Global Urbanization: ਚੁਣੌਤੀ ਬਣਦਾ ਸੰਸਾਰਿਕ ਸ਼ਹਿਰੀਕਰਨ ਢਾਂਚਾ

Global Urbanization
Global Urbanization: ਚੁਣੌਤੀ ਬਣਦਾ ਸੰਸਾਰਿਕ ਸ਼ਹਿਰੀਕਰਨ ਢਾਂਚਾ

Global Urbanization: ਵਰਤਮਾਨ ਵਿਗਿਆਨ ਅਤੇ ਤਕਨੀਕੀ ਯੁੱਗ ’ਚ ਤੇਜ਼ੀ ਨਾਲ ਬਦਲਦੇ ਮਾਹੌਲ ਵਿਚਕਾਰ , ਜ਼ਿਆਦਾਤਰ ਲੋਕ ਸ਼ਹਿਰਾਂ ਵੱਲ ਰੁਖ਼ ਕਰ ਰਹੇ ਹਨ ਲੋਕਾਂ ’ਚ ਇਹ ਧਾਰਨਾ ਵਧ ਰਹੀ ਹੈ ਕਿ ਸ਼ਹਿਰਾਂ ’ਚ ਜਾ ਕੇ ਜੀਵਨ ਪੱਧਰ ’ਚ ਸੁਧਾਰ ਹੋ ਸਕਦਾ ਹੈ ਅਤੇ ਬਿਹਤਰ ਮੌਕੇ ਮਿਲ ਸਕਦੇ ਹਨ ਹਾਲਾਂਕਿ ਪੇਂਡੂ ਖੇਤਰਾਂ ਦਾ ਆਪਣਾ ਖੁਸ਼ਹਾਲ ਸੱਭਿਆਚਾਰ ਅਤੇ ਪਰੰਪਰਾਵਾਂ ਹਨ ਜੋ ਅੱਜ ਵੀ ਕਾਇਮ ਹਨ ਇਸ ਦੇ ਬਾਵਜ਼ੂਦ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਆਧੁਨਿਕ ਸੁਵਿਧਾਵਾਂ ਦੀ ਘਾਟ ਕਾਰਨ ਲੋਕ ਸ਼ਹਿਰਾਂ ’ਚ ਵੱਸਣ ਵੱਲ ਪ੍ਰੇਰਿਤ ਹੋ ਰਹੇ ਹਨ ਸ਼ਹਿਰੀਕਰਨ ਦਾ ਇਹ ਤੇਜ਼ੀ ਨਾਲ ਵਧਦਾ ਕ੍ਰਮ ਇੱਕ ਸੰਸਾਰਿਕ ਰਿਹਾਇਸ਼ ਸੰਕਟ ਨੂੰ ਜਨਮ ਦੇ ਰਿਹਾ ਹੈ, ਅਤੇ ਇਸ ਨੂੰ ਹੱਲ ਕਰਨ ਲਈ ਦੁਨੀਆ ਭਰ ਦੇ ਮਾਹਿਰ ਅਤੇ ਨੀਤੀ-ਘਾੜੇ ਲਗਾਤਾਰ ਯਤਨਸ਼ੀਲ ਹਨ।

