Tributes Event: ਨਾਮ ਚਰਚਾ ਦੌਰਾਨ ਦਰਸ਼ਨ ਸਿੰਘ ਇੰਸਾਂ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਂਟ

Tributes Event
ਮੂਣਕ : ਸ਼ਰਧਾਂਜਲੀ ਸਮਾਰੋਹ ਨਾਮ ਚਰਚਾ ਦੌਰਾਨ ਸ਼ਬਦ ਬਾਣੀ ਸੁਣਦੀ ਹੋਈ ਸਾਧ-ਸੰਗਤ ਤੇ ਹੋਰ।

ਨਾਮ ਚਰਚਾ ਦੌਰਾਨ ਦਰਸ਼ਨ ਸਿੰਘ ਇੰਸਾਂ ਨੂੰ ਵੱਖ-ਵੱਖ ਜ਼ਿਮੇਵਾਰਾ ਤੇ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀਆਂ | Tributes Event

(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਪ੍ਰੇਮੀ ਦਰਸ਼ਨ ਸਿੰਘ ਇੰਸਾਂ (82) ਕੁਦਨੀ ਵਾਲੇ ਵਾਸੀ ਮੂਣਕ ਦੀ ਅੰਤਿਮ ਅਰਦਾਸ ਮੌਕੇ ਨਾਮ ਚਰਚਾ ਦੌਰਾਨ ਵੱਖ-ਵੱਖ ਜ਼ਿੰਮੇਵਾਰਾਂ, ਜੱਥੇਬੰਦੀਆਂ ਦੇ ਆਗੂਆਂ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਸੰਤਾਂ-ਮਹਾਪੁਰਸ਼ਾਂ ਦੇ ਅਨਮੋਲ ਬਚਨ ਸੁਣਾਏ ਗਏ। Tributes Event

ਨਾਮ ਚਰਚਾ ਦੌਰਾਨ ਸ਼ਰਧਾਂਜਲੀ ਭੇਂਟ ਕਰਦਿਆਂ ਬਾਬੂ ਪਰਸ਼ੋਤਮ ਇੰਸਾਂ ਟੋਹਾਣਾ ਨੇ ਕਿਹਾ ਕਿ ਦਰਸ਼ਨ ਸਿੰਘ ਇੰਸਾਂ ਦਾ ਸਾਰਾ ਪਰਿਵਾਰ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ਵਿਚ ਤੱਤਪਰ ਰਹਿੰਦੇ ਹਨ। ਉਹਨਾਂ ਦੇ ਦੋਵੇਂ ਬੇਟੇ ਸੇਵਾ ਕਾਰਜਾਂ ‘ਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਦਰਸ਼ਨ ਸਿੰਘ ਇੰਸਾਂ ਨੇ ਪਹਿਲਾਂ ਬਿਜਲੀ ਸੰਮਤੀ ਵਿੱਚ ਸੇਵਾ ਕੀਤੀ ਅਤੇ ਹੁਣ ਕਾਫੀ ਸਮੇਂ ਤੋਂ ਡੇਰਾ ਸੱਚਾ ਸੌਦਾ ਵਿਖੇ ਭੈਣਾਂ ਵਾਲੇ ਗੇਟ ’ਤੇ ਸੇਵਾ ਕਰਦੇ ਸਨ। ਉਹ ਬਹੁਤ ਹੀ ਨਰਮ ਤੇ ਸਹਿਜ ਸੁਭਾਅ ਦੇ ਮਾਲਕ ਅਤੇ ਡੇਰੇ ਦੇ ਅਣਥੱਕ ਸੇਵਾਦਾਰ ਸਨ । ਉਹਨਾਂ ਲੰਮੇ ਸਮੇਂ ਤੱਕ ਟੋਹਾਣਾ ਟੀਮ ਨਾਲ ਬਾਹਰਲੇ ਸੂਬਿਆਂ ਵਿਚ ਸਤਸੰਗਾਂ ਦੌਰਾਨ ਸਾਫ-ਸਫ਼ਾਈ ਦੀ ਖੂਬ ਸੇਵਾ ਕੀਤੀ। ਆਪਣੀ ਬਿਜਲੀ ਬੋਰਡ ਵਿੱਚ ਇਮਾਨਦਾਰੀ ਨਾਲ ਡਿਊਟੀ ਕਰਦੇ ਹੋਏ ਕਦੇ ਵੀ ਸੇਵਾ ਕਾਰਜਾਂ ਤੋਂ ਪਿੱਛੇ ਨਹੀਂ ਹਟੇ।

ਇਹ ਵੀ ਪੜ੍ਹੋ: Body Donation: ਸਰੀਰਦਾਨੀ ਤੇ ਨੇਤਰਦਾਨੀ ਬਣੇ ਬਲਾਕ ਨਾਭਾ ਦੇ ਮਦਨ ਮੋਹਨ ਇੰਸਾਂ

ਇਸ ਮੌਕੇ 85 ਮੈਬਰ ਜਗਦੀਸ਼ ਇੰਸਾਂ,ਅਕਵੀਰ ਇੰਸਾਂ ਰਾਮਪੁਰਾ, ਕ੍ਰਿਸ਼ਨ ਭੋਲਾ ਇੰਸਾਂ ਬਰੇਟਾ ਆਦਿ ਨੇ ਕਿਹਾ ਕਿ ਸੱਚਖੰਡ ਵਾਸੀ ਦਰਸ਼ਨ ਇੰਸਾਂ ਆਪਣੀ 82 ਸਾਲ ਦੀ ਉਮਰ ਵਿੱਚ ਵੀ ਸੇਵਾ ’ਚ ਵੱਧ-ਚੜ ਕੇ ਹਿੱਸਾ ਲੈਂਦੇ ਸਨ ਅਤੇ ਆਪਣੇ ਸਤਿਗੁਰ ਨਾਲ ਆਖਰੀ ਸਾਹ ਤੱਕ ਓੜ ਨਿਭਾ ਗਏ। ਅਸਲੀ ਮੁਰੀਦ ਉਹੀ ਹੁੰਦਾ ਹੈ ਜੋ ਨਿਹਸਵਾਰਥ ਭਾਵਨਾ ਨਾਲ ਪਰਿਵਾਰ ਅਤੇ ਦੁਨੀਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਰਹਿੰਦਾ ਹੈ ਜਿਸਦੀ ਦਰਸ਼ਨ ਸਿੰਘ ਇੰਸਾਂ ਮਿਸਾਲ ਸਨ।

ਨਾਮ ਚਰਚਾ ਉਪਰੰਤ 5 ਅਤੀ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ 100 ਫ਼ਲਦਾਰ ਬੂਟੇ ਵੀ ਵੰਡੇ ਗਏ

Tributes Event
ਮੂਣਕ : ਸੱਚਖੰਡ ਵਾਸੀ ਦਰਸ਼ਨ ਸਿੰਘ ਇੰਸਾਂ ਦਾ ਪਰਿਵਾਰ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ। ਤਸਵੀਰਾਂ : ਮੋਹਨ ਸਿੰਘ/ਦੁਰਗਾ ਸਿੰਗਲਾ।

ਉਹਨਾਂ ਕਿਹਾ ਕਿ ਦਰਸ਼ਨ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਾਰੇ ਰਲ ਮਿਲ ਕੇ ਨਸ਼ਿਆਂ ਦੇ ਕੋਹੜ ਨੂੰ ਦੂਰ ਕਰੀਏ ਅਤੇ ਵੱਧ ਤੋਂ ਵੱਧ ਪੌਦੇ ਲਾਈਏ, ਦੀਨ ਦੁਖੀਆਂ ਦੀ ਮੱਦਦ ਕਰਨ ’ਤੇ ਆਪਸੀ ਸਾਂਝ ਤੇ ਪਿਆਰ ਨਾਲ ਰਹਿੰਦੇ ਹੋਏ ਮਾਨਵਤਾ ਭਲਾਈ ਕੰਮਾਂ ਨੂੰ ਵੱਧ ਤੋਂ ਵੱਧ ਕਰੀਏ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਜੜ੍ਹੋਂ ਖਤਮ ਕਰਨ ਦਾ ਪ੍ਰਣ ਕਰੀਏ। ਪਰਿਵਾਰ ਵੱਲੋਂ ਨਾਮ ਚਰਚਾ ਦੌਰਾਨ ਪਹੁੰਚੇ ਇਲਾਕੇ ਦੇ ਲੋਕਾਂ, ਸਾਧ-ਸੰਗਤ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਨਾਮ ਚਰਚਾ ਦੌਰਾਨ ਪਰਿਵਾਰ ਵੱਲੋਂ 5 ਅਤੀ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ 100 ਫ਼ਲਦਾਰ ਬੂਟੇ ਵੀ ਵੰਡੇ ਗਏ। ਪਰਿਵਾਰ ਵੱਲੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਮਹਾਨ ਕਾਰਜ ਕੀਤਾ ਜਿਸ ਨਾਲ ਵਾਤਾਵਰਨ ਸਾਫ ਸੁਥਰਾ ਰਹੇਗਾ।

ਇਸ ਮੌਕੇ 85 ਮੈਂਬਰ ਸ਼ੇਰ ਸਿੰਘ ਇੰਸਾਂ, 85 ਮੈਂਬਰ ਰਾਮਪਾਲ ਇੰਸਾਂ, 85 ਮੈਂਬਰ ਜਗਦੀਸ਼ ਇੰਸਾਂ ਰਾਮਪੁਰਾ, 85 ਮੈਂਬਰ ਜਰਨੈਲ ਇੰਸਾਂ, 85 ਮੈਂਬਰ ਚੜਤ ਸਿੰਘ ਇੰਸਾਂ,85 ਮੈਂਬਰ ਯੂ ਪੀ ਰਾਮਫਲ ਇੰਸਾਂ, 85 ਮੈਂਬਰ ਹਰਿਆਣਾ ਸੁਰੇਸ਼ ਕੁਮਾਰ ਇੰਸਾਂ , ਗੁਰਚਰਨ ਇੰਸਾਂ, ਪ੍ਰੇਮੀ ਅਵਤਾਰ ਸਿੰਘ ਇੰਸਾ, ਰਿੰਕੂ ਕੁੱਦਨੀ , ਜੱਥੇਦਾਰ ਗੁਰਦਿਆਲ ਕੰਬੋਜ, ਜਗਦੇਵ ਸਿੰਘ ਪੈਨਸ਼ਨਰ ਐਸੋਸ਼ੀਏਸ਼ਨ ਡਵੀਜ਼ਨ ਲਹਿਰਾ, ਭੂਸ਼ਣ ਸਿੰਗਲਾ ਇੰਸਾਂ ਪੱਤਰਕਾਰ ਪਾਤੜਾਂ, ਜਗਰੂਪ ਸਿੰਘ ਇੰਸਾਂ ਰਿਟਾਇਰਡ ਜੇ ਈ, ਮੰਗਤ ਸਿੰਘ ਇੰਸਾਂ ਡਵੀਜ਼ਨ ਆਗੂ, ਬਲਾਕ ਲੋਗੋਂਵਾਲ , ਬਲਾਕ ਪਾਤੜਾਂ , ਕਲਿਆਣ ਨਗਰ ਸਰਸਾ , ਪ੍ਰੈਸ ਕਲੱਬ ਮੂਣਕ ਤੇ ਮਾਲਵਾ ਪ੍ਰੈਸ ਕਲੱਬ ਮੂਣਕ ਆਦਿ ਸਾਧ-ਸੰਗਤ ਤੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਮੌਜੂਦ ਸਨ। Tributes Event

LEAVE A REPLY

Please enter your comment!
Please enter your name here