ਨਿਰੰਤਰ ਵਿਕਾਸ ਦੇ ਟੀਚਿਆਂ ਲਈ ਵਿਸ਼ਵੀ ਸਹਿਯੋਗ ਦੀ ਲੋੜ

Global Cooperation
ਨਿਰੰਤਰ ਵਿਕਾਸ ਦੇ ਟੀਚਿਆਂ ਲਈ ਵਿਸ਼ਵੀ ਸਹਿਯੋਗ ਦੀ ਲੋੜ

Global Cooperation: ਵਰਤਮਾਨ ’ਚ ਪੂਰਾ ਸੰਸਾਰ ਨਿਰੰਤਰ ਵਿਕਾਸ ਟੀਚਿਆਂ ਦੀ ਦਿਸ਼ਾ ’ਚ ਜੂਝਦਾ ਨਜ਼ਰ ਆ ਰਿਹਾ ਹੈ ਇਨਸਾਨੀ ਜੀਵਨ ਲਈ ਬੁਨਿਆਦੀ ਜ਼ਰੂਰਤ ਦੀਆਂ ਚੀਜ਼ਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਵਿਸ਼ੇ ’ਤੇ ਹੁਣ ਸੰਸਾਰਿਕ ਪੱਧਰ ’ਤੇ ਗੰਭੀਰ ਵਿਚਾਰਾਂ ਸ਼ੁਰੂ ਹੋ ਗਈਆਂ ਹਨ ਗਰੀਬੀ, ਢਿੱਡ ਭਰਨ ਲਈ ਭੋਜਨ, ਮਨੁੱਖੀ ਸਿਹਤ ਅਤੇ ਕਲਿਆਣ ਅਤੇ ਗੁਣਵੱਤਾਪੂਰਨ ਸਿੱਖਿਆ ਵਰਤਮਾਨ ’ਚ ਸਭ ਤੋਂ ਵੱਡੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ ਇਨ੍ਹਾਂ ਸਾਰੀਆਂ ਚੁਣੌਤੀਆਂ ਨਾਲ ਕਿਸੇ ਇੱਕ ਦੇਸ਼ ਨੂੰ ਨਹੀਂ ਸਗੋਂ ਸਾਰੇ ਦੇਸ਼ਾਂ ਨੂੰ ਮਿਲ ਕੇ ਲੜਨਾ ਹੋਵੇਗਾ ਪਹਿਲਾਂ ਜਿੱਥੇ ਸੰਸਾਰਿਕ ਮਹਾਂਮਾਰੀ ਕੋਵਿਡ-19 ਕਾਰਨ ਪੂਰੇ ਸੰਸਾਰ ਦੀ ਅਰਥਵਿਵਸਥਾ ਡਾਵਾਂਡੋਲ ਰਹੀ ਤਾਂ ਹੁਣ ਜਲਵਾਯੂ ਪਰਿਵਰਤਨ ਦੇ ਨਾਲ-ਨਾਲ ਸਾਫ਼ ਪਾਣੀ ਅਤੇ ਸਵੱਛਤਾ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

Read This : ਗੁਨਾਹ ਨਾ ਕਰੋ, ਨਾ ਹੀ ਕਿਸੇ ਤੋਂ ਕਰਵਾਓ : Saint Dr. MSG

ਹਾਲਾਂਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਲਈ ਖੁਦ ਇਨਸਾਨ ਹੀ ਜਿੰਮੇਵਾਰ ਹੈ ਇੱਕ ਪਾਸੇ ਜਿੱਥੇ ਪੂਰੇ ਸੰਸਾਰ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਉਥੇ ਸਵੱਛਤਾ ਵੀ ਵਿਗੜਦੀ ਜਾ ਰਹੀ ਹੈ ਹਾਲਾਂਕਿ ਭਾਰਤ ਸਰਕਾਰ ਹਰ ਸਾਲ ਲਗਾਤਾਰ ਸਵੱਛਤਾ ਮੁਹਿੰਮ ਚਲਾਉਂਦੀ ਆ ਰਹੀ ਹੈ ਇਸ ਦੇ ਬਾਵਜ਼ੂਦ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਮਹਾਂਨਗਰਾਂ ਦੀ ਸਥਿਤੀ ਸਵੱਛਤਾ ਦੇ ਮਾਮਲੇ ’ਚ ਖਰਾਬ ਹੁੰਦੀ ਜਾ ਰਹੀ ਹੈ ਵਰਤਮਾਨ ’ਚ ਹਵਾ ਗੁਣਵੱਤਾ ਸੂਚਕ ਅੰਕ ਵਿਗੜਨ ਕਾਰਨ ਜ਼ਹਿਰੀਲੀ ਹਵਾ ਇਸ ਦਾ ਪ੍ਰਤੱਖ ਉਦਾਹਰਨ ਹੈ ਹਾਲਾਂਕਿ ਵਧੇਰੇ ਗਰੀਬੀ ਦੀ ਦਰ ’ਚ ਕਮੀ ਆਈ ਹੈ। Global Cooperation

