Manipur Violence: ਉਂਜ ਤਾਂ ਮਣੀਪੁਰ ’ਚ ਜਾਤੀ ਹਿੰਸਾ ਦਾ ਇਤਿਹਾਸ ਰਿਹਾ ਹੈ ਮੈਤੇਈ ਭਾਈਚਾਰੇ ਨੂੰ ਇੱਥੋਂ ਦਾ ਮੂਲ ਨਿਵਾਸੀ ਮੰਨਿਆ ਜਾਂਦਾ ਹੈ, ਜੋ ਕਦੇ ਬਹੁ-ਗਿਣਤੀ ਹੁੰਦੇ ਸਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਭਾਈਚਾਰੇ ਦੀ ਅਬਾਦੀ 45 ਫੀਸਦੀ ਰਹਿ ਗਈ ਹੈ ਅਤੇ ਇਨ੍ਹਾਂ ਕੋਲ ਸਿਰਫ਼ 10 ਫੀਸਦੀ ਜ਼ਮੀਨ ਹੈ ਦੂਜੇ ਪਾਸੇ ਕੁਕੀ ਅਤੇ ਨਾਗਾ ਜਨਜਾਤੀ ਦੀ ਅਬਾਦੀ ਵੀ ਹੁਣ ਮੈਤੇਈ ਭਾਈਚਾਰੇ ਦੇ ਬਰਾਬਰ ਆ ਗਈ ਹੈ ਜਦੋਂਕਿ ਸੂਬੇ ਦੀ 90 ਫੀਸਦੀ ਜ਼ਮੀਨ ਹੁਣ ਕੁਕੀ ਤੇ ਨਾਗਾ ਭਾਈਚਾਰੇ ਕੋਲ ਹੈ। ਕੁਕੀ ਦੇ ਵਧਦੇ ਪ੍ਰਭਾਵ ਨਾਲ ਮੈਤੇਈ ਭਾਈਚਾਰਾ ਆਪਣੀ ਭਾਸ਼ਾ, ਸੰਸਕ੍ਰਿਤੀ, ਮਾਨਤਾਵਾਂ ਦੀ ਹੋਂਦ ’ਤੇ ਖਤਰਾ ਮਹਿਸੂਸ ਕਰਦਾ ਹੈ। Manipur Violence
ਇਹ ਖਬਰ ਵੀ ਪੜ੍ਹੋ : Air Pollution: ਪ੍ਰਦੂਸ਼ਿਤ ਵਾਤਾਵਰਨ : ਧੁੰਦ ਤੇ ਧੂੰਏਂ ਨੇ ਬੱਚੇ ‘ਮਰੀਜ਼’ ਬਣਾਏ
ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਪਰੰਪਰਾਵਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਐਸਟੀ ਦਾ ਦਰਜਾ ਮਿਲਣਾ ਚਾਹੀਦਾ ਹੈ ਸਾਲ 2023 ’ਚ ਹਾਈਕੋਰਟ ਨੇ ਇਨ੍ਹਾਂ ਨੂੰ ਐਸਟੀ ਦਾ ਦਰਜਾ ਦੇਣ ਦਾ ਹੁਕਮ ਦਿੱਤਾ ਕੁਕੀ ਭਾਈਚਾਰੇ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਜੋ ਹਿੰਸਾ ਦਾ ਕਾਰਨ ਬਣਿਆ 12 ਨਵੰਬਰ ਨੂੰ ਜਦੋਂ ਜਿਰੀਬਾਮ ਜਿਲ੍ਹੇ ’ਚ ਸੁਰੱਖਿਆ ਬਲਾਂ ਤੇ ਕੁਕੀਆਂ ’ਚ ਮੁਕਾਬਲਾ ਹੋਇਆ ਤਾਂ ਇਸ ’ਚ 10 ਕੁਕੀ ਮਾਰੇ ਗਏ ਇਸ ਤੋਂ ਬਾਅਦ ਰਾਹਤ ਕੈਂਪ ’ਚ ਮੈਤੇਈ ਭਾਈਚਾਰੇ ਦੀਆਂ 3 ਔਰਤਾਂ ਤੇ ਤਿੰਨ ਬੱਚੇ ਲਾਪਤਾ ਹੋ ਗਏ ਜਿਨ੍ਹਾਂ ਦੀਆਂ ਬਾਅਦ ’ਚ ਲਾਸ਼ਾਂ ਬਰਾਮਦ ਹੋਈਆਂ ਇਸ ਘਟਨਾ ਨਾਲ ਮੈਤੇਈ ਭਾਈਚਾਰੇ ’ਚ ਗੁੱਸਾ ਫੈਲ ਗਿਆ। Manipur Violence
ਭੀੜ ਨੇ ਮਣੀਪੁਰ ਦੇ ਤਿੰਨ ਮੰਤਰੀਆਂ ਤੇ 6 ਵਿਧਾਇਕਾਂ ਦੀ ਰਿਹਾਇਸ਼ ਫੂਕ ਦਿੱਤੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਭਾਈਚਾਰਾ ਵਿਸ਼ੇਸ਼ ਵਿਚਕਾਰ ਇਸ ਤਰ੍ਹਾਂ ਦਾ ਟਕਰਾਅ ਨਾ ਸਿਰਫ਼ ਸੂਬੇ ਸਗੋਂ ਦੇਸ਼ ਦੇ ਵਿਕਾਸ ਤੇ ਮਾਣ ’ਤੇ ਵੀ ਧੱਬਾ ਹੈ ਸੂਬਾ ਤੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਇਸ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਆਪਸੀ ਗੱਲਬਾਤ, ਪ੍ਰੇਮ ਤੇ ਭਾਈਚਾਰੇ ਨਾਲ ਹਰ ਸਮੱਸਿਆ ਦਾ ਹੱਲ ਸੰਭਵ ਹੈ। Manipur Violence