(ਜਸਵੀਰ ਸਿੰਘ ਗਹਿਲ) ਲੁਧਿਆਣਾ। ਭਾਰਤੀ ਫੌਜੀ ਦੀ ਭਰਤੀ ਲਈ ਰੈਲੀ ਦੀ ਸ਼ੁਰੂਆਤ ਅੱਜ ਇੱਥੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਹੋ ਗਈ ਹੈ। ਜਿਸ ’ਚ ਪਹਿਲੇ ਦਿਨ ਸੂਬੇ ਦੇ ਤਿੰਨ ਜ਼ਿਲਿਆਂ ਦੇ ਨੌਜਵਾਨਾਂ ਦੀ ਚੋਣ ਕੀਤੀ ਗਈ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਲਈ ਟੈਰੀਟੋਰੀਅਲ ਆਰਮੀ ਦੀ ਭਰਤੀ ਰੈਲੀ ਸ਼ੁਰੂ ਹੋ ਗਈ ਹੈ ਜਿਸ ਲਈ ਪੁਖਤਾਂ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਟੈਰੀਟੋਰੀਅਲ ਆਰਮੀ ’ਚ ਸਿਪਾਹੀ ਜੀ.ਡੀ., ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਵੱਖ- ਵੱਖ ਜ਼ਿਲਿਆਂ ਦੇ ਨੌਜਵਾਨਾਂ ਲਈ ਸਿੱਧੀ ਖੁੱਲੀ ਭਰਤੀ ਹੋ ਰਹੀ ਹੈ, ਜੋ 10 ਨਵੰਬਰ ਤੋਂ 24 ਨਵੰਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ਵਿਖੇ ਹੀ ਹੋਵੇਗੀ। Recruitment-of-Indian-Army
ਇਹ ਵੀ ਪੜ੍ਹੋ: Farmers News: ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਡੀਏਪੀ ਰੈਂਕ ਦਾ ਕੀਤਾ ਘਿਰਾਓ
ਇਸ ਭਰਤੀ ਰੈਲੀ ਵਿੱਚ ਲੁਧਿਆਣਾ ਜ਼ਿਲੇ ਦੇ ਨੌਜਵਾਨਾਂ ਦੀ 14 ਨਵੰਬਰ ਨੂੰ ਚੋਣ ਕੀਤੀ ਜਾਵੇਗੀ ਜਿਸ ਲਈ ਰਿਪੋਰਟਿੰਗ ਸਮਾਂ ਸਵੇਰੇ 2 ਵਜੇ ਤੋਂ 5 ਵਜੇ ਤੱਕ ਹੋਵੇਗਾ। ਉਨਾਂ ਦੱਸਿਆ ਕਿ ਪਹਿਲੇ ਦਿਨ ਅੰਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ ਜ਼ਿਲੇ ਦੇ ਨੌਜਵਾਨਾਂ ਦੀ ਚੋਣ ਕੀਤੀ ਗਈ। ਜਦਕਿ ਅੱਜ 11 ਨਵੰਬਰ ਨੂੰ ਫਾਜ਼ਿਲਕਾ ਤੇ ਫਰੀਦਕੋਟ, 13 ਨਵੰਬਰ ਨੂੰ ਗੁਰਦਾਸਪੁਰ ਤੇ ਜਲੰਧਰ, 14 ਨਵੰਬਰ ਨੂੰ ਲੁਧਿਆਣਾ ਤੇ ਫਤਿਹਗੜ ਸਾਹਿਬ, 16 ਨਵੰਬਰ ਨੂੰ ਫਿਰੋਜ਼ਪੁਰ ਤੇ ਹੁਸ਼ਿਆਰਪੁਰ, 17 ਨਵੰਬਰ ਨੂੰ ਤਰਨਤਾਰਨ ਤੇ ਮਲੇਰਕੋਟਲਾ, 19 ਨਵੰਬਰ ਨੂੰ ਸੰਗਰੂਰ ਤੇ ਰੂਪ ਨਗਰ (ਰੋਪੜ), 20 ਨਵੰਬਰ ਨੂੰ ਮਾਨਸਾ ਤੇ ਮੁਕਤਸਰ, 22 ਨਵੰਬਰ ਨੂੰ ਬਠਿੰਡਾ ਤੇ ਐਸਬੀਐਸ ਨਗਰ ਅਤੇ ਅਖੀਰਲੇ ਦਿਨ 23 ਨਵੰਬਰ ਨੂੰ ਮੋਗਾ ਤੇ ਬਰਨਾਲਾ ਜ਼ਿਲਿਆਂ ਦੇ ਨੌਜਵਾਨਾਂ ਦੀ ਭਰਤੀ ਲਈ ਚੋਣ ਕੀਤੀ ਜਾਣੀ ਹੈ।