Junk Food: ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਅੱਜ ਸਾਡੇ ਸਮਾਜ ’ਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਇਹ ਖਾਧ ਪਦਾਰਥ ਨਾ ਕੇਵਲ ਬੱਚਿਆਂ, ਜਵਾਨਾਂ ਸਗੋਂ ਬਜ਼ੁਰਗਾਂ ਤੱਕ ਦੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ ਇਸ ਦੇ ਨਤੀਜੇ ਵਜੋੋਂ ਮੋਟਾਪੇ ਦੀ ਸਮੱਸਿਆ ਦੇਸ਼ ਅਤੇ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰਹੀ ਹੈ, ਖਾਸ ਕਰਕੇ ਸੰਘਣੀ ਅਬਾਦੀ ’ਚ ਪ੍ਰੋਸੈਸਿਡ ਖਾਧ ਪਦਾਰਥਾਂ ਨੂੰ ਖਤਰਨਾਕ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ’ਚ ਸਵਾਦ ਅਤੇ ਬਨਾਵਟ ਨੂੰ ਸੁਧਾਰਨ ਲਈ ਵੱਖ ਵੱਖ ਤਰ੍ਹਾਂ ਦੇ ਬਨਾਉਂਟੀ ਯੋਜਕ ਅਤੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਰੇਕ ਪੈਕੇਜ਼ ਦੇ ਲੇਵਲ ਨੂੰ ਪੜ੍ਹ ਕੇ ਤੁਸੀਂ ਇਹ ਜਾਣ ਸਕਦੇ ਹੋ।
ਕਿ ਉਸ ’ਚ ਕਿਹੜੀਆਂ-ਕਿਹੜੀਆਂ ਸਮੱਗਰੀਆਂ ਦੀ ਵਰਤੋਂ ਹੋਈ ਹੈ ਵਿਸ਼ਵ ਸਿਹਤ ਸੰਗਠਨ ਦੀ ਹਾਲੀਆ ਰਿਪੋਰਟ ਅਨੁਸਾਰ, 1990 ਤੋਂ ਬਾਅਦ ਦੁਨੀਆਭਰ ਦੇ ਬਾਲਗਾਂ ’ਚ ਮੋਟਾਪਾ ਦੁਗਣੇ ਤੋਂ ਵੀ ਜਿਆਦਾ ਵਧ ਗਿਆ ਹੈ ਇਸ ਮਿਆਦ ’ਚ ਜਵਾਨਾਂ ’ਚ ਮੋਟਾਪੇ ਦੀ ਦਰ ਚਾਰ ਗੁਣਾਂ ਵਧੀ ਹੈ 2022 ਤੱਕ, ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਕਾਰਨ, ਲਗਭਗ 43 ਫੀਸਦੀ ਬਾਲਗਾਂ ਦਾ ਵਜਨ ਵਧਿਆ ਅਤੇ 16 ਫੀਸਦੀ ਲੋਕ ਮੋਟਾਪੇ ਤੋਂ ਗ੍ਰਸ਼ਤ ਹੋ ਗਏ ‘ਵਿਸ਼ਵ ਮੋਟਾਪਾ ਦਿਵਸ 2024’ ਅਨੁਸਾਰ, 2035 ਤੱਕ ਦੁਨੀਆ ਭਰ ’ਚ 330 ਕਰੋੜ ਬਾਲਗ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ, ਜਦੋਂ ਕਿ 5 ਤੋਂ 19 ਸਾਲ ਦੇ 77 ਕਰੋੜ ਤੋਂ ਜਿਆਦਾ ਕਿਸ਼ੋਰ ਅਤੇ ਨੌਜਵਾਨ ਮੋਟਾਪੇ ਨਾਲ ਜੂਝ ਰਹੇ ਹੋਣਗੇ ਭਾਰਤ ’ਚ, 2022 ਤੱਕ 7 ਫੀਸਦੀ ਤੋਂ ਜਿਆਦਾ ਬਾਲਗ ਮੋਟਾਪੇ ਦੀ ਲਪੇਟ ’ਚ ਆ ਗਏ ਹਨ।
ਇਹ ਖਬਰ ਵੀ ਪੜ੍ਹੋ : Hare Care: ਆਂਵਲਾ ਤੇਲ ’ਚ ਮਿਲਾ ਕੇ ਲਾਓ ਇਹ ਚੀਜ਼ਾਂ, ਕੁਝ ਹੀ ਦਿਨਾਂ ’ਚ ਲੋਕ ਵੀ ਪੁੱਛਣਗੇ ਕਾਲੇ ਤੇ ਸੰਘਣੇ ਵਾਲਾਂ ਦਾ …
