Jhansi Hospital Fire: ਝਾਂਸੀ ਦੇ ਸਰਕਾਰੀ ਹਸਪਤਾਲ ’ਚ ਬੱਚਿਆਂ ਵਾਲੇ ਵਾਰਡ ਨੂੰ ਅੱਗ ਲੱਗਣ ਦੀ ਘਟਨਾ ਬੇਹੱਦ ਦੁਖਦਾਈ ਹੈ ਇਸ ਦੁਰਘਟਨਾ ’ਚ 10 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਕਰਨ ’ਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਗੱਲ ਕਹੀ ਹੈ ਇਹ ਮਾਮਲਾ ਤਕਨੀਕੀ ਹੋਣ ਦੇ ਨਾਲ-ਨਾਲ ਮਨੁੱਖੀ ਜਿੰਮੇਵਾਰੀ ਦਾ ਮਾਮਲਾ ਹੈ ਜਿਸ ਦੀ ਜਾਂਚ ਹੋਣ ’ਤੇ ਹੀ ਸੱਚਾਈ ਦਾ ਪਤਾ ਲੱਗੇਗਾ ਅੱਗ ਲੱਗਣ ਦੀ ਵਜ੍ਹਾ ਕੋਈ ਤਕਨੀਕੀ ਖਰਾਬੀ ਹੋ ਸਕਦੀ ਹੈ ਅੱਗ ਇੰਨੀ ਤੇਜ਼ੀ ਨਾਲ ਫੈਲੀ ਨਰਸਾਂ ਤੇ ਬੱਚਿਆਂ ਦੇ ਵਾਰਸ ਬੱਚਿਆਂ ਨੂੰ ਲੈ ਕੇ ਬਾਹਰ ਵੱਲ ਭੱਜੇ ਨਰਸਾਂ ਨੇ ਜਾਨ ’ਤੇ ਖੇਡ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਬੱਚਿਆਂ ਦੇ ਵਾਰਸਾਂ ਨੇ ਹਰ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅੱਗ ਹੀ ਇੰਨੀ ਭਿਆਨਕ ਸੀ ਕਿ ਸਭ ਕੋਸ਼ਿਸਾਂ ਦੇ ਬਾਵਜੂਦ 10 ਬੱਚੇ ਨਾ ਬਚ ਸਕੇ। Jhansi Hospital Fire
ਇਹ ਖਬਰ ਵੀ ਪੜ੍ਹੋ : Haryana New Expressway: ਇਸ ਜ਼ਿਲ੍ਹੇ ’ਚੋਂ ਹੋ ਕੇ ਲੰਘੇਗਾ 750 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ, ਇਨ੍ਹਾਂ ਥਾਵਾਂ ’ਤੇ ਜ਼ਮੀਨਾਂ ਦੀਆਂ ਵਧਣਗੀਆਂ ਕੀਮਤਾਂ
ਸਰਕਾਰ ਮਾਹਿਰ ਵਿਅਕਤੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਵਾਏ ਤਾਂ ਕਿ ਦੁਬਾਰਾ ਅਜਿਹਾ ਹਾਦਸਾ ਦੇਸ਼ ਦੇ ਕਿਸੇ ਹਿੱਸੇ ’ਚ ਵੀ ਨਾ ਵਾਪਰੇ ਬੱਚਿਆਂ ਦੇ ਵਾਰਡ ਨੂੰ ਤਕਨੀਕ ਤੌਰ ’ਤੇ ਮਜ਼ਬੂਤ ਕੀਤਾ ਜਾਵੇ ਜਿੱਥੇ ਅੱਗ ਲੱਗਣ ਦੀ ਕੋਈ ਸੰਭਾਵਨਾ ਨਾ ਰਹੇ ਇਸ ਦੇ ਨਾਲ ਹੀ ਅਜਿਹਾ ਸਿਸਟਮ ਬਣਾਏ ਜਾਣ ਦੀ ਜ਼ਰੂੂਰਤ ਹੈ ਕਿ ਕੋਈ ਘਟਨਾ ਵਾਪਰਨ ’ਤੇ ਉਸ ’ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕੇ ਤੇ ਬੱਚੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਦਾਇਰੇ ਤੋਂ ਬਾਹਰ ਹੋਣ ਇਸ ਤੋਂ ਪਹਿਲਾਂ ਵੀ ਪੰਜਾਬ ’ਚ ਪਟਿਆਲਾ ਸਮੇਤ ਕਈ ਥਾਵਾਂ ’ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਦੀ ਅਗਵਾਈ ’ਚ ਪੂਰੇ ਦੇਸ਼ ਲਈ ਠੋਸ ਢਾਂਚਾ ਤੇ ਨਿਯਮ ਬਣਾਏ ਜਾ ਸਕਦੇ ਹਨ ਸਿਹਤ ਸੇਵਾਵਾਂ ਜ਼ਰੂਰੀ ਹਨ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਸੁਰੱਖਿਆ ਅਧਿਕਾਰੀ ਪੂਰੀ ਵਚਨਬੱਧਤਾ ਤੇ ਜਿੰਮੇਵਾਰੀ ਨਾਲ ਕੰਮ ਕਰਨ ਤਾਂ ਹਾਦਸੇ ਟਾਲੇ ਜਾ ਸਕਦੇ ਹਨ। Jhansi Hospital Fire