Himachal News: ਹਿਮਾਚਲ ਦੀ ਸਿਆਸਤ ਛਾਇਆ ਸਮੋਸਾ ਵਿਵਾਦ! ਜਾਣੋ ਕੀ ਹੈ ਮਾਮਲਾ?

Himachal News
Himachal Pradesh Samosa Scandal: ਹਿਮਾਚਲ ਦੀ ਸਿਆਸਤ ਛਾਇਆ ਸਮੋਸਾ ਵਿਵਾਦ! ਜਾਣੋ ਕੀ ਹੈ ਮਾਮਲਾ?

ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ ਨਾਸ਼ਤਾ ਗਲਤੀ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਪਰੋਸ ਦਿੱਤਾ | Himachal News

Himachal Pradesh Samosa Scandal: ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਕ ਛੋਟੀ ਜਿਹੀ ਗਲਤੀ ਸਿਆਸੀ ਵਿਵਾਦ ਵਿੱਚ ਬਦਲ ਗਈ। ਇੱਕ ਮੀਡੀਆ ਰਿਪੋਰਟ ਅਨੁਸਾਰ 21 ਅਕਤੂਬਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ ਨਾਸ਼ਤਾ ਗਲਤੀ ਨਾਲ ਉਨ੍ਹਾਂ ਦੇ ਸੁਰੱਖਿਆ ਅਮਲੇ ਨੂੰ ਪਰੋਸ ਦਿੱਤਾ ਗਿਆ ਸੀ, ਜਿਸ ਕਾਰਨ ਬਾਅਦ ਵਿੱਚ ਸੀਆਈਡੀ ਜਾਂਚ ਸ਼ੁਰੂ ਹੋਈ ਅਤੇ ਮਾਮਲੇ ਨੂੰ ਲੈ ਕੇ ‘ਸਰਕਾਰ ਵਿਰੋਧੀ’ ਕਾਰਵਾਈਆਂ ਦੇ ਦੋਸ਼ ਲੱਗੇ। ਜਿਸ ’ਚ ਇੱਕ ਸਿਆਸੀ ਤੂਫ਼ਾਨ ਖਡ਼ਾ ਹੋ ਗਿਆ। ਇਹ ਵਿਵਾਦ ਪੂਰੇ ਸੂਬੇ ’ਚ ਚਰਚਾ ਦਾ ਵਿਸ਼ਾ ਬਣ ਗਿਆ।

ਕੀ ਹੈ ਸਮੋਸੇ ਵਿਵਾਦ? Himachal Samosa Scandal

ਹਿਮਾਚਲ ਵਿੱਚ ਸਮੋਸਾ ਵਿਵਾਦ, ਇੱਕ ਅਜਿਹਾ ਮਾਮਲਾ ਜਿਸ ਕਾਰਨ ਹਫੜਾ-ਦਫੜੀ ਮਚ ਗਈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੀਆਈਡੀ ਹੈੱਡਕੁਆਰਟਰ ਵਿੱਚ ਮੁੱਖ ਮੰਤਰੀ ਦੇ ਦੌਰੇ ਲਈ ਲੱਕੜ ਬਾਜ਼ਾਰ ਸਥਿਤ ਰੈਡੀਸਨ ਬਲੂ ਹੋਟਲ ਤੋਂ ਸਮੋਸੇ ਦੇ ਇੱਕ ਡੱਬੇ ਸਮੇਤ 3 ਡੱਬੇ ਮੰਗਵਾਏ ਗਏ। ਨਾਸ਼ਤਾ ਵਰਤਾਉੰਦੇ ਦੌਰਾਨ ਅਜਿਹੀ ਗਲਤੀ ਹੋਈ ਕਿ ਨਾਸ਼ਤਾ ਸੀਐਮ ਸੁੱਖੂ ਤੱਕ ਨਾਸ਼ਤਾ ਨਹੀਂ ਪਹੁੰਚ ਸਕਿਆ। ਡਿਪਟੀ ਐਸ.ਪੀ.ਅਧਿਕਾਰੀ ਵੱਲੋਂ ਕੀਤੀ ਜਾਂਚ ਰਿਪੋਰਟ ਅਨੁਸਾਰ ਇਹ ਖਾਣ-ਪੀਣ ਵਾਲੀਆਂ ਵਸਤੂਆਂ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੂੰ ਪਰੋਸੀਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: ਵੱਡੀ ਖਬਰ, PRTC ਬੱਸਾਂ ਲਈ ਨਵੇਂ ਹੁਕਮ ਜਾਰੀ, ਇਹ ਕੰਮ ਨਹੀਂ ਕਰ ਸਕਣਗੇ ਕੰਡਕਟਰ

