Punjab Farmers: ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਨੂੰ ਲਾਇਆ ਵੱਡਾ ਰਗੜਾ, ਜ਼ਿਆਦਾ ਗਰਮੀ ਤੇ ਤੇਲੇ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ

Punjab Farmers
Punjab Farmers: ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਨੂੰ ਲਾਇਆ ਵੱਡਾ ਰਗੜਾ, ਜ਼ਿਆਦਾ ਗਰਮੀ ਤੇ ਤੇਲੇ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ

Punjab Farmers: ਇੱਕ ਏਕੜ ’ਚੋਂ 5-7 ਕੁਇੰਟਲ ਤੱਕ ਦਾ ਝਾੜ ਘਟਿਆ

Punjab Farmers: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਨਿੱਕਲੇ ਘੱਟ ਝਾੜ ਨੇ ਇਸ ਵਾਰ ਕਿਸਾਨਾਂ ਨੂੰ ਵੱਡਾ ਰਗੜਾ ਲਾ ਦਿੱਤਾ ਹੈ। ਇੱਕ ਕਿੱਲੇ (ਏਕੜ) ਪਿੱਛੇ 5-7 ਕੁਇੰਟਲ ਝਾੜ ਘੱਟ ਹੋਇਆ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੂੰ ਆਪਣੇ ਝੋਨੇ ਦੀ ਖਰੀਦ ਕਰਵਾਉਣ ਲਈ ਪਹਿਲਾਂ ਸਰਕਾਰਾਂ ਨਾਲ ਆਢਾ ਲੈਣਾ ਪਿਆ ਅਤੇ ਆਪਣੇ ਖੇਤ ਛੱਡ ਕੇ ਸੜਕਾਂ ’ਤੇ ਉੱਤਰਨਾ ਪਿਆ। ਇਸ ਤੋਂ ਬਾਅਦ ਕਿਸਾਨਾਂ ਨੂੰ ਝੋਨੇ ਦੇ ਝਾੜ ਨੇ ਵੱਡਾ ਝਟਕਾ ਦਿੱਤਾ, ਜਿਸ ਨਾਲ ਕਿ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ।

Read Also : Punjab Weather and AQI Today: ਪੰਜਾਬ ਦੀ ਹਵਾ ਗੁਣਵੱਤਾ ’ਚ ਸੁਧਾਰ, ਅੰਮ੍ਰਿਤਸਰ ਦਾ ਏਕਿਊਆਈ ਪੱਧਰ 200 ਤੋਂ ਹੇਠਾਂ …

ਵੱਖ-ਵੱਖ ਥਾਈਂ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਸਾਹਮਣੇ ਆਇਆ ਕਿ ਇਸ ਵਾਰ ਕਿਸਾਨਾਂ ਨੂੰ ਝੋਨੇ ਤੋਂ ਆਪਣੀਆਂ ਆਸਾਂ ਪੂਰੀਆਂ ਨਹੀਂ ਹੋਈਆਂ।ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਇੱਕ ਏਕੜ ’ਚੋਂ ਜ਼ਿਆਦਾਤਰ ਸਾਢੇ 5 ਕੁਇੰਟਲ ਬਿੱਘੇ ਤੇ ਹਿਸਾਬ ਨਾਲ 27 ਕੁਇੰਟਲ ਦੇ ਕਰੀਬ ਹੀ ਝਾੜ ਨਿੱਕਲਿਆ ਹੈ ਅਤੇ ਵੱਧ ਤੋਂ ਵੱਧ 6 ਕੁਇੰਟਲ ਦੇ ਹਿਸਾਬ ਨਾਲ 30 ਕੁਆਇੰਟਲ ਰਿਹਾ ਹੈ। Punjab Farmers

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇੱਕ ਏਕੜ ਚੋਂ 35 ਤੋਂ 38 ਕੁਇੰਟਲ ਤੱਕ ਦਾ ਝਾੜ ਨਿੱਕਲਿਆ ਸੀ ਅਤੇ ਇਹ ਪ੍ਰਤੀ ਵਿੱਘਾ 7 ਤੋਂ ਸਾਢੇ 7 ਕੁਇੰਟਲ ਰਿਹਾ ਸੀ।ਕਿਸਾਨ ਜਗਵਿੰਦਰ ਸਿੰਘ ਤੇ ਹੈਪੀ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੇ ਦਾਣਾ ਪੈਣ ਮੌਕੇ ਪਈ ਗਰਮੀ ਅਤੇ ਤੇਲੇ ਦੀ ਮਾਰ ਨੇ ਕਿਸਾਨਾਂ ਨੂੰ ਕੱਖੋਂ ਹੋਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅੰਤਲੇ ਸਮੇਂ ਵਿੱਚ ਦੋ-ਦੋ ਸਪਰੇਆਂ ਕਰਨ ਨੂੰ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਖਰਚਾ ਵੀ ਜ਼ਿਆਦਾ ਹੋ ਗਿਆ, ਪਰ ਝਾੜ ਨੇ ਵੀ ਕਿਸਾਨਾਂ ਪੱਲੇ ਨਿਰਾਸ਼ਾ ਹੀ ਪਾਈ ਹੈ।

