Digital Arrest: ਦਿੱਲੀ ਦੇ ਵੱਖ-ਵੱਖ ਕਾਰੋਬਾਰੀਆਂ ਨੂੰ 300 ਦਿਨਾਂ ’ਚ ਫਿਰੌਤੀ ਲਈ ਫੋਨ ਕਰਨ ਦੀਆਂ 160 ਸ਼ਿਕਾਇਤਾਂ ਆਈਆਂ ਹਨ ਇਸੇ ਤਰ੍ਹਾਂ ਹੀ ਚਾਰ ਮਹੀਨਿਆਂ ’ਚ ਸਾਈਬਰ ਠੱਗਾਂ ਵੱਲੋਂ ‘ਡਿਜ਼ੀਟਲ ਅਰੈਸਟ’ ਦੇ ਨਾਂਅ ’ਤੇ 400 ਕਰੋੜ ਰੁਪਏ ਦੀ ਲੋਕਾਂ ਨਾਲ ਸਾਈਬਰ ਠੱਗੀ ਹੋਈ ਹੈ ਹਾਲ ਇਹ ਹੈ ਕਿ ਕਈ ਸਾਧਾਰਨ ਲੋਕ ਵੀ ਪੈਸੇ ਦੇ ਲੋਭ ’ਚ ਵੇਖਾ-ਵੇਖੀ ਵੱਡੇ ਅਪਰਾਧੀਆਂ ਦੇ ਨਾਂਅ ’ਤੇ ਫਿਰੌਤੀਆਂ ਮੰਗ ਰਹੇ ਹਨ ਇੱਕ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਨੇ ਫਿਲਮੀ ਅਦਾਕਾਰ ਸਲਮਾਨ ਖਾਨ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗ ਲਈ ਇੱਕ ਰਿਪੋਰਟ ਅਨੁਸਾਰ ਕਈ ਲੋਕ ਅਪਰਾਧਾਂ ਨੂੰ ਹੀ ਰੁਜ਼ਗਾਰ ਮੰਨਣ ਲੱਗੇ ਹਨ। Digital Arrest
ਇਹ ਖਬਰ ਵੀ ਪੜ੍ਹੋ : Murder: ਪੰਜ ਹਜ਼ਾਰ ਰੁਪਏ ਪਿੱਛੇ ਨੌਜਵਾਨ ਦਾ ਕਤਲ, ਪੁਲਿਸ ਨੇ 6 ਘੰਟਿਆਂ ’ਚ ਕਾਤਲ ਫੜਿਆ
ਕੋਈ ਅਪਰਾਧੀ ਸੀਬੀਆਈ ਅਫਸਰ ਬਣ ਕੇ ਤੇ ਕੋਈ ਪੁਲਿਸ ਅਫਸਰ ਬਣ ਕੇ ਫੋਨ ਕਰ ਰਿਹਾ ਹੈ ਅਪਰਾਧੀ ਏਨੇ ਸ਼ਾਤਿਰ ਦਿਮਾਗ ਹਨ ਕਿ ਆਈਟੀ ਇੰਜੀਨੀਅਰ ਵੀ ਇੰਨ੍ਹਾਂ ਦੇ ਝਾਂਸੇ ’ਚ ਆ ਰਹੇ ਹਨ ਜ਼ਿਆਦਾ ਅਬਾਦੀ ਕਾਰਨ ਅਪਰਾਧੀਆਂ ਨੂੰ ਲੁਕਣ ਦਾ ਪੂਰਾ ਮੌਕਾ ਮਿਲਦਾ ਹੈ ਤਕਨੀਕ ਹਾਸਲ ਕਰਨ ਦੇ ਬਾਵਜ਼ੂਦ ਪੁਲਿਸ ਤੋਂ ਸਾਰੇ ਕੇਸ ਟਰੇਸ ਨਹੀਂ ਹੁੰਦੇ ਇਹ ਸਾਰਾ ਮਾਮਲਾ ਇੰਨਾ ਪੇਚੀਦਾ ਹੈ ਕਿ ਇਸ ਨੂੰ ਸਿਰਫ ਇੱਕ ਐਂਗਲ ਤੋਂ ਵੇਖ ਕੇ ਹੱਲ ਕਰਨਾ ਸੰਭਵ ਨਹੀਂ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਮੋਰਚੇ ’ਤੇ ਮਜ਼ਬੂਤੀ ਨਾਲ ਕੰਮ ਕਰਨ ਦੀ ਲੋੜ ਹੈ ਰੁਜ਼ਗਾਰ, ਸਿੱਖਿਆ ਤੇ ਮਨੋਵਿਗਿਆਨ ਦੀ ਵੱਡੀ ਲਹਿਰ ਚਲਾਉਣੀ ਪਵੇਗੀ। Digital Arrest
ਤਾਂ ਕਿ ਅੱਲੜ੍ਹ ਉਮਰ ਤੋਂ ਹੀ ਨੌਜਵਾਨ ਅਮਨ-ਅਮਾਨ ਤੇ ਮਿਹਨਤ ਵਾਲੀ ਜ਼ਿੰਦਗੀ ਜਿਉਣ ਨੂੰ ਤਰਜ਼ੀਹ ਦੇਣ ਕਾਨੂੰਨ ਦਾ ਰਾਜ ਬੱਚਿਆਂ ਦੀ ਮਾਨਸਿਕਤਾ ਦਾ ਅੰਗ ਹੋਣਾ ਚਾਹੀਦਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕਹਿਣਾ ਹੈ ਕਿ ਸਕੂਲਾਂ ਅੰਦਰ ਬੱਚਿਆਂ ਲਈ ਸਿਲੇਬਸ ’ਚ ਅਪਰਾਧ ਦੀ ਸਜ਼ਾ ਸਬੰਧੀ ਇੱਕ ਪਾਠ ਹੋਣਾ ਚਾਹੀਦਾ ਹੈ ਤਾਂ ਕਿ ਮਨੁੱਖ ਬਚਪਨ ਤੋਂ ਹੀ ਅਪਰਾਧਾਂ ਤੋਂ ਦੂਰ ਰਹੇ ਇਸ ਲਈ ਜ਼ਰੂਰੀ ਹੈ ਕਿ ਸਰਕਾਰਾਂ ਸਿੱਖਿਆ ਦੇ ਅੰਦਰ ਹੀ ਅਜਿਹਾ ਪ੍ਰਬੰਧ ਕਰਨ ਤਾਂ ਕਿ ਬੱਚੇ ਦੇ ਮਨ ਅੰਦਰ ਬੁਰੇ ਵਿਚਾਰਾਂ ਲਈ ਥਾਂ ਹੀ ਨਾ ਰਹੇ। Digital Arrest