(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਸਨ ਉੱਥੇ ਫਿਰੋਜ਼ਪੁਰ ਦੇ ਸਤੀਏ ਵਾਲਾ ਕੋਲ ਸਥਿਤ ਨਿਊ ਡਿਫੈਂਸ ਕਲੋਨੀ ਦੇ ਇੱਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇੱਕ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ। Road Accident
ਇਹ ਵੀ ਪੜ੍ਹੋ: Punjab Fire: ਰਾਏਕੋਟ ’ਚ ਦੁਕਾਨ ਕਮ ਗੋਦਾਮ ਨੂੰ ਲੱਗੀ ਅੱਗ, ਕਰੋੜਾਂ ਦਾ ਨੁਕਸਾਨ
ਇਸ ਸਬੰਧੀ ਥਾਣਾ ਕੁਲਗੜ੍ਹੀ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਰੌਸ਼ਨੀ ਵਾਸੀ ਫਿਰੋਜ਼ਸ਼ਾਹ ਹਾਲ ਨਿਊ ਡਿਫੈਂਸ ਕਲੋਨੀ ਸਤੀਏ ਵਾਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਰਾਕੇਸ਼ ਕੁਮਾਰ (39) ਅਤੇ ਸਹੁਰਾ ਸੁਰਿੰਦਰ ਕੁਮਾਰ (60) ਨਾਲ ਕਾਰ ’ਤੇ ਸਵਾਰ ਹੋ ਕੇ ਪਿੰਡ ਫਿਰੋਜ਼ਸ਼ਾਹ ਜਾ ਰਹੇ ਸੀ ਤਾਂ ਜਦੋਂ ਉਹ ਗੋਬਿੰਦ ਇਨਕਲੇਵ ਲਾਗੋਂ ਹੈਰੀਟੇਜ਼ ਪੈਲੇਸ ਕੋਲ ਪੁੱਜੇ ਤਾਂ ਬਾਜ਼ੀਦਪੁਰ ਸਾਇਡ ਤੋਂ ਆਉਂਦੀ ਸਵਿੱਫਟ ਕਾਰ ਨਾਲ ਟੱਕਰ ਹੋ ਜਾਣ ਕਾਰਨ ਉਸ ਦੇ ਪਤੀ ਰਾਕੇਸ਼ ਤੇ ਸਹੁਰਾ ਸੁਰਿੰਦਰ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਰੌਸ਼ਨੀ ਦੇ ਬਿਆਨਾਂ ਦੇ ਅਧਾਰ ’ਤੇ ਰਣਜੀਤ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਪਿੰਡ ਸਤੀਏ ਵਾਲਾ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Road Accident














