Dengue: ਅਮਰੀਕਾ ਦੀ ਇੱਕ ਸੁਸਾਇਟੀ ਵੱਲੋਂ ਡੇਂਗੂ ਦੇ ਵਧ ਰਹੇ ਮਾਮਲਿਆਂ ਬਾਰੇ ਪੇਸ਼ ਕੀਤੀ ਗਈ ਰਿਪੋਰਟ ਚਿੰਤਾਜਨਕ ਹੈ ਅਮੈਰੀਕਨ ਸੁਸਾਇਟੀ ਆਫ ਟਰੌਪੀਕਲ ਮੈਡੀਸਨ ਐਂਡ ਹਾਈਜਿਨ ਸੁਸਾਇਟੀ ਦੀ ਰਿਪੋਰਟ ਅਨੁਸਾਰ ਇਸ ਸਾਲ ਅਮਰੀਕਾ ਵਿੱਚ 12 ਮਿਲੀਅਨ ਮਾਮਲੇ ਸਾਹਮਣੇ ਆਏ ਹਨ ਜਦੋਂਕਿ 2023 ’ਚ ਇਹ ਮਾਮਲੇ 5 ਮਿਲੀਅਨ ਤੋਂ ਘੱਟ ਸਨ ਸੁਸਾਇਟੀ ਅਨੁਸਾਰ ਡੇਂਗੂ ਦੇ ਕੇਸਾਂ ’ਚ ਇਹ ਵਾਧਾ ਜਲਵਾਯੂ ਤਬਦੀਲੀ ਕਾਰਨ ਹੋ ਰਿਹਾ ਹੈ ਰਿਪੋਰਟ ’ਚ ਇਹ ਵੀ ਅਨੁਮਾਨ ਲਾਇਆ ਗਿਆ ਹੈ ਕਿ 2050 ਤੱਕ ਸਥਿਤੀ ਬਹੁਤ ਜ਼ਿਆਦਾ ਮੁਸ਼ਕਲ ਭਰੀ ਹੋ ਸਕਦੀ ਹੈ ਜੇਕਰ ਭਾਰਤ ’ਚ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਅੱਜ-ਕੱਲ੍ਹ ਹਸਪਤਾਲ ਭਰੇ ਪਏ ਹਨ। ਸਰਕਾਰਾਂ ਵੱਲੋਂ ਫੌਗਿੰਗ ਕਰਵਾਉਣ ਦੇ ਬਾਵਜ਼ੂਦ ਡੇਂਗੂ ਦੇ ਮਾਮਲੇ ਆ ਰਹੇ ਹਨ।
ਇਹ ਖਬਰ ਵੀ ਪੜ੍ਹੋ : Patiala News: ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਾਉਣਗੇ ਸਿਹਤ ਮੰਤਰੀ ਡਾ. ਬਲਬੀਰ ਸਿੰਘ
ਬਰਸਾਤਾਂ ਦਾ ਚੱਕਰ ਬਦਲਣ ਕਾਰਨ ਨਵੀਂ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ ਨਵੇਂ ਹਾਲਾਤਾਂ ਲਈ ਸਿਹਤ ਸਬੰਧੀ ਨੀਤੀਆਂ ਦੀ ਮੁੜ ਸਮੀਖਿਆ ਕਾਰਨ ਦੀ ਜ਼ਰੂਰਤ ਹੈ ਜਿਸ ਵਿੱਚ ਜਾਗਰੂਕਤਾ ਸਭ ਤੋਂ ਅਹਿਮ ਬਿੰਦੂ ਹੈ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਯੋਜਨਾ ਸ਼ਲਾਘਾਯੋਗ ਹੈ ਸਰਕਾਰਾਂ ਇਲਾਜ ਲਈ ਪ੍ਰਬੰਧ ਕਰਦੀਆਂ ਹਨ ਪਰ ਜਾਗਰੂਕਤਾ ਨਾਲ ਬਿਮਾਰ ਹੋਣ ਤੋਂ ਬਚਿਆ ਜਾ ਸਕਦਾ ਹੈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਲੋਕ ‘ਲਾਈਫ ਸਟਾਈਲ’ ਦੇ ਨਾਂਅ ’ਤੇ ਆਪਣਾ ਰਹਿਣ-ਸਹਿਣ ਬਦਲਣ ਲਈ ਤਿਆਰ ਨਹੀਂ ਸਰਕਾਰ ਦੀ ਜਾਗਰੂਕਤਾ ਮੁਹਿੰਮ ਨੂੰ ਲੋਕ ਮੁਲਾਜ਼ਮਾਂ ਦੀ ਰੂਟੀਨ ਕਹਿ ਕੇ ਕਿਨਾਰਾ ਕਰ ਲੈਂਦੇ ਹਨ ਜਾਗਰੁੂਕਤਾ ਸਭ ਤੋਂ ਵੱਡਾ ਹਥਿਆਰ ਹੈ ਜੋ ਬਿਮਾਰੀ ਦੀ ਭਿਆਨਕਤਾ ਤੋਂ ਬਚਾ ਸਕਦਾ ਹੈ। Dengue