ਨੈਸ਼ਨਲ ਪੱਤ੍ਰਿਕਾ ‘ਲੇਸੈਂਟ ’ ਵੱਲੋਂ ਕੀਤੇ ਗਏ ਵੱਖ-ਵੱਖ ਸਰਵੇਖਣਾ ’ਚ ਇਹ ਸਪੱਸ਼ਟ ਹੋਇਆ ਹੈ ਕਿ ਭਾਰਤ ’ਚ ਪੇਟ ਦੇ ਮੋਟਾਪੇ ਦੀ ਸਮੱਸਿਆ ਮੁੱਖ ਹੈ ਮਹਿਲਾਵਾਂ ’ਚ ਇਹ ਸਮੱਸਿਆ 40 ਫੀਸਦੀ ਅਤੇ ਪੁਰਸ਼ਾਂ ’ਚ 12 ਫੀਸਦੀ ਪਾਈ ਗਈ ਹੈ ਜੇਕਰ ਇਸ ਖਤਰੇ ਨੂੰ ਸਮਾਂ ਰਹਿੰਦੇ ਨਾ ਰੋਕਿਆ ਗਿਆ, ਤਾਂ ਇਹ ਸਮੱਸਿਆ ਦੇਸ਼ ’ਚ ਨਸ਼ੇ ਦੀ ਆਦਤ ’ਚ ਤੋਂ ਜਿਆਦਾ ਖਤਰਨਾਕ ਹੋ ਜਾਵੇਗੀ, ਅਤੇ ਇਸ ਲਈ ਅਸੀਂ ਸਾਰੇ ਜਿੰਮੇਵਾਰੀ ਹੋਵਾਂਗੇ ਪ੍ਰੋਸੈਸਿਡ ਖਾਧ ਪਦਾਰਥਾਂ ਦੇ ਸਭ ਤੋੋਂ ਵੱਡੀ ਉਦਾਹਰਨ ਜੰਕ ਫੂਡ ਜਾਂ ਫਾਸਟ ਫੂਡ ਹੈ, ਜਿਨ੍ਹਾਂ ਨੂੰ ਸਾਡੇ ਪਾਚਨ ਤੰਤਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਸਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜੰਕ ਫੂਡ ਅੱਜ ਕੱਲ੍ਹ ਲੱਗਭੱਗ ਹਰ ਘਰ ’ਚ ਅਲਪਣਾਹਾਰ ਦੇ ਰੂਪ ’ਚ ਵਰਤੋਂ ਕੀਤਾ ਜਾਂਦਾ ਹੈ। Junk Food
ਚਿਪਸ, ਕੈਂਡੀ, ਠੰਡੇ ਪੀਣ ਵਾਲੇ, ਨੂਡਲਸ, ਸੈਂਡਵਿਚ, ਫਰੈਂਚ ਫ੍ਰਾਈਜ, ਪਾਸਤਾ, ਚਾਕਲੇਟ, ਮਿਠਾਈਆਂ, ਹਾਟ ਡਾਗ, ਬਰਗਰ, ਪਿਜਾ ਵਰਗੇ ਖਾਧ ਪਦਾਰਥ ਜੰਕ ਫੂਡ ਦੀ ਸ੍ਰੇਣੀ ’ਚ ਆਉਂਦੇ ਹਨ ਇਨ੍ਹਾਂ ਖਾਧ ਪਦਾਰਥਾਂ ’ਚ ਕਾਰਬੋਹਾਈਡ੍ਰੇਟ, ਵੈਅ ਸ਼ੱਕਰ ਬੇਹੱਦ ਮਾਤਰਾ ਹੁੰਦੀ ਹੈ, ਜੋ ਸਾਡੇ ਸਰੀਰ ’ਚ ਬੇਲੋੜੀ ਕੈਲੋਰੀ ਦਾ ਸਰੋਤ ਬਣਦੀ ਹੈ ਉਦਾਹਰਨ ਲਈ, ਬਰਗਰ ’ਚ ਲਗਭਗ 150-200 ਕੈਲੋਰੀ, ਪਿਜ਼ਾ ’ਚ 300 ਕੈਲੋਰੀ ਅਤੇ ਪੀਣ ਯੋਗ ਡ੍ਰਿਕਾਂ ’ਚ 200 ਕੈਲੋਰੀ ਹੁੰਦੀ ਹੈ ਇਹ ਵਾਧੂ ਕੈਲੋਰੀ ਮੋਟਾਪੇ ਦੇ ਰੂਪ ’ਚ ਸਾਡੇ ਸਰੀਰ ’ਤੇ ਹਾਵੀ ਹੋ ਜਾਂਦੀ ਹੈ ਇੱਕ ਮੀਡੀਆ ਰਿਪੋਰਟ ਅਨੁਸਾਰ , ਚਾਹੇ ਉਹ ਆਲੂ ਦੇ ਚਿਪਸ ਹੋਣ ਜਾਂ ਕੋਲਡ ਡ੍ਰਿੰਕ ਦਾ ਗਿਲਾਸ, ਜਿਸ ਨੂੰ ਤੁਸੀਂ ਕਿਸੇ ਵੀ ਸਮੇਂ ਪੀਂਦੇ ਹੋ, ਇਹ ਸਾਰੇ ਖਾਧ ਪਦਾਰਥ ਪ੍ਰੋਸੈਸਿਡ ਹੁੰਦੇ ਹਨ ਕੋਈ ਵੀ ਖਾਧ ਪਦਾਰਥ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਬਦਲ ਦਿੱਤਾ ਜਾਂਦਾ ਹੈ।
ਉਹ ਪ੍ਰੋਸੈਸਿਡ ਖਾਧ ਪਦਾਰਥ ਦੀ ