Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ

Shah Satnam Ji Specialty Hospital
Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ

ਹਰਿਆਣਾ ਸਮੇਤ ਗੁਆਂਢੀ ਸੂਬੇ ਪੰਜਾਬ, ਰਾਜਸਥਾਨ ਦੇ ਮਰੀਜ਼ ਆ ਰਹੇ ਹਨ ਇਲਾਜ ਕਰਵਾਉਣ | Shah Satnam Ji Specialty Hospital

ਸਰਸਾ (ਸੱਚ ਕਹੂੰ/ਰਾਜੇਸ਼ ਬੈਨੀਵਾਲ)। Shah Satnam Ji Specialty Hospital: ਬਦਲਦੇ ਮੌਸਮ ਵਿੱਚ ਜੁਖਾਮ-ਬੁਖਾਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਅਸੀਂ ਬੁਖਾਰ ਨੂੰ ਆਮ ਮੰਨ ਕੇ ਬਿਨਾ ਜਾਂਚ ਦੇ ਦਵਾਈ ਲੈਂਦੇ ਹਾਂ ਜੋ ਸਾਨੂੰ ਗੰਭੀਰ ਸਥਿਤੀ ’ਚ ਪਾ ਦਿੰਦੀ ਹੈ ਹਰ ਬੁਖਾਰ ਡੇਂਗੂ ਨਹੀਂ ਹੁੰਦਾ ਪਰ ਜਦੋਂ ਲੱਗੇ ਕਿ ਤੁਹਾਨੂੰ ਬੁਖਾਰ ਹੈ ਤਾਂ ਤੁਸੀਂ ਡਾਕਟਰ ਤੋਂ ਸਲਾਹ ਤੇ ਜਾਂਚ ਜਰੂਰ ਕਰਵਾ ਲਓ ਤਾਂ ਕਿ ਸਮਾਂ ਰਹਿੰਦੇ ਬਿਮਾਰੀ ਦਾ ਪਤਾ ਲੱਗ ਸਕੇ ਤੇ ਸਹੀ ਇਲਾਜ ਸੰਭਵ ਹੋ ਜਾਵੇ ਸਰਸਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਿਹਤਰ ਡਾਕਟਰੀ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਗਏ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਜ਼ਿਲ੍ਹੇ ਦੇ ਬਿਹਤਰੀਨ ਹਸਪਤਾਲਾਂ ’ਚੋਂ ਇੱਕ ਹੈ। ਵਰਤਮਾਨ ’ਚ ਬੁਖਾਰ ਤੇ ਡੇਂਗੂ ਦੇ ਵਧ ਰਹੇ ਕੇਸਾਂ ਵਿੱਚ ਇਹ ਹਸਪਤਾਲ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। Shah Satnam Ji Specialty Hospital

ਇਹ ਖਬਰ ਵੀ ਪੜ੍ਹੋ : Railway News: ਰੇਲਵੇ ਦਾ ਪੰਜਾਬ, ਰਾਜਸਥਾਨ ਤੇ ਹਰਿਆਣਾ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਨਵੇਂ ਸਾਲ ’ਤੇ ਹੋਵੇਗੀ ਸ਼ੁਰੂਆਤ

ਇੱਥੇ ਸਰਸਾ ਜ਼ਿਲ੍ਹਾ ਹੀ ਨਹੀਂ, ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਸਰਹੱਦੀ ਰਾਜਸਥਾਨ ਤੇ ਪੰਜਾਬ ਖੇਤਰ ਤੋਂ ਵੀ ਮਰੀਜ਼ ਇਲਾਜ ਕਰਵਾਉਣ ਲਈ ਆ ਰਹੇ ਹਨ ਇੱਥੇ ਇਲਾਜ ਦੀ ਸਹੂਲਤ ਲੈ ਰਹੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੱਚ ਕਹੂੰ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਹਸਪਤਾਲ ਦੀਆ ਬਿਹਤਰੀਨ ਸਹੂਲਤਾਂ ਬਾਰੇ ਦੱਸਿਆ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਮਰੀਜ਼ਾਂ ਨੂੰ ਵਧੀਆ ਡਾਕਟਰੀ ਸਹੂਲਤਾਂ ਦੇ ਨਾਲ ਨਾਲ ਖੂਨ ਤੇ ਪਲੇਟਲੈਟ ਐੱਡੀਪੀ ਆਦਿ ਸਮੇਂ ’ਤੇ ਮਿਲ ਰਹੇ ਹਨ ਇਸ ਕਾਰਨ ਮਰੀਜ਼ਾਂ ਤੇ ਰਿਸ਼ਤੇਦਾਰਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਛੱਲਣੀ ਪੈਂਦੀ ਤੇ ਇੱਧਰ ਉੱਧਰ ਨਹੀਂ ਭਟਕਣਾ ਪੈਂਦਾ।

ਡੇਂਗੂ ਦੇ ਲੱਛਣ | Shah Satnam Ji Specialty Hospital

ਡੇਂਗੂ ਬੁਖਾਰ ਦੇ ਲੱਛਣ, ਜੋ ਆਮ ਤੌਰ ’ਤੇ ਚਾਰ ਤੋਂ ਛੇ ਦਿਨਾਂ ਬਾਅਦ ਸ਼ੁਰੂ ਹੁੰਦੇ ਹਨ ਤੇ 10 ਦਿਨਾਂ ਤੱਕ ਰਹਿੰਦੇ ਹਨ, ਵਿੱਚ ਸ਼ਾਮਲ ਹੋ ਸਕਦੇ ਹਨ।

  • ਅਚਾਨਕ ਤੇਜ਼ ਬੁਖਾਰ (105 ਡਿਗਰੀ)
  • ਗੰਭੀਰ ਸਿਰ ਦਰਦ
  • ਅੱਖਾਂ ਦੇ ਪਿੱਛੇ ਦਰਦ
  • ਜੋੜਾਂ ਤੇ ਮਾਸਪੇਸ਼ੀਆਂ ’ਚ ਦਰਦ।
  • ਸਰੀਰ ’ਤੇ ਲਾਲ ਰੰਗ ਦੇ ਦਾਣੇ ਵਿਖਾਈ ਦੇਣਾ
  • ਥਕਾਵਟ
  • ਜੀ ਮਿਚਲਾਉਣਾ
  • ਉਲਟੀਆਂ

ਡਾਕਟਰਾਂ ਨੇ ਕਿਹਾ ਸਰਸਾ ਲੈ ਜਾਓ… | Shah Satnam Ji Specialty Hospital

ਬੁਖਾਰ ਪੀੜਤ ਮੁਸਕਾਨ ਵਾਸੀ ਨੌਹਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ 3-4 ਦਿਨ ਪਹਿਲਾਂ ਬੁਖਾਰ ਹੋਇਆ ਸੀ। ਲਗਾਤਾਰ ਪਲੇਟਲੈਟਸ ਘਟਦੇ ਜਾ ਰਹੇ ਸਨ। ਫਿਰ ਅਸੀਂ ਉਸ ਨੂੰ ਸਿਵਲ ਹਸਪਤਾਲ ਨੌਹਰ ਲੈ ਗਏ ਤੇ ਉੱਥੇ ਡਾਕਟਰਾਂ ਨੇ ਸਾਨੂੰ ਸਰਸਾ ਦੇ ਸ਼ਾਹ ਸਤਿਨਾਮ ਜੀ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਅਸੀਂ ਉਸੇ ਸਮੇਂ ਇੱਥੇ ਆਏ ਗਏ ਤੇ ਹੁਣ ਸਿਹਤ ’ਚ ਕਾਫੀ ਸੁਧਾਰ ਹੋਇਆ ਹੈ। ਮੁਸਕਾਨ ਦੀ ਮਾਂ ਨੇ ਅੱਗੇ ਕਿਹਾ ਕਿ ਮੈਂ ਅਜਿਹੇ ਡਾਕਟਰ ਕਿਤੇ ਵੀ ਨਹੀਂ ਦੇਖੇ, ਉਹ ਸਮੇਂ ਸਿਰ ਖਾਣਾ, ਦਵਾਈਆਂ ਆਦਿ ਮੁਹੱਈਆ ਕਰਵਾਉਂਦੇ ਹਨ ਤੇ ਨਰਸਿੰਗ ਸਟਾਫ ਵੀ ਵਧੀਆ ਵਿਵਹਾਰ ਕਰਦਾ ਹੈ।

ਹਸਪਤਾਲ ਦੀਆਂ ਸਹੂਲਤਾਂ ਬਾਰੇ ਸੁਣਿਆ ਸੀ…

ਹਸਪਤਾਲ ਦੇ ਜਨਰਲ ਵਾਰਡ ’ਚ ਦਾਖਲ ਰਾਜਸਥਾਨ ਦੇ ਭੁੱਕਰਕਾ ਵਾਸੀ ਕਿਸਮਤ ਨੇ ਦੱਸਿਆ ਕਿ ਜਦੋਂ ਉਸ ਨੇ ਪਿੰਡ ’ਚ ਡਾਕਟਰ ਤੋਂ ਚੈਕਅੱਪ ਕਰਵਾਇਆ ਤਾਂ ਉਸ ਨੇ ਡੇਂਗੂ ਦੇ ਲੱਛਣ ਦੱਸੇ। ਫਿਰ ਜਦੋਂ ਸਾਡੇ ਪਰਿਵਾਰਕ ਮੈਂਬਰਾਂ ਨੇ ਆਸੇ-ਪਾਸੇ ਪੁੱਛਿਆ ਤਾਂ ਪਤਾ ਲੱਗਾ ਕਿ ਸਾਨੂੰ ਪਲੇਟਲੈਟਸ ਲਈ ਹਨੂੰਮਾਨਗੜ੍ਹ ਜਾਣਾ ਪਵੇਗਾ ਜਾਂ ਸਰਸਾ ਦੇ ਸ਼ਾਹ ਸਤਿਨਾਮ ਜੀ ਹਸਪਤਾਲ। ਸਾਡੇ ਪਰਿਵਾਰਕ ਮੈਂਬਰਾਂ ਨੇ ਇਸ ਹਸਪਤਾਲ ਬਾਰੇ ਸੁਣਿਆ ਸੀ ਤਾਂ ਮੇਰੇ ਮਾਮਾ ਜੀ ਮੈਨੂੰ ਇੱਥੇ ਲੈ ਆਏ। ਹੁਣ ਮੇਰੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਜਿਨ੍ਹਾਂ ਅਸੀਂ ਸੁਣਿਆ ਸੀ ਉਸ ਨਾਲੋਂ ਬਿਹਤਰ ਇਲਾਜ ਕਰਵਾ ਰਹੇ ਹਾਂ।

ਗੁਆਂਢੀ ਦੇ ਕਹਿਣ ’ਤੇ ਮਾਨਸਾ ਤੋਂ ਆਇਆ ਸਰਸਾ | Shah Satnam Ji Specialty Hospital

ਮੇਰੇ ਭਰਾ ਗੋਪਾਲ ਨੂੰ ਬੁਖਾਰ ਸੀ, ਜਿਸ ਕਾਰਨ ਉਸ ਦੇ ਪਲੇਟਲੈਟਸ ਸਿਰਫ 19 ਹਜ਼ਾਰ ਰਹਿ ਗਏ ਸਨ। ਇਸ ਕਾਰਨ ਅਸੀਂ ਆਪਣੇ ਨਜ਼ਦੀਕੀ ਹਸਪਤਾਲ ’ਚ ਰਿਪੋਰਟ ਕਰਵਾਈ ਤੇ ਡੇਂਗੂ ਦੱਸਿਆ। ਅਸੀਂ ਦੇਖਿਆ ਸੀ ਕਿ ਕੁਝ ਦਿਨ ਪਹਿਲਾਂ ਸਾਡਾ ਗੁਆਂਢੀ ਵੀ ਡੇਂਗੂ ਤੋਂ ਪੀੜਤ ਸੀ ਤੇ ਉਹ ਇਸ ਹਸਪਤਾਲ ’ਚ ਇਲਾਜ ਲਈ ਆਇਆ ਸੀ। ਉਸ ਦੇ ਕਹਿਣ ’ਤੇ ਅਸੀਂ ਇੱਥੇ ਆਏ ਹਾਂ ਅਤੇ ਇੱਥੇ ਡਾਕਟਰਾਂ ਦਾ ਵਤੀਰਾ ਅਜਿਹਾ ਹੈ ਕਿ ਅੱਧੇ ਮਰੀਜ਼ ਇੱਥੇ ਪਹੁੰਚਦੇ ਹੀ ਠੀਕ ਹੋ ਜਾਂਦੇ ਹਨ। ਇਹ ਜਾਣਕਾਰੀ ਮਾਨਸਾ (ਪੰਜਾਬ) ਤੋਂ ਆਏ ਸੁਰੇਸ਼ ਕੁਮਾਰ ਨੇ ਦਿੱਤੀ। ਸੁਰੇਸ਼ ਨੇ ਅੱਗੇ ਦੱਸਿਆ ਕਿ ਇੱਥੇ ਪਲੇਟਲੈਟਸ ਤੇ ਖੂਨ ਬਾਹਰੋਂ ਨਹੀਂ ਲਿਆਉਣਾ ਪੈਂਦਾ, ਜੋ ਕਿ ਸਭ ਤੋਂ ਵਧੀਆ ਸਹੂਲਤ ਹੈ।

ਡੇਂਗੂ ਬੁਖਾਰ ਪਲੇਟਲੈਟਸ ਦੇ ਨਾਲ ਲੀਵਰ ਨੂੰ ਵੀ ਕਰਦੈ ਖਰਾਬ: ਡਾ. ਗੌਰਵ ਇੰਸਾਂ

ਡੇਂਗੂ ਬੁਖਾਰ ਵਾਇਰਸ ਦੇ ਕਾਰਨ ਹੋਣ ਵਾਲਾ ਰੋੋਗ ਹੈ ਜੋ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦਾ ਹੈ ਇਹ ਵਾਇਰਸ ਸਾਡੇ ਖੂਨ ’ਚ ਮਿਲ ਕੇ ਰੋਗਾਂ ਨੂੰ ਰੋਕਣ ਵਾਲੀ ਸ਼ਕਤੀ ਨੂੰ ਖਤਮ ਕਰਦਾ ਹੈ, ਜਿਸ ਨਾਲ ਤੇਜ਼ੀ ਨਾਲ ਸਾਡੇ ਸਰੀਰ ਵਿੱਚੋਂ ਪਲੇਟਲੈਟਸ ਘੱਟ ਹੁੰਦੇ ਰਹਿੰਦੇ ਹਨ ਆਮ ਤੌਰ ’ਤੇ ਸਾਡੇ ਸਰੀਰ ’ਚ ਇਨ੍ਹਾਂ ਦੀ ਗਿਣਤੀ 2 ਲੱਖ ਤੋਂ ਢਾਈ ਲੱਖ ਹੁੰਦੀ ਹੈ ਪਰ ਡੇਂਗੂ ਕਰਨ 10 ਹਜ਼ਾਰ ਤੋਂ ਵੀ ਘੱਟ ਹੋ ਜਾਂਦੇ ਹਨ ਡੇਂਗੂ ਬੁਖਾਰ ਦੇ ਲੱਛਣਾਂ ਵਿੱਚ ਤੇਜ ਬੁਖਾਰ, ਸਰੀਰ ’ਤੇ ਦਾਣੇ, ਸਿਰ ਦਰਦ, ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਡਾ. ਗੌਰਵ ਇੰਸਾਂ ਸੀਐੱਮਓ,
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ

ਮਰੀਜ਼ਾਂ ਨੂੰ ਪਲੇਟਲੈਟ ਤੇ ਐੱਸਡੀਪੀ ਮਿਲ ਜਾਂਦੇ ਹਨ ਇਹ ਸਹੂਲਤ ਗਿਣੇ ਚੁਣੇ ਹਸਪਤਾਲਾਂ ’ਚ ਮੁਹੱਈਆ: ਡਾ. ਪਰਦੀਪ ਕੌਰ | Shah Satnam Ji Specialty Hospital

ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਇੰਚਾਰਜ ਡਾ. ਪਰਦੀਪ ਕੌਰ ਨੇ ਦੱਸਿਆ ਕਿ 10 ਸਾਲ ਤੋਂ ਲਗਾਤਾਰ ਸਾਡਾ ਹਸਪਤਾਲ ਲੋਕਾਂ ਲਈ ਜੀਵਨ ਦੇਣ ਵਾਲਾ ਸਾਬਿਤ ਹੋ ਰਿਹਾ ਹੈ ਇੱਥੇ ਆਉਣ ਵਾਲੇ ਜ਼ਿਆਦਾਤਰ ਮਰੀਜ਼ ਜੋ ਪਲੇਟਲੈਟਸ ਤੇ ਐਸਡੀਪੀ ਲਈ ਆਉਂਦੇ ਹਨ ਜਿਨ੍ਹਾਂ ਨੂੰ ਮੁਫਤ ’ਚ ਬਲੱਡ ਮੁਹੱਈਆ ਕਰਵਾਇਆ ਜਾਦਾ ਹੈ ਅਜਿਹੀ ਸਹੂਲਤ ਪੂਰੇ ਹਰਿਆਣਾ ’ਚ ਹੀ ਨਹੀਂ, ਸਗੋਂ ਦੇਸ਼ ’ਚ ਗਿਣੇ ਚੁਣੇ ਹਸਪਤਾਲਾਂ ’ਚ ਉਪਲੱਬਧ ਹੈ।

ਪਲੇਟਲੈਟਸ ਘਟਣ ’ਤੇ ਕੀਤਾ ਰੈਫਰ, ਇੱਥੇ ਮਿਲ ਰਿਹਾ ਸਹੀ ਇਲਾਜ

ਰਾਜਸਥਾਨ ਦੀ ਨੌਹਰ ਤਹਿਸੀਲ ਦੇ ਪਿੰਡ ਬਿਦਬੀਰਾਨਾ ਦੇ ਰਹਿਣ ਵਾਲੇ ਕੈਲਾਸ਼ ਨੇ ਦੱਸਿਆ ਕਿ ਬੁਖਾਰ ਕਾਰਨ ਉਸ ਦੇ ਪਲੇਟਲੈਟਸ ਘੱਟ ਹੋ ਗਏ ਸਨ। ਨੌਹਰ ਸਿਵਲ ਹਸਪਤਾਲ ’ਚ ਟੈਸਟ ਕਰਵਾਇਆ ਤਾਂ ਡਾਕਟਰਾਂ ਨੇ ਕਿਹਾ ਕਿ ਜਾਂ ਤਾਂ ਮੈਨੂੰ ਹਨੂੰਮਾਨਗੜ੍ਹ ਲੈ ਜਾਓ ਜਾਂ ਸਰਸਾ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਲੈ ਜਾਓ। ਅਸੀਂ ਇਸ ਹਸਪਤਾਲ ਦਾ ਨਾਂਅ ਪਹਿਲਾਂ ਸੁਣਿਆ ਸੀ ਇਸ ਲਈ ਅਸੀਂ ਇੱਥੇ ਆਏ ਹਾਂ। ਇਸ ਹਸਪਤਾਲ ’ਚ ਇੱਕ ਥਾਂ ’ਤੇ ਸਾਰੇ ਟੈਸਟ, ਪਲੇਟਲੈਟਸ ਤੇ ਖੂਨ ਦੀ ਸਹੂਲਤ ਮੁਹੱਈਆ ਹੈ, ਜਿਸ ਨਾਲ ਸਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਪੈਂਦੀ ਇੱਥੇ ਇਲਾਜ ਲਈ ਬੀਮਾ ਪਾਲਿਸੀ ’ਤੇ ਇਲਾਜ ਦੀ ਸਹੂਲਤ ਵੀ ਹੈ, ਜਿਸ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ’ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ। Shah Satnam Ji Specialty Hospital

LEAVE A REPLY

Please enter your comment!
Please enter your name here