ਰਾਜਪਾਲ ਬਨਾਮ ਮੁੱਖ ਮੰਤਰੀ ਚੈਪਟਰ ਖ਼ਤਮ! ਨਵੇਂ ਰਾਜਪਾਲ ਨਾਲ ਚੰਗਾ ਰਾਬਤਾ | Punjab News
- ਸਰਕਾਰ ਦੇ ਕੰਮਾਂ ਦੀ ਰਾਜਪਾਲ ਨੂੰ ਕਾਫ਼ੀ ਸਮਝ, ਚੰਗੇ ਮਾਹੌਲ ’ਚ ਚਲ ਰਹੀ ਐ ਸਰਕਾਰ : ਮਾਨ
- ਕਿਹਾ, ਪਿਛਲੇ ਰਾਜਪਾਲ ਨਾਲ ਰਿਸ਼ਤੇ ਨਾਲ ਸਨ ਠੀਕ, ਵਾਰ-ਵਾਰ ਜਾਣਾ ਪੈਂਦਾ ਸੀ ਸੁਪਰੀਮ ਕੋਰਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੰਜਾਬ ’ਚ ਰਾਜਪਾਲ ਬਨਾਮ ਮੁੱਖ ਮੰਤਰੀ ਵਿਵਾਦ ਦਾ ਚੈਪਟਰ ਖ਼ਤਮ ਹੋ ਗਿਆ ਹੈ, ਕਿਉਂਕਿ ਇਹ ਇਸ਼ਾਰਾ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਤਾਰੀਫ਼ ਕਰਦੇ ਹੋਏ ਕੀਤਾ ਗਿਆ ਹੈ। ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਜਨਤਕ ਗੁਲਾਬ ਚੰਦ ਕਟਾਰੀਆ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਪੰਜਾਬ ’ਚ ਹਾਲਾਤ ਤੇ ਰਿਸ਼ਤੇ ਸੁਖਾਵੇਂ ਹੋ ਗਏ ਹਨ। ਇਸ ਸਮੇਂ ਪੰਜਾਬ ਸਰਕਾਰ ਚੰਗੇ ਤਰੀਕੇ ਨਾਲ ਚੱਲ ਰਹੀ ਹੈ ਤੇ ਰਾਜਪਾਲ ਦਫ਼ਤਰ ਨਾਲ ਕੋਈ ਵਿਵਾਦ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਹੈ। Punjab News
ਇਹ ਖਬਰ ਵੀ ਪੜ੍ਹੋ : Australia News: ਅਸਟਰੇਲੀਆ ਸਰਕਾਰ ਦਾ ਵੱਖਰਾ ਫੈਸਲਾ, ਬੱਚਿਆਂ ਸਬੰਧੀ ਵੱਡੀ ਅਪਡੇਟ, ਜਾਣੋ ਪੂਰਾ ਮਾਮਲਾ
ਜਦੋਂ ਕਿ ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਵਾਦ ਹੀ ਚਲਦਾ ਰਹਿੰਦਾ ਸੀ। ਭਗਵੰਤ ਮਾਨ ਨੇ ਮੁਹਾਲੀ ਵਿਖੇ ਇੱਕ ਸਮਾਗਮ ਵਿੱਚ ਭਾਗ ਲੈਣ ਮੌਕੇ ਕਿਹਾ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਕਈ ਵਾਰ ਵਿਧਾਇਕ ਤੇ ਸੰਸਦ ਮੈਂਬਰ ਰਹਿਣ ਦੇ ਨਾਲ ਹੀ ਕੈਬਨਿਟ ਮੰਤਰੀ ਵੀ ਰਹੇ ਹਨ। ਉਨ੍ਹਾਂ ਨੇ ਸਰਕਾਰ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਦਾ ਰੋਲ ਵੀ ਨਿਭਾਇਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਤਜਰਬੇ ਦਾ ਫਾਇਦਾ ਪੰਜਾਬ ਨੂੰ ਮਿਲ ਰਿਹਾ ਹੈ, ਕਿਉਂਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਕਿਸੇ ਵੀ ਵਿਵਾਦ ’ਚ ਪੈਣ ਦੀ ਥਾਂ ’ਤੇ ਸਰਕਾਰ ਵੱਲੋਂ ਭੇਜੇ ਗਏ ਹਰ ਬਿੱਲ ਨੂੰ ਪਾਸ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਕੰਮ ’ਚ ਕਿਸੇ ਵੀ ਕਿਸਮ ਦੇ ਰੇੜਕਾ ਨਹੀਂ ਪਾਇਆ ਜਾ ਰਿਹਾ ਹੈ। ਗੁਲਾਬ ਚੰਦ ਕਟਾਰੀਆ ਸਮਝਦੇ ਹਨ ਕਿ ਸਰਕਾਰ ਦੇ ਅਹਿਮ ਫੈਸਲੇ ਨੂੰ ਇਜਾਜ਼ਤ ਦੇਣਾ ਕਿੰਨਾ ਜਿਆਦਾ ਜਰੂਰੀ ਹੁੰਦਾ ਹੈ। Punjab News
ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਰਿਸ਼ਤੇ ਚੰਗੇ ਨਹੀਂ ਰਹੇ ਹਨ। ਪੰਜਾਬ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਤੱਕ ਸੱਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਉਨਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਸੀ। ਪਿਛਲੇ ਰਾਜਪਾਲ ਵੱਲੋਂ ਵਿਧਾਨ ਸਭਾ ’ਚ ਪਾਸ ਬਿੱਲ ਨੂੰ ਹੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਵੀ ਉਨ੍ਹਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ। ਪਿਛਲੇ ਰਾਜਪਾਲ ਤਾਂ ਲਗਾਤਾਰ ਉਨ੍ਹਾਂ ਨੂੰ ਪੱਤਰ ਹੀ ਲਿਖਦੇ ਰਹਿੰਦੇ ਸਨ, ਕਈ ਵਾਰ ਤੱਕ ਜਨਤਕ ਮੰਚ ਤੋਂ ਮੁੱਖ ਮੰਤਰੀ ਦੇ ਖ਼ਿਲਾਫ਼ ਵੀ ਬੋਲਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪਿਛਲੇ ਕੁਝ ਮਹੀਨੇ ਤੋਂ ਪੰਜਾਬ ’ਚ ਹਾਲਾਤ ਕਾਫ਼ੀ ਜਿਆਦਾ ਚੰਗੇ ਹਨ, ਕਿਉਂਕਿ ਇੱਕ ਚੰਗੇ ਤੇ ਮਾਹਿਰ ਰਾਜਪਾਲ ਵਾਂਗ ਗੁਲਾਬ ਚੰਦ ਕਟਾਰੀਆ ਵੱਲੋਂ ਕੰਮ ਕੀਤਾ ਜਾ ਰਿਹਾ ਹੈ। Punjab News