ਪਰ ਕੋਵਿਡ-19 ਮਹਾਂਮਾਰੀ ਨੇ ਇਸ ’ਚ ਰੁਕਾਵਟ ਪੈਦਾ ਕੀਤੀ ਹੈ, ਜਿਸ ਨਾਲ ਲੱਖਾਂ ਲੋਕ ਮੁੜ ਗਰੀਬੀ ’ਚ ਚਲੇ ਗਏ ਹਨ ਇਸ ਗਰੀਬੀ ਤੋਂ ਉੱਭਰਨਾ ਮੁਸ਼ਕਿਲ ਨਜ਼ਰ ਆ ਰਿਹਾ ਹੈ ਪੂਰੇ ਸੰਸਾਰ ’ਚ ਗਰੀਬ ਜ਼ਿਆਦਾ ਗਰੀਬ ਹੁੰਦੇ ਜਾ ਰਹੇ ਹਨ ਅਤੇ ਅਮੀਰ ਜ਼ਿਆਦਾ ਅਮੀਰ ਹੁੰਦੇ ਜਾ ਰਹੇ ਹਨ ਗਰੀਬੀ ਅਤੇ ਅਮੀਰੀ ਦੇ ਵਿਚਕਾਰ ਅਸੰਤੁਲਨ ਦੀ ਸਥਿਤੀ ਬਣੀ ਹੋਈ ਹੈ ਇਸ ਤੋਂ ਇਲਾਵਾ ਵੱਖ-ਵੱਖ ਜਾਤੀ ਵਰਗ ਅਤੇ ਧਰਮ ਭਾਈਚਾਰਿਆਂ ਵਿਚਕਾਰ ਸੰਘਰਸ਼, ਜਲਵਾਯੂ ਪਰਿਵਰਤਨ ਅਤੇ ਆਰਥਿਕ ਮੰਦੀ ਕਾਰਨ ਖੁਰਾਕ ਅਸੁਰੱਖਿਆ ਵਧੀ ਹੈ ਰੂਸ-ਯੂਕਰੇਨ ਜੰਗ, ਇਜ਼ਰਾਈਲ-ਫਲਸਤੀਨ ਜੰਗ ਦੀ ਵਜ੍ਹਾ ਨਾਲ ਵੀ ਪੂਰੇ ਸੰਸਾਰ ਦੀ ਅਰਥਵਿਵਸਥਾ ਹਿੱਲ ਗਈ ਹੈ ਕੋਵਿਡ-19 ਤੋਂ ਪਹਿਲਾਂ, ਮਾਤਾ ਅਤੇ ਸ਼ਿਸ਼ੂ ਸਿਹਤ ’ਚ ਸੁਧਾਰ ਹੋਇਆ ਸੀ। Global Cooperation

ਹਾਲਾਂਕਿ, ਮਹਾਂਮਾਰੀ ਨੇ ਸੰਸਾਰਿਕ ਪੱਧਰ ’ਤੇ ਸਿਹਤ ਸੇਵਾਵਾਂ ’ਚ ਅੜਿੱਕਾ ਡਾਹਿਆ ਹੈ ਪਰ ਵਰਤਮਾਨ ’ਚ ਮਾਤਾ ਅਤੇ ਸ਼ਿਸ਼ੂ ਸਿਹਤ ਵੀ ਚਿੰਤਾਯੋਗ ਸਥਿਤੀ ’ਚ ਹੈ ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਸਿੱਖਿਆ ਤੱਕ ਪਹੁੰਚ ’ਚ ਤਰੱਕੀ ਰੁਕੀ ਰਹੀ ਹੈ, ਵੱਡੇ ਅੜਿੱਕੇ ਪੈਦਾ ਹੋਏ ਹਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਿੱਖਿਆ ਦੇ ਖੇਤਰ ’ਚ ਮਹੱਤਵਪੂਰਨ ਸੁਧਾਰ ਦੀ ਲੋੜ ਹੈ ਪਰ ਸਿੱਖਿਆ ਦਾ ਪੱਖ ਹਾਲੇ ਵੀ ਕਮਜ਼ੋਰ ਨਜ਼ਰ ਆ ਰਿਹਾ ਹੈ ਇਸ ਦਿਸ਼ਾ ’ਚ ਮਹੱਤਵਪੂਰਨ ਕਦਮ ਚੁੱਕਣ ਦੀ ਲੋੜ ਹੈ ਲੈਂਗਿਕ ਸਮਾਨਤਾ ’ਚ ਕੁਝ ਤਰੱਕੀ ਹੋਈ ਹੈ, ਪਰ ਕਿਰਤ ਬਜ਼ਾਰ ਅਤੇ ਫੈਸਲਾ ਲੈਣ ਦੀ ਸਥਿਤੀ ’ਚ ਕਾਫ਼ੀ ਫਰਕ ਬਣਿਆ ਹੋਇਆ ਹੈ।