ਰਿਪੋਰਟ ਦੇ ਅਨੁਸਾਰ, ਇੱਕ ਸੀਨੀਅਰ ਅਧਿਕਾਰੀ ਨੇ ਇੱਕ ਸਬ-ਇੰਸਪੈਕਟਰ (ਐਸਆਈ) ਨੂੰ ਮੁੱਖ ਮੰਤਰੀ ਲਈ ਨਾਸ਼ਤਾ ਲਿਆਉਣ ਲਈ ਕਿਹਾ। ਐਸਆਈ ਨੇ ਇੱਕ ਸਹਾਇਕ ਐਸਆਈ (ਏਐਸਆਈ) ਅਤੇ ਇੱਕ ਹੈੱਡ ਕਾਂਸਟੇਬਲ ਨੂੰ ਕੰਮ ਸੌਂਪਿਆ, ਜੋ 3 ਸੀਲਬੰਦ ਡੱਬਿਆਂ ਵਿੱਚ ਖਾਣ ਪੀਣ ਦਾ ਸਮਾਨ ਲੈ ਕੇ ਆਏ। ਜਦੋਂ ਉਹ ਸੀਆਈਡੀ ਦਫ਼ਤਰ ਪੁੱਜੇ ਤਾਂ ਡੱਬੇ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ।

ਰਿਪੋਰਟ ਦੇ ਅਨੁਸਾਰ, ਇੱਕ ਸੀਨੀਅਰ ਅਧਿਕਾਰੀ ਨੇ ਇੱਕ ਸਬ-ਇੰਸਪੈਕਟਰ (ਐਸਆਈ) ਨੂੰ ਮੁੱਖ ਮੰਤਰੀ ਲਈ ਨਾਸ਼ਤਾ ਲਿਆਉਣ ਲਈ ਕਿਹਾ। ਐਸਆਈ ਨੇ ਇੱਕ ਸਹਾਇਕ ਐਸਆਈ (ਏਐਸਆਈ) ਅਤੇ ਇੱਕ ਹੈੱਡ ਕਾਂਸਟੇਬਲ ਨੂੰ ਕੰਮ ਸੌਂਪਿਆ, ਜੋ 3 ਸੀਲਬੰਦ ਡੱਬਿਆਂ ਵਿੱਚ ਖਾਣ ਪੀਣ ਦਾ ਸਮਾਨ ਲੈ ਕੇ ਆਏ। ਜਦੋਂ ਉਹ ਸੀਆਈਡੀ ਦਫ਼ਤਰ ਪੁੱਜੇ ਤਾਂ ਡੱਬਿਆਂ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ।

ਇਸ ਸਬੰਧੀ ਭਾਜਪਾ ਦੇ ਬੁਲਾਰੇ ਰਣਧੀਰ ਸ਼ਰਮਾ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕਿਹਾ ਕਿ ਸੂਬਾ ਸਰਕਾਰ ਨੂੰ ਸੂਬੇ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ। ਉਸ ਦਾ ਇੱਕੋ ਇੱਕ ਫਿਕਰ ‘ਮੁੱਖ ਮੰਤਰੀ ਦਾ ਸਮੋਸਾ’ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਰਗੇ ਵੀ.ਵੀ.ਆਈ.ਪੀ ਦੀ ਸ਼ਮੂਲੀਅਤ ਵਾਲੇ ਸਮਾਗਮ ਵਿੱਚ ਤਾਲਮੇਲ ਦੀਆਂ ਅਜਿਹੀਆਂ ਸਮੱਸਿਆਵਾਂ ਕਾਰਨ ਸਰਕਾਰੀ ਤੰਤਰ ਸ਼ਰਮਿੰਦਾ ਹੈ। Himachal News

LEAVE A REPLY

Please enter your comment!
Please enter your name here