Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਲਗਾਤਾਰ ਸਪੈਸ਼ਲ ਨਾਕਾਬੰਦੀਆਂ ਅਤੇ ਰੇਡਾਂ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਜਸਮੀਤ ਸਿੰਘ ਸਾਹੀਵਾਲ, ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਇੱਕ ਨਸ਼ਾ ਤਸਕਰ ਨੂੰ 01 ਕਿਲੋ 30 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ: Cleaning Workers Protest: ਸਫਾਈ ਮਜ਼ਦੂਰ ਤੇ ਮੁਲਾਜ਼ਮ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸ:ਥ: ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿਚ ਨੈਸ਼ਨਲ ਹਾਈਵੇ-54 ਪਰ ਪੈਦੇ ਪਿੰਡ ਵਾੜਾ ਭਾਈਕਾ ਦੇ ਬੱਸ ਅੱਡਾ ਪਾਸ ਪੁੱਜੇ ਤਾਂ ਬੱਸ ਅੱਡਾ ’ਤੇ ਬਣੇ ਸ਼ੈਡ ਵਿਚ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਇੱਕ ਦਮ ਬੈਚ ਤੋਂ ਉਠ ਕੇ ਤੇਜ਼ ਕਦਮੀ ਹੋ ਕੇ ਚੱਲ ਪਿਆ ਜਿਸ ਦੇ ਹੱਥ ਵਿਚ ਇਕ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ।
ਜਿਸ ਨੂੰ ਪੁਲਿਸ ਪਾਰਟੀ ਸ਼ੱਕ ਦੇ ਆਧਾਰ ’ਤੇ ਕਾਬੂ ਕਰਨ ਲੱਗੀ ਤਾਂ ਨੌਜਵਾਨ ਆਪਣੇ ਹੱਥ ਵਿਚ ਫੜੇ ਕਾਲੇ ਲਿਫਾਫੇ ਨੂੰ ਥੱਲੇ ਸੁੱਟ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਜਿਸ ਨੇ ਆਪਣਾ ਨਾਂਅ ਦਲੀਪ ਸਿੰਘ ਪੁੱਤਰ ਸੂਰਤ ਸਿੰਘ ਪਿੰਡ ਤਿਸਾਈ ਥਾਣਾ ਢੱਗ, ਜਿਲਾ ਝਾਲਾਵਾੜ, ਰਾਜਸਥਾਨ ਦੱਸਿਆ। ਦਲੀਪ ਸਿੰਘ ਉਕਤ ਵੱਲੋਂ ਥੱਲੇ ਸੁੱਟੇ ਗਏ ਲਿਫਾਫਾ ਰੰਗ ਕਾਲਾ ਨੂੰ ਚੈੱਕ ਕੀਤਾ ਤਾ ਉਸ ਵਿਚੋਂ 1 ਕਿਲੋ 30 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ’ਤੇ ਮੁੱਕਦਮਾ ਨੰਬਰ 102 ਮਿਤੀ 12.11.2024 ਅ/ਧ 18ਸੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਬਾਜਾਖਾਨਾ ਦਰਜ ਰਜਿਸਟਰ ਕਰਕੇ ਦਲੀਪ ਸਿੰਘ ਪੁੱਤਰ ਸੂਰਤ ਸਿੰਘ ਪਿੰਡ ਤਿਸਾਈ ਥਾਣਾ ਢੱਗ, ਜਿਲਾ ਝਾਲਾਵਾੜ, ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਗਿਆ। Faridkot News