਂ ਸੱਪ ਦੇ ਫੂਕਾਰੇ ਦੀ ਆ ਰਹੀ ਸੀ ਆਵਾਜ਼ | Cobra Snake
ਬੈਤੁਲ, (ਆਈਏਐਨਐਸ)। ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ‘ਚ ਬੋਰਵੈੱਲ ‘ਚ ਡਿੱਗੇ ਕੋਬਰਾ ਸੱਪ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ। ਇਹ ਸੱਪ ਕਰੀਬ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਇਹ ਮਾਮਲਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 12 ਕਿਲੋਮੀਟਰ ਦੂਰ ਸਥਿਤ ਪਿੰਡ ਮਲਕਾਪੁਰ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਬੋਰਵੈੱਲ ਵਿੱਚ ਮੋਟਰ ਬੰਦ ਪਈ ਸੀ। ਉਸੇ ਸਮੇਂ ਸੱਪ ਦੇ ਫੂਕਾਰੇ ਦੀ ਆਵਾਜ਼ ਆਈ, ਜਿਸ ‘ਤੇ ਖੇਤ ਮਾਲਕ ਚੌਕਸ ਹੋ ਗਿਆ ਅਤੇ ਸੱਪਾਂ ਫਡ਼੍ਹਨ ਦੇ ਮਾਹਿਰ ਨੂੰ ਇਸ ਦੀ ਸੂਚਨਾ ਦਿੱਤੀ। Cobra Snake
ਮਲਕਪੁਰ ਦੇ ਖੇਤ ਮਾਲਕ ਪੁਸ਼ਪ ਮਾਲਵੀਆ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪਾਣੀ ਦੀ ਮੋਟਰ ਜਾਮ ਹੋ ਗਈ ਸੀ। ਇਸ ਬੋਰਵੈੱਲ ਤੋਂ ਘਰੇਲੂ ਵਰਤੋਂ ਲਈ ਪਾਣੀ ਲਿਆ ਜਾਂਦਾ ਸੀ। ਜਦੋਂ ਮੋਟਰ ਤੋਂ ਪਾਣੀ ਆਉਣਾ ਬੰਦ ਹੋ ਗਿਆ ਤਾਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਮੋਟਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਬੋਰ ‘ਚੋਂ ਫੂਕਾਰੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਗਿਆ ਕਿ ਬੋਰ ਵਿੱਚ ਕੋਈ ਸੱਪ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ: Bag Free Day: ਪੰਜਾਬ ਦੇ ਸਿੱਖਿਆ ਵਿਭਾਗ ਨੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬੈਗ ਫਰੀ ਡੇਅ ਐਲਾਨਿਆ
ਖੇਤ ਮਾਲਕ ਪੁਸ਼ਪ ਮਾਲਵੀਆ ਅਨੁਸਾਰ ਸੱਪ ਬੋਰ ਦੇ ਢੱਕਣ ਰਾਹੀਂ ਹੋ ਕੇ ਪਾਈਪ ਰਾਹੀਂ ਹੇਠਾਂ ਜਾ ਡਿੱਗਿਆ। ਜਿਸ ਕਾਰਨ ਪਾਣੀ ਦੀ ਮੋਟਰ ਜਾਮ ਹੋ ਗਈ। ਉਸ ਨੇ ਇਸ ਦੀ ਸੂਚਨਾ ਸੱਪ ਫਡ਼ਨ ਦੇ ਮਾਹਿਰ ਵਿਸ਼ਾਲ ਵਿਸ਼ਵਕਰਮਾ ਨੂੰ ਦਿੱਤੀ। ਉਸ ਨੇ ਮੌਕੇ ‘ਤੇ ਪਹੁੰਚ ਕੇ ਬੋਰ ‘ਚ ਤਾਰ ਦੀ ਹੁੱਕ ਪਾ ਦਿੱਤੀ ਅਤੇ ਸੱਪ ਨੂੰ ਬਾਹਰ ਕੱਢ ਲਿਆ। ਵਿਸ਼ਾਲ ਅਨੁਸਾਰ ਇਹ ਕੋਬਰਾ ਸੱਪ ਕਰੀਬ ਪੰਜ ਫੁੱਟ ਲੰਬਾ ਸੀ ਅਤੇ ਬੋਰ ਵਿੱਚ ਫਸਣ ਕਾਰਨ ਸੁਸਤ ਹੋ ਗਿਆ ਸੀ। ਬਚਾਅ ਤੋਂ ਬਾਅਦ ਇਸ ਨੂੰ ਸੁਰੱਖਿਅਤ ਜੰਗਲ ‘ਚ ਛੱਡ ਦਿੱਤਾ ਗਿਆ। ਵਿਸ਼ਾਲ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਸੱਪ ਦਿਸਦਾ ਹੈ ਤਾਂ ਸੱਪ ਫਡ਼ਨ ਵਾਲੇ ਮਾਹਿਰ ਦੀ ਮੱਦਦ ਲੈਣੀ ਚਾਹੀਦੀ ਹੈ। ਇਸ ਕਾਰਨ ਲੋਕਾਂ ਨੂੰ ਕੋਈ ਖਤਰਾ ਨਹੀਂ ਰਹਿੰਦਾ ਅਤੇ ਸੱਪ ਦੀ ਜਾਨ ਵੀ ਬਚ ਜਾਂਦੀ ਹੈ ਤੇ ਸੱਪ ਨੂੰ ਸਫ਼ਲਤਾਪੂਰਵਕ ਸੁਰੱਖਿਅਤ ਥਾਂ ’ਤੇ ਛੱਡਿਆ ਜਾ ਸਕਦਾ ਹੈ। Cobra Snake