ਇਹ ਖਬਰ ਵੀ ਪੜ੍ਹੋ : Shaheed Bhagat Singh: ਸ਼ਹੀਦ ਭਗਤ ਸਿੰਘ ਇੱਕ ਵਿਚਾਰਧਾਰਾ

ਸ਼ਹਿਰੀਕਰਨ ਨਾਲ ਹੀ ਸ਼ਹਿਰਾਂ ’ਚ ਬੁਨਿਆਦੀ ਢਾਂਚੇ ਅਤੇ ਸੇਵਾਵਾਂ ’ਤੇ ਦਬਾਅ ਵਧਦਾ ਜਾ ਰਿਹਾ ਹੈ ਜਿਵੇਂ-ਜਿਵੇਂ ਅਬਾਦੀ ’ਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਆਵਾਜਾਈ, ਰਿਹਾਇਸ਼, ਪਾਣੀ ਅਤੇ ਬਿਜਲੀ ਵਰਗੀਆਂ ਜ਼ਰੂਰਤਾਂ ਦੀ ਮੰਗ ਵੀ ਵਧ ਰਹੀ ਹੈ ਵਰਤਮਾਨ ’ਚ ਇਨ੍ਹਾਂ ਸੁਵਿਧਾਵਾਂ ਦੀ ਸਪਲਾਈ ਸੀਮਿਤ ਹੁੰਦੀ ਜਾ ਰਹੀ ਹੈ, ਜਿਸ ਨਾਲ ਜ਼ਰੂਰੀ ਵਸੀਲਿਆਂ ਦੀ ਘਾਟ ਪੈਦਾ ਹੋ ਰਹੀ ਹੈ ਇਹੀ ਕਾਰਨ ਹੈ ਕਿ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾਉਣਾ ਬੇਹੱਦ ਮਹੱਤਵਪੂਰਨ ਹੋ ਗਿਆ ਹੈ ਤਾਂ ਕਿ ਭਵਿੱਖ ’ਚ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦਾ ਸਾਹਮਣਾ ਕਰਨ ’ਚ ਅਸਮਰੱਥਾ ਨਾ ਰਹੇ ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਨੂੰ ਦੇਖਦਿਆਂ ਸਥਾਨਕ ਅਤੇ ਸੰਸਾਰਿਕ ਪੱਧਰ ’ਤੇ ਨੀਤੀ ਅਤੇ ਯੋਜਨਾਵਾਂ ਦਾ ਵਿਕਾਸ ਇੱਕ ਜ਼ਰੂਰੀ ਕਦਮ ਬਣ ਗਿਆ ਹੈ। Global Urbanization

ਅਬਾਦੀ ਦੇ ਵਾਧੇ ਦੇ ਨਾਲ-ਨਾਲ ਸ਼ਹਿਰੀਕਰਨ ਨਾਲ ਵਾਤਾਵਰਨ ’ਤੇ ਵੀ ਡੂੰਘਾ ਅਸਰ ਪੈ ਰਿਹਾ ਹੈ ਸ਼ਹਿਰੀ ਕੇਂਦਰਾਂ ’ਚ ਵਧੇਰੇ ਗਿਣਤੀ ’ਚ ਵਾਹਨ, ਕਾਰਖਾਨੇ ਅਤੇ ਮਕਾਨਾਂ ਦਾ ਨਿਰਮਾਣ ਹੋਣ ਨਾਲ ਹਵਾ ਅਤੇ ਪਾਣੀ ਪ੍ਰਦੂਸ਼ਣ ’ਚ ਵਾਧਾ ਹੋ ਰਿਹਾ ਹੈ ਸੰਸਾਰਿਕ ਜਲਵਾਯੂ ਪਰਿਵਰਤਨ ਦਾ ਖ਼ਤਰਾ ਗੰਭੀਰ ਹੁੰਦਾ ਜਾ ਰਿਹਾ ਹੈ, ਅਤੇ ਇਸ ਦੇ ਨਤੀਜੇ ਵਜੋਂ ਹਵਾ ਗੁਣਵੱਤਾ ਲਗਾਤਾਰ ਖਰਾਬ ਹੋ ਰਹੀ ਹੈ ਵਧਦੇ ਪ੍ਰਦੂਸ਼ਣ ਕਾਰਨ ਸ਼ਹਿਰਾਂ ’ਚ ਸਾਹ ਲੈਣ ਤੱਕ ਔਖਾ ਹੁੰਦਾ ਜਾ ਰਿਹਾ ਹੈ ਜੇਕਰ ਵਰਤਮਾਨ ਸਥਿਤੀ ’ਚ ਸੁਧਾਰ ਨਾ ਹੋਇਆ, ਤਾਂ ਆਉਣ ਵਾਲੇ ਸਮੇਂ ’ਚ ਆਕਸੀਜ਼ਨ ਦੀ ਕਮੀ ਵੀ ਹੋ ਸਕਦੀ ਹੈ ਵਾਤਾਵਰਨ ਸੁਰੱਖਿਆ ਲਈ ਸ਼ਹਿਰੀਕਰਨ ਨੂੰ ਸੰਤੁਲਿਤ ਕਰਨਾ ਅਤੇ ਜੰਗਲਾਂ ਦੀ ਕਟਾਈ ’ਤੇ ਰੋਕ ਲਾਉਣਾ ਬੇਹੱਦ ਜ਼ਰੂਰੀ ਹੈ ਸ਼ਹਿਰੀ ਵਿਕਾਸ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। Global Urbanization

