Ludhiana News: ਪੀਪੀਸੀਬੀ ’ਤੇ ਲਾਇਆ, ਸੀਪੀਸੀਬੀ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ/ਰਘਬੀਰ ਸਿੰਘ)। ਫੋਕਲ ਪੁਆਇੰਟ ਅਤੇ ਤਾਜਪੁਰ ਰੋਡ ’ਤੇ ਸਥਿੱਤ ਦੋ ਸੀਈਟੀਪੀ ਨੂੰ ਬੰਦ ਕਰਨ ਵਿਰੁੱਧ ਪੰਜਾਬ ਡਾਇਰਜ਼ ਐਸੋਸੀਏਸ਼ਨ (ਪੀਡੀਏ) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵਿਰੁੱਧ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਆਪਣੀ ਅਪੀਲ ਦਾਇਰ ਕੀਤੀ ਹੈ। ਕਿਉਂਕਿ ਪੀਪੀਸੀਬੀ ਵੱਲੋਂ ਅੱਜ (24 ਅਕਤੂਬਰ) ਨੂੰ ਫੋਕਲ ਪੁਆਇੰਟ ਅਤੇ ਤਾਜਪੁਰ ਰੋਡ ’ਤੇ ਸਥਿੱਤ ਦੋ ਸੀਈਟੀਪੀ ਨੂੰ ਬੰਦ ਕੀਤਾ ਜਾਣਾ ਹੈ।
Read Also : Crime News: ਬਲਾਇੰਡ ਵਿਅਕਤੀ ਨਾਲ ਲੁੱਟ-ਖੋਹ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕਪਿਲ ਦੇਵ, ਜਸਕੀਰਤ ਸਿੰਘ, ਡਾ. ਅਮਨਦੀਪ ਸਿੰਘ ਬੈਂਸ ਅਤੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ 2013 ਵਿੱਚ ਪੀਡੀਏ ਨੂੰ ਜਾਰੀ ਕੀਤੀ ਵਾਤਾਵਰਨ ਪ੍ਰਵਾਨਗੀ ’ਚ ਸਾਫ਼ ਸਪੱਸ਼ਟ ਕੀਤਾ ਗਿਆ ਹੈ ਕਿ ਉਨਾਂ ਨੂੰ ਬੁੱਢੇ ਦਰਿਆ ਵਿੱਚ ਸੋਧੇ ਪਾਣੀ ਨੂੰ ਵੀ ਸੁੱਟਣ ਦੀ ਇਜਾਜ਼ਤ ਨਹੀਂ ਹੈ ਪਰ ਡਾਇਰਾਂ ਨੇ ਇਸ ਸ਼ਰਤ ਦੀ ਉਲੰਘਣਾ ਕੀਤੀ ਹੈ, ਪਰ ਰੰਗਾਈ ਯੂਨਿਟ ਮਾਲਕਾਂ ਨੇ ਪੀਪੀਸੀਬੀ ਦੀ ਸਰਗਰਮ ਮਿਲੀਭੁਗਤ ਨਾਲ ਬੀਤੇ ਸਾਲਾਂ ’ਚ ਨਿਯਮਾਂ ਦੀ ਉਲੰਘਣਾ ਕੀਤੀ। ਇਹ ਰਾਜ ਉਦੋਂ ਖੁੱਲ੍ਹਿਆ ਜਦੋਂ ਸੀਪੀਸੀਬੀ (ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ) ਵੱਲੋਂ ਇਸ ਸਬੰਧੀ ਪੀਪੀਸੀਬੀ ਨੂੰ ਕਾਰਵਾਈ ਕਰਨ ਦੇ ਕਾਗਜ਼ ਸਾਹਮਣੇ ਆਏ।
Ludhiana News
ਜਿਸ ਤਹਿਤ ਬੀਤੀ 12 ਅਗਸਤ ਨੂੰ ਸੀਪੀਸੀਬੀ ਹੁਕਮਾਂ ਨੂੰ ਲਾਗੂ ਕਰਕੇ ਸੀਈਟੀਪੀ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰਨ ਤੋਂ ਇਲਾਵਾ ਪੀਪੀਸੀਬੀ ਕੋਲ ਕੋਈ ਚਾਰਾ ਨਹੀਂ ਸੀ, ਹਾਲਾਂਕਿ ਉਨ੍ਹਾਂ ਨੇ ਅਜਿਹਾ ਇੱਕ ਮਹੀਨੇ ਤੋਂ ਵੱਧ ਦੇਰੀ ਨਾਲ ਕੀਤਾ। ਇਸ ਪਿੱਛੋਂ 25/26 ਸਤੰਬਰ ਨੂੰ ਜਾਰੀ ਹੁਕਮਾਂ ਦੇ ਬਾਵਜੂਦ ਸੀਈਟੀਪੀ ਹੁਕਮਾਂ ਅਤੇ ਕਾਨੂੰਨ ਦੀ ਬੇਸ਼ਰਮੀ ਨਾਲ ਉਲੰਘਣਾ ਕਰਦੇ ਹੋਏ ਲਗਾਤਾਰ ਗੰਦਾ ਪਾਣੀ ਬੁੱਢੇ ਦਰਿਆ ’ਚ ਸੁੱਟ ਰਹੇ ਹਨ।
ਇਸ ਤੋਂ ਬਾਅਦ ਡਾਇਰਜ਼ ਨੇ ਵਾਟਰ ਐਕਟ 1974 ਦੇ ਤਹਿਤ ਅਪੀਲੀ ਅਥਾਰਟੀ ਭਾਵ ਸਕੱਤਰ ਵਾਤਾਵਰਨ, ਪੰਜਾਬ ਸਰਕਾਰ ਨੂੰ ਇੰਨਾਂ ਹੁਕਮਾਂ ਵਿਰੁੱਧ ਅਪੀਲ ਕੀਤੀ ਸੀ ਪਰ ਸਪੱਸ਼ਟ ਤੌਰ ’ਤੇ ਕੋਈ ਰਾਹਤ ਨਹੀਂ ਮਿਲ ਸਕੀ ਕਿਉਂਕਿ ਡਾਇਰ ਐਸੋਸੀਏਸ਼ਨਾਂ ਨੇ ਹੁਣ ਇਸ ਵਿਰੁੱਧ ਮਾਨਯੋਗ ਐੱਨਜੀਟੀ ਕੋਲ ਪਹੁੰਚ ਕੀਤੀ ਹੈ। ਮੋਰਚੇ ਨੇ ਅੱਗੇ ਕਿਹਾ ਕਿ ਬੁੱਢੇ ਦਰਿਆ ’ਚ ਗੰਦਾ ਪਾਣੀ ਛੱਡਣਾ ਬਦਾਸਤੂਰ ਜਾਰੀ ਹੈ ਜੋ ਲਗਾਤਾਰ ਵਾਤਾਵਰਨ ’ਚ ਵਿਗਾੜ ਪੈਦਾ ਕਰ ਰਿਹਾ ਹੈ।