ਦੋ ਲੱਖ ਬਿਨੈਕਾਰਾਂ ਨੂੰ ਮਿਲਣਗੇ 100-100 ਵਰਗ ਗਜ਼ ਦੇ ਪਲਾਟ : ਮੁੱਖ ਮੰਤਰੀ

Government Scheme
ਦੋ ਲੱਖ ਬਿਨੈਕਾਰਾਂ ਨੂੰ ਮਿਲਣਗੇ 100-100 ਵਰਗ ਗਜ਼ ਦੇ ਪਲਾਟ : ਮੁੱਖ ਮੰਤਰੀ

Government Scheme: ਮੁੱਖ ਮੰਤਰੀ ਨੇ ਕੀਤਾ ਲਾਡਵਾ ਵਿਸ ਦੇ ਪਿੰਡਾਂ ਦਾ ਧੰਨਵਾਦੀ ਦੌਰਾ

(ਸੱਚ ਕਹੂੰ ਨਿਊਜ਼) ਲਾਡਵਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਮੁੱਖ ਮੰਤਰੀ ਪੇਂਡੂ ਆਵਾਸ ਯੋਜਨਾ ਦੇ ਤਹਿਤ ਰਿਹਾਇਸ਼ੀ ਜਮੀਨ ਤੋਂ ਵਾਂਝੇ 2 ਲੱਖ ਯੋਗ ਬਿਨੈਕਾਰਾਂ ਨੂੰ 100-100 ਵਰਗ ਗਜ਼ ਦੇ ਪਲਾਟ ਦੀ ਸੌਗਾਤ ਦੇਵੇਗੀ। ਇਸਦੇ ਲਈ ਜ਼ਰੂਰੀ ਪ੍ਰਕਿਰਿਆ ਪੂਰੀ ਕਰਨ?ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਇਸ ਯੋਜਨਾ ਦੇ ਅਧੀਨ ਸੂਬੇ ’ਚ 5 ਲੱਖ ਲੋਕਾਂ?ਨੇ ਪਲਾਟ ਲਈ ਬਿਨੈ ਕੀਤਾ ਸੀ ਇਨ੍ਹਾਂ?ਸਾਰੇ ਯੋਗ ਲਾਭਕਾਰੀਆਂ?ਨੂੰ?ਅਲੱਗ-ਅਲੱਗ ਪੜਾਅ ’ਚ 100-100 ਵਰਗ ਗਜ਼ ਦੇ ਪਲਾਟ ਦਿੱਤੇ ਜਾਣਗੇ। Government Scheme

ਇਹ ਵੀ ਪੜ੍ਹੋ: Punjab Highway News: ਨਾ ਹੋਵੇ ਪ੍ਰੇਸ਼ਾਨੀ ਇਸ ਲਈ ਪ੍ਰਸ਼ਾਸਨ ਨੇ ਕੀਤੇ ਪੁਖਤਾ ਪ੍ਰਬੰਧ, ਲੁਧਿਆਣਾ ਆਉਣ ਵਾਲੇ ਲੋਕਾਂ ਲਈ …

ਮੁੱਖ ਮੰਤਰੀ ਬੁੱਧਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਵਿਧਾਨ ਸਭਾ ਖੇਤਰ ’ਚ ਪਿੰਡ ਉਮਰੀ, ਮਥਾਨਾ, ਦਬਖੇੜਾ, ਵਡੈਚਪੁਰ ਤੇ ਛਲੌਂਦੀ ’ਚ ਧੰਨਵਾਦੀ ਦੌਰੇ ਨੂੰ ਲੈ ਕੇ ਕਰਵਾਏ ਪ੍ਰੋਗਰਾਮਾਂ ’ਚ ਸੰਬੋਧਨ ਕਰ ਰਹੇ ਸਨ ਸਾਰੇ ਪਿੰਡਾਂ ’ਚ ਮੁੱਖ ਮੰਤਰੀ ਦੇ ਆਉਣ ’ਤੇ ਪਿੰਡ ਵਾਲਿਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਕਈ ਥਾਵਾਂ ’ਤੇ ਮੁੱਖ ਮੰਤਰੀ ਨੂੰ ਸਨਮਾਨ ਸੂਚਕ ਪਗੜੀ ਪਹਿਨਾ ਕੇ ਤੇ ਫੁੱਲ ਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਗ੍ਰਾਮ ਪੰਚਾਇਤ ਉਮਰੀ, ਮਥਾਨਾ, ਦਬਖੇੜਾ, ਵਡੈਚਪੁਰ ਅਤੇ ਛਲੌਂਦੀ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਤੇ ਪਿੰਡ ਮਥਾਨਾ, ਦਬਖੇੜਾ, ਵਡੈਚਪੁਰ ਅਤੇ ਛਲੌਂਦੀ ਨੂੰ 21-21 ਲੱਖ ਰੁਪਏ ਦਾ ਫੰਡ ਦੇਣ ਦਾ ਐਲਾਨ ਕੀਤਾ। Government Scheme

LEAVE A REPLY

Please enter your comment!
Please enter your name here