ਜਿਸ ਨਾਲ ਕੁਦਰਤੀ ਵਸੀਲਿਆਂ ’ਚ ਕਮੀ ਆ ਰਹੀ ਹੈ ਇਹ ਗੰਭੀਰ ਵਾਤਾਵਰਣਕ ਅਸੰਤੁਲਨ ਦਾ ਕਾਰਨ ਬਣਦਾ ਜਾ ਰਿਹਾ ਹੈ, ਜੋ ਕਿ ਭਵਿੱਖ ’ਚ ਸਭ ਤੋਂ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ ਸ਼ਹਿਰੀਕਰਨ ਆਰਥਿਕ ਮੌਕਿਆਂ ਦੇ ਵਿਸਥਾਰ ਦਾ ਵੀ ਕਾਰਨ ਬਣਦਾ ਹੈ, ਪਰ ਇਹ ਨਾਬਰਾਬਰੀ ਦਾ ਵੀ ਸਰੋਤ ਹੈ ਸ਼ਹਿਰੀਕਰਨ ਨਾਲ ਜਿੱਥੇ ਇੱਕ ਪਾਸੇ ਅਮੀਰ ਵਰਗ ਜ਼ਿਆਦਾ ਖੁਸ਼ਹਾਲ ਹੁੰਦਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਗਰੀਬ ਵਰਗ ਹੋਰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਆਰਥਿਕ ਨਾਬਰਾਬਰੀ ਵਧਣ ਨਾਲ ਸੰਸਾਰਿਕ ਅਰਥਵਿਵਸਥਾ ਅਸਥਿਰ ਹੋ ਸਕਦੀ ਹੈ ਅਤੇ ਗਰੀਬ ਵਰਗ ਲਈ ਜੀਵਨ ਪੱਧਰ ’ਚ ਸੁਧਾਰ ਦੀ ਸੰਭਾਵਨਾ ਘੱਟ ਹੁੰਦੀ ਜਾਂਦੀ ਹੈ ਆਰਥਿਕ ਅਸੰਤੁਲਨ ਦੇ ਇਸ ਕੁਚੱਕਰ ਨੂੰ ਤੋੜਨਾ ਅਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨਾ ਸੰਸਾਰ ਦੇ ਸਾਰੇ ਦੇਸ਼ਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ।

ਸ਼ਹਿਰੀਕਰਨ ਕਾਰਨ ਸਮਾਜ ’ਚ ਨਵੀਆਂ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ ਸ਼ਹਿਰੀ ਕੇਂਦਰਾਂ ਵੱਲ ਭਾਰੀ ਗਿਣਤੀ ’ਚ ਹੋ ਰਹੇ ਪਲਾਇਨ ਨਾਲ ਅਬਾਦੀ ਸੰਘਣਤਾ ਵਧਦੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਰਿਹਾਇਸ਼, ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਇੱਕ ਵੱਡੀ ਚੁਣੌਤੀ ਹੈ ਜ਼ਿਆਦਾ ਅਬਾਦੀ ਨਾਲ ਵਸੀਲਿਆਂ ’ਤੇ ਦਬਾਅ ਵਧਦਾ ਹੈ ਅਤੇ ਇਸ ਨਾਲ ਅਪਰਾਧ ਦਰ ’ਚ ਵਾਧਾ ਹੋ ਸਕਦਾ ਹੈ ਸ਼ਹਿਰਾਂ ’ਚ ਰਹਿ ਰਹੇ ਲੋਕਾਂ ਲਈ ਨੀਤੀ ਅਤੇ ਸ਼ਾਸਨ ਨਾਲ ਜੁੜੀਆਂ ਸਮੱਸਿਆਵਾਂ ਵੀ ਗੰਭੀਰ ਹੁੰਦੀਆਂ ਜਾ ਰਹੀਆਂ ਹਨ ਜੋ ਕਿ ਸ਼ਹਿਰੀ ਵਿਕਾਸ ਦੇ ਰਸਤੇ ’ਚ ਇੱਕ ਮੁੱਖ ਅੜਿੱਕਾ ਬਣਦੀਆਂ ਹਨ। Global Urbanization

ਇਸ ਦੇ ਹੱਲ ਲਈ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਵਿਆਪਕ ਸਹਿਯੋਗ ਦੀ ਲੋੜ ਹੈ ਸ਼ਹਿਰੀਕਰਨ ਨਾਲ ਜੁੜੀਆਂ ਇਨ੍ਹਾਂ ਚੁਣੌਤੀਆਂ ਦੇ ਹੱਲ ’ਚ ਸੰਸਾਰਿਕ ਸ਼ਹਿਰੀ ਫੋਰਮ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਸ ਮੰਚ ਦਾ ਮੁੱਖ ਮਕਸਦ ਲਗਾਤਾਰ ਸ਼ਹਿਰੀ ਵਿਕਾਸ ਨੂੰ ਹੱਲਾਸ਼ੇਰੀ ਦੇਣਾ ਅਤੇ ਸ਼ਹਿਰੀਕਰਨ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਨਵੀਆਂ ਰਣਨੀਤੀਆਂ ਅਤੇ ਉਪਾਵਾਂ ’ਤੇ ਵਿਚਾਰ-ਵਟਾਂਦਰਾ ਕਰਨਾ ਹੈ ਇਹ ਫੋਰਮ ਨੀਤੀ-ਘਾੜਿਆਂ, ਮਾਹਿਰਾਂ ਅਤੇ ਭਾਈਚਾਰਕ ਆਗੂਆਂ ਨੂੰ ਇਕੱਠਾ ਲਿਆਉਂਦਾ ਹੈ, ਤਾਂ ਕਿ ਉਹ ਆਪਣਾ ਤਜ਼ਰਬਾ ਸਾਂਝਾ ਕਰ ਸਕਣ ਅਤੇ ਇੱਕ ਅਜਿਹਾ ਮੰਚ ਤਿਆਰ ਕਰ ਸਕਣ ਜੋ ਸੰਸਾਰਿਕ ਰਿਹਾਇਸ਼ ਸੰਕਟ, ਜਲਵਾਯੂ ਪਰਿਵਰਤਨ ਅਤੇ ਆਰਥਿਕ ਨਾਬਰਾਬਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੋਵੇ।

ਯੂਐਨ-ਹੈਬੀਟੇਟ ਵੱਲੋਂ ਕਰਵਾਏ ਇਸ ਫੋਰਮ ਦਾ ਮਕਸਦ ਸ਼ਹਿਰੀਕਰਨ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨਾ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰੇ ਦੇ ਨਾਲ ਹੀ ਫੋਰਮ ਸ਼ਹਿਰੀ ਖੇਤਰਾਂ ਦੇ ਪ੍ਰਬੰਧਨ ਲਈ ਨੀਤੀਆਂ ਬਣਾਉਣ ’ਚ ਸਹਾਇਕ ਹੈ ਇਸ ਤੋਂ ਇਲਾਵਾ, ਇਹ ਫੋਰਮ ਇੱਕ ਅਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਿੱਥੇ ਮਾਹਿਰ ਆਪਣੇ ਤਜ਼ਰਬੇ ਸਾਂਝੇ ਕਰ ਸਕਦੇ ਹਨ ਅਤੇ ਭਾਵੀ ਸ਼ਹਿਰਾਂ ਨੂੰ ਜ਼ਿਆਦਾ ਸਮਾਵੇਸ਼ੀ, ਸੁਰੱਖਿਅਤ, ਲਚੀਲੇ ਅਤੇ ਟਿਕਾਊ ਬਣਾਉਣ ਦੇ ਉਪਾਅ ਲੱਭ ਸਕਦੇ ਹਨ ਯੂਐਨ ਦੀ ਰਿਪੋਰਟ ਅਨੁਸਾਰ, ਵਰਤਮਾਨ ’ਚ ਸੰਸਾਰਿਕ ਅਬਾਦੀ ਦਾ ਲਗਭਗ 50 ਫੀਸਦੀ ਹਿੱਸਾ ਸ਼ਹਿਰੀ ਖੇਤਰਾਂ ’ਚ ਨਿਵਾਸ ਕਰਦਾ ਹੈ ਅਤੇ 2050 ਤੱਕ ਇਹ ਅੰਕੜਾ 70 ਫੀਸਦੀ ਤੱਕ ਪਹੁੰਚ ਸਕਦਾ ਹੈ। Global Urbanization

ਇਸ ਵੱਡੇ ਪੈਮਾਨੇ ’ਤੇ ਹੋ ਰਹੇ ਪਲਾਇਨ ਕਾਰਨ ਸ਼ਹਿਰਾਂ ’ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ ਅਫਰੀਕਾ ਅਤੇ ਏਸ਼ੀਆ ਦੇ ਕਈ ਸ਼ਹਿਰਾਂ ’ਚ ਆਉਣ ਵਾਲੇ 30 ਸਾਲਾਂ ’ਚ ਸ਼ਹਿਰੀ ਆਬਾਦੀ ਦੇ ਦੁੱਗਣਾ ਹੋਣ ਦੀ ਸੰਭਾਵਨਾ ਹੈ ਕਾਹਿਰਾ ਵਰਗੇ ਸ਼ਹਿਰ ਸਭ ਤੋਂ ਵੱਡੇ ਮਹਾਂਨਗਰਾਂ ’ਚੋਂ ਇੱਕ ਬਣ ਸਕਦੇ ਹਨ ਅਜਿਹੀ ਸਥਿਤੀ ’ਚ, ਲਗਾਤਾਰ ਸ਼ਹਿਰੀ ਵਿਕਾਸ ਅਤੇ ਵਸੀਲਿਆਂ ਦੀ ਸੁਰੱਖਿਆ ਲਈ ਸੰਸਾਰਿਕ ਪੱਧਰ ’ਤੇ ਪ੍ਰਭਾਵਸ਼ਾਲੀ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ ਇਸ ਲਈ, ਸ਼ਹਿਰੀਕਰਨ ਦੇ ਲਾਭਾਂ ਦਾ ਸਮੁੱਚੀ ਵਰਤੋਂ ਕਰਦਿਆਂ ਉਸ ਦੇ ਮਾੜੇ ਨਤੀਜਿਆਂ ਨੂੰ ਘੱਟ ਕਰਨ ਦੀ ਦਿਸ਼ਾ ’ਚ ਪ੍ਰਭਾਵਸ਼ਾਲੀ ਨੀਤੀ ਨਿਰਮਾਣ, ਨਵਾਚਾਰ ਅਤੇ ਸਮੂਹਿਕ ਯਤਨ ਜ਼ਰੂਰੀ ਹਨ। Global Urbanization

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ

LEAVE A REPLY

Please enter your comment!
Please enter your name here