World Lifting Championship: (ਮੇਵਾ ਸਿੰਘ) ਅਬੋਹਰ। ਅਮਰੀਕਾ (ਯੂਐੱਸਏ) ਵਿੱਚ ਬੀਤੇ ਦਿਨੀਂ ਹੋਈ ਵਰਲਡ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅਬੋਹਰ ਦੇ ਪਹਿਲਵਾਨ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਤਿੰਨ ਗੋਲਡ ਮੈਡਲ ਜਿੱਤਕੇ ਆਪਣਾ, ਆਪਣੇ ਮਾਤਾ-ਪਿਤਾ, ਸ਼ਹਿਰ ਅਬੋਹਰ ਸਮੇਤ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਟੋਨੀ ਸੰਧੂ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਵੀ ਰਹੀ ਕਿ ਉਸ ਨੇ 2025 ਵਿੱਚ ਹੋਣ ਵਾਲੀ ਉਲੰਪਿਕ ਵਾਸਤੇ ਵੀ ਕੁਆਲੀਫਾਈ ਕਰ ਲਿਆ ਹੈ। World Lifting Championship
ਇਹ ਵੀ ਪੜ੍ਹੋ: Indian Railways News: ਰੇਲ ਗੱਡੀ ਇੰਜਣ ਦੀ ਪਾਵਰ ਫੇਲ੍ਹ, ਗੱਡੀ ਲੇਟ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ
ਜਾਣਕਾਰੀ ਦਿੰਦਿਆਂ ਆਈਬੀਐਫ ਏਸ਼ੀਆ ਦੇ ਪ੍ਰਧਾਨ ਪਰਵਿੰਦਰ ਸਿੰਘ ਸੇਲਿਨਾ ਅਤੇ ਟੋਨੀ ਸੰਧੂ ਦੇ ਭਰਾ ਬੰਟੀ ਸੰਧੂ ਨੇ ਦੱਸਿਆ ਕਿ ਸ਼ਹਿਰ ਅਬੋਹਰ ਵਿੱਚ ਬਾਡੀ ਬਿਲਡਰ ਦੇ ਜਨਮ ਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਅਮਰੀਕਾ ਵਿੱਚ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 90 ਕਿੱਲੋ ਵਰਗ ਵਿੱਚ ਭਾਗ ਲਿਆ ਅਤੇ ਆਪਣੇ ਵਿਰੋਧੀ ਨੂੰ ਪਛਾੜ ਕੇ ਤਿੰਨ ਗੋਲਡ ਮੈਡਲ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਜਨਵਰੀ 2025 ਵਿੱਚ ਟੋਨੀ ਸੰਧੂ ਦੇਸ਼ ਵਾਪਿਸ ਆ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ। ਬੰਟੀ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਦੇਸ਼-ਵਿਦੇਸ਼ ਵਿੱਚ ਕਈ ਪ੍ਰਤੀਯੋਗਤਾਵਾ ਵਿੱਚ ਹਿੱਸਾ ਲੈ ਕੇ ਅਣਗਿਣਤ ਮੈਡਲ ਜਿੱਤੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਪਹਿਲਵਾਨੀ ਅਤੇ ਬਾਡੀ ਬਿਲਡਰ ਵਾਸਤੇ ਪ੍ਰੇਰਿਤ ਕੀਤਾ ਹੈ।