Punjab Farmers

ਉਨ੍ਹਾਂ ਦੱਸਿਆ ਕਿ ਇਸ ਵਾਰ ਤਾ ਸਾਢੇ 5 ਕੁਆਇੰਟਲ ਤੋਂ ਲੈ ਕੇ ਵੱਧ ਤੋਂ ਵੱਧ 6 ਕੁਆਇੰਟਲ ਤੱਕ ਝਾੜ ਰਿਹਾ ਹੈ। ਕਈ ਕਿਸਾਨਾਂ ਦਾ 5 ਕੁਆਇੰਟਲ ਹੀ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ 15-15 ਦਿਨ ਲਈ ਖੱਜਲ-ਖੁਆਰ ਹੋਣਾ ਪਿਆ ਅਤੇ 15 ਫੀਸਦੀ ਨਮੀ ਤੋਂ ਘੱਟ ਝੋਨਾ ਖਰੀਦਿਆ ਗਿਆ ਅਤੇ ਸੁੱਕਾ ਹੋਣ ਕਾਰਨ ਭਾਰ ਵਿੱਚ ਵੀ ਕਿਸਾਨਾਂ ਨੂੰ ਰਗੜਾ ਲੱਗਿਆ ਹੈ।

ਕਿਸਾਨ ਕੁਲਵਿੰਦਰ ਸਿੰਘ ਅਤੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੇ ਘੱਟ ਝਾੜ ਨੇ ਇੱਕ ਏੜਕ ਪਿੱਛੇ ਕਿਸਾਨਾਂ ਨੂੰ 12 ਤੋਂ 18 ਹਜ਼ਾਰ ਰੁਪਏ ਦੇ ਕਰੀਬ ਤੱਕ ਦਾ ਰਗੜਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਥਾਂ ਝੋਨੇ ਤੋਂ ਜ਼ਿਆਦਾ ਆਸ ਹੁੰਦੀ ਹੈ, ਕਿਉਂਕਿ ਕਣਕ ਘਰ ਖਾਣ ਲਈ ਰੱਖ ਲਈ ਜਾਂਦੀ ਹੈ ਅਤੇ ਝੋਨੇ ਸਾਰੇ ਖਰਚੇ ਕੱਢ ਦਿੰਦਾ ਸੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਘੱਟ ਝਾੜ ਦੀਆਂ ਰਿਪੋਰਟਾਂ ਪੁੱਜੀਆਂ ਹਨ, ਪਰ ਵਿਭਾਗ ਵੱਲੋਂ ਨਮੂਨੇ ਹਾਸਲ ਕੀਤੇ ਜਾ ਰਹੇ ਹਨ।

ਕਿਸਾਨਾਂ ਦੇ ਵਿੱਤੀ ਘਾਟੇ ਦੀ ਭਰਪਾਈ ਕਰੇ ਸਰਕਾਰ: ਕਿਸਾਨ ਆਗੂ | Punjab Farmers

ਇੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਜਗਮੋਹਨ ਸਿੰਘ ਪਟਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਆਗੂ ਮਨਜੀਤ ਸਿੰਘ ਨਿਆਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਘੱਟ ਝਾੜ ਦੀਆਂ ਰਿਪੋਰਟਾਂ ਹਨ ਅਤੇ ਕਿਸਾਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ। ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਬੇਕਦਰੀ ਕੀਤੀ ਗਈ ਹੈ ਅਤੇ ਨਮੀ ਤੇ ਨਾਂਅ ’ਤੇ ਕਿਸਾਨਾਂ ਦੀ ਲੁੱਟ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਪਏ ਵਿੱਤੀ ਘਾਟੇ ਦੀ ਪੂਰਤੀ ਕਰੇ। ਕਿਸਾਨ ਪਹਿਲਾ ਖਰੀਦ ਲਈ ਅਤੇ ਹੁਣ ਕਣਕ ਦੀ ਬਿਜਾਈ ਸਬੰਧੀ ਡੀਏਪੀ ਖਾਦ ਦੀ ਘਾਟ ਲਈ ਲੜਾਈ ਲੜ ਰਹੇ ਹਨ।