Punjab Farmers Protest: ਉਗਰਾਹਾਂ ਜਥੇਬੰਦੀ ਵੱਲੋਂ ਪਹਿਲਾਂ ਤੋਂ ਹੀ 51 ਜਗਾ ‘ਤੇ ਚੱਲ ਰਹੇ ਨੇ ਪੱਕੇ ਮੋਰਚੇ
- ਝੋਨੇ ਦੀ ਖਰੀਦ, ਡੀਏਪੀ ਅਤੇ ਪਰਾਲੀ ਦਾ ਹੱਲ ਨਾਂ ਕਰਕੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ : ਆਗੂ
Punjab Farmers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲੱਗਿਆ ਹੋਇਆ ਹੈ। ਇਹ ਮੋਰਚਾ ਝੋਨੇ ਦੀ ਖਰੀਦ ਅਤੇ ਲਿਫਟਿੰਗ, ਡੀਏਪੀ ਖਾਦ ਦੀ ਘਾਟ, ਪਰਾਲੀ ’ਤੇ ਪਾਏ ਜਾ ਰਹੇ ਪਰਚਿਆਂ ਨੂੰ ਲੈ ਕੇ ਲੱਗਿਆ ਹੋਇਆ ਹੈ, ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦੀਆਂ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰਾਂ ਹਨ।
Read Also : ਰਾਜਕੋਟ ਦੇ 10 ਵੱਡੇ ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ
ਇਹ ਦੋਵੇਂ ਸਰਕਾਰਾਂ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਚਲਦੀਆਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਜ਼ਮੀਨਾਂ ਤੋਂ ਵਾਂਝਾ ਕਰਨਾਂ ਚਹੁੰਦੀਆਂ ਹਨ ਪਰ ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਦੇਸੀ ਵਿਦੇਸ਼ੀ ਕੰਪਨੀਆਂ ਤੁਹਾਨੂੰ ਜਿਨ੍ਹਾਂ ਮਰਜ਼ੀ ਜ਼ਮੀਨਾਂ ਦਾ ਰੇਟ ਦੇਣ ਪਰ ਜ਼ਮੀਨਾਂ ਨਾ ਵੇਚਿਓ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੰਗ ਕਰਦੀ ਹੈ ਕਿ ਪੰਜਾਬ ਅਤੇ ਸੈਂਟਰ ਸਰਕਾਰ ਡਬਲਿਊਟੀਓ ਤੋਂ ਬਾਹਰ ਆਉਣ ਅਤੇ ਲੋਕਾਂ ਪੱਖੀਂ ਨੀਤੀਆਂ ਬਣਾਉਣ। Punjab Farmers Protest
ਇਸ ਤਰ੍ਹਾਂ ਦੇਸ਼ ਦਾ ਕਿਸਾਨ ਮਜ਼ਦੂਰ ਅਤੇ ਛੋਟੇ ਵਪਾਰੀਆਂ ਨੂੰ ਲਾਭ ਮਿਲੇਗਾ। ਅੱਜ ਦਾ ਇਹ ਮੋਰਚਾ ਜਥੇਬੰਦੀ ਵੱਲੋਂ ਸ਼ਹਿਰ ਨਿਵਾਸੀਆਂ ਅਤੇ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਮੰਤਰੀ ਦੀ ਕੋਠੀ ਅੱਗੇ ਸੀਮਿਤ ਗਿਣਤੀ ਛੱਡ ਕੇ ਬਾਕੀ ਵੱਡੀ ਗਿਣਤੀ ਮੰਤਰੀ ਰਿਹਾਇਸ਼ ਕੋਲ ਜ਼ੋ ਪਾਰਕ ਹੈ ਉਥੇ ਮੋਰਚਾ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬਲਾਕ ਆਗੂ ਰਾਮਸ਼ਰਨ ਸਿੰਘ ਉਗਰਾਹਾਂ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ, ਗੋਬਿੰਦ ਸਿੰਘ ਚੱਠਾ, ਮਨਜੀਤ ਕੌਰ ਤੋਲਾਵਾਲ, ਜਸਵੀਰ ਕੌਰ ਉਗਰਾਹਾਂ, ਬਲਜੀਤ ਕੌਰ ਖਡਿਆਲ ਆਦਿ ਹਾਜ਼ਰ ਸਨ।