ਲਿਗਿਕ ਸਮਾਨਤਾ ਦੇ ਮਾਮਲੇ ’ਚ ਸਰਕਾਰਾਂ ਦੇ ਅਭਿਆਨਾਂ ਦੇ ਬਾਵਜੂਦ ਸਫਲਤਾ ਨਾ ਮਿਲ ਸਕਣਾ ਸਭ ਤੋਂ ਵੱਡੀ ਚਿੰਤਾ ਹੈ ਦੋ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੇਟੀ, ਰੋਟੀ ਤੇ ਮਿੱਟੀ ਸਬੰਧੀ ਚਿੰਤਾ ਪ੍ਰਗਟਾਈ ਹੈ ਇਸੇ ਤਰ੍ਹਾਂ ਸਾਫ਼ ਪਾਣੀ ਅਤੇ ਸਫਾਈ ਤੱਕ ਪਹੁੰਚ ’ਚ ਸੁਧਾਰ ਹੋਇਆ ਹੈ, ਫਿਰ ਵੀ ਸੰਸਾਰ ਭਰ ’ਚ ਅਰਬਾਂ ਲੋਕ ਹਾਲੇ ਵੀ ਇਨ੍ਹਾਂ ਜ਼ਰੂਰੀ ਸੇਵਾਵਾਂ ਤੋਂ ਵਾਂਝੇ ਹਨ ਅੱਜ ਵੀ ਸਿਹਤ ਅਤੇ ਪਾਣੀ ਲਈ ਲੋਕ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ ਨਵਿਆਉਣਯੋਗ ਊਰਜਾ ਦੀ ਵਰਤੋਂ ਵਧ ਰਹੀ ਹੈ, ਪਰ ਕਈ ਦੇਸ਼ਾਂ ’ਚ ਹਾਲੇ ਵੀ ਭਰੋਸੇਯੋਗ ਬਿਜਲੀ ਤੱਕ ਪਹੁੰਚ ਨਹੀਂ ਹੈ ਸੋਲਰ ਊਰਜਾ ਇਸ ਦਾ ਇੱਕ ਮਹੱਤਵਪੂਰਨ ਬਦਲ ਹੈ ਭਾਰਤ ਸਰਕਾਰ ਇਸ ਦਿਸ਼ਾ ’ਚ ਕੰਮ ਵੀ ਕਰ ਰਹੀ ਹੈ ਆਰਥਿਕ ਵਿਕਾਸ ਵੱਖ-ਵੱਖ ਹਨ। Global Cooperation

ਕੋਵਿਡ-19 ਕਾਰਨ ਕਿਰਤ ਬਜ਼ਾਰ ’ਚ ਅੜਿੱਕੇ ਪੈਂਦੇ ਰਹੇ ਹਨ ਹਾਲੇ ਤੱਕ ਵੀ ਇਨ੍ਹਾਂ ਅੜਿੱਕਿਆਂ ਤੋਂ ਮੁਕਤੀ ਨਹੀਂ ਮਿਲ ਸਕੀ ਹੈ ਇਸੇ ਤਰ੍ਹਾਂ ਇੰਟਰਨੈਟ ਪਹੁੰਚ ਅਤੇ ਤਕਨੀਕੀ ਨਵਾਚਾਰ ’ਚ ਤਰੱਕੀ ਜਾਰੀ ਹੈ, ਪਰ ਬੁਨਿਆਦੀ ਢਾਂਚੇ ’ਚ ਫਰਕ ਬਣਿਆ ਹੋਇਆ ਹੈ ਡਿਜ਼ੀਟਲ ਪ੍ਰਣਾਲੀਆਂ ’ਤੇ ਜ਼ੋਰ ਦੇਣ ਦੇ ਬਾਵਜੂਦ ਹਾਲੇ ਤੱਕ ਹਜ਼ਾਰਾਂ ਪਿੰਡਾਂ ਤੱਕ ਇੰਟਰਨੈਟ ਵਿਵਸਥਾ ਦੀ ਪਹੁੰਚ ਨਹੀਂ ਹੈ ਅਸਮਾਨਤਾ ਇੱਕ ਗੰਭੀਰ ਮੁੱਦਾ ਬਣੀ ਹੋਈ ਹੈ, ਜੋ ਮਹਾਂਮਾਰੀ ਦੌਰਾਨ ਉਜਾਗਰ ਹੋਈਆਂ ਅਸਮਾਨਤਾਵਾਂ ਨਾਲ ਉਜਾਗਰ ਹੋਈ ਹੈ ਸ਼ਹਿਰੀ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਰਿਹਾਇਸ਼ ਦੀ ਬਣੀ ਹੋਈ ਹੈ ਕਿਉਂਕਿ ਲੋਕ ਪੇਂਡੂ ਖੇਤਰਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਵਧ ਰਹੇ ਹਨ।

ਟਿਕਾਊ ਖ਼ਪਤ ਵੱਲ ਬਦਲਾਅ ਦੇ ਯਤਨ ਜਾਰੀ ਹਨ, ਪਰ ਰਹਿੰਦ-ਖੂੰਹਦ ਨੂੰ ਘੱਟ ਕਰਨ ਲਈ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਨਿਕਾਸੀ ਨੂੰ ਘੱਟ ਕਰਨ ਦੀ ਵਧਦੀ ਵਚਨਬੱਧਤਾ ਨਾਲ ਜਲਵਾਯੂ ਪਰਿਵਰਤਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਫਿਰ ਵੀ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ ਹਨ ਵਰਤਮਾਨ ’ਚ ਦਿੱਲੀ ਐਨਸੀਆਰ ਸਮੇਤ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ’ਚ ਵਧਦੇ ਪ੍ਰਦੂਸ਼ਣ ਦੇ ਪੱਧਰ ਨੇ ਹੋਰ ਵੀ ਜ਼ਿਆਦਾ ਚਿੰਤਾ ਵਧਾ ਦਿੱਤੀ ਹੈ ਇਸ ਤੋਂ ਇਲਾਵਾ ਸੰਸਾਰਿਕ ਤੌਰ ’ਤੇ ਵੀ ਔਸਤ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਦਾ ਭਵਿੱਖ ’ਚ ਗੰਭੀਰ ਨਤੀਜਾ ਦੇਖਣ ਨੂੰ ਮਿਲ ਸਕਦਾ ਹੈ। Global Cooperation

ਇਸ ਵਜ੍ਹਾ ਨਾਲ ਕਿਤੇ ਸੋਕਾ ਅਤੇ ਕਿਤੇ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਅਤੇ ਸਮੁੰਦਰੀ ਤੂਫ਼ਾਨਾਂ ਤੇ ਭੂਚਾਲਾਂ ਦੀ ਗਿਣਤੀ ਵੀ ਜਿਆਦਾ ਹੋ ਸਕਦੀ ਹੈ ਸਥਾਨਕ ਵਾਤਾਵਰਨ ਤੰਤਰ ਨੂੰ ਸੁਰੱਖਿਅਤ ਕਰਨ ਦੇ ਯਤਨ ਜਾਰੀ ਹਨ, ਜਿਸ ’ਚ ਜੰਗਲਾਂ ਦੀ ਕਟਾਈ ਅਤੇ ਪ੍ਰਜਾਤੀਆਂ ਦਾ ਅਲੋਪ ਹੋਣਾ ਮੁੱਖ ਚਿੰਤਾ ਦਾ ਵਿਸ਼ਾ ਹੈ ਇਸ ਦਿਸ਼ਾ ’ਚ ਅੰਤਰਰਾਸ਼ਟਰੀ ਸਹਿਯੋਗ ਮਹੱਤਵਪੂਰਨ ਹੈ, ਜਿਸ ’ਚ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ’ਚ ਯਤਨਾਂ ਨੂੰ ਮਜ਼ਬੂਤ ਬਣਾਉਂਦੀ ਹੈ ਕੁੱਲ ਮਿਲਾ ਕੇ ਤਰੱਕੀ ਹੋਈ ਹੈ, ਫਿਰ ਵੀ 2030 ਤੱਕ ਟੀਚੇ ’ਤੇ ਬਣੇ ਰਹਿਣ ਲਈ ਗੰਭੀਰ ਯਤਨਾਂ ਅਤੇ ਵਚਨਬੱਧਤਾ ਦੀ ਲੋੜ ਹੈ। Global Cooperation

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ

LEAVE A REPLY

Please enter your comment!
Please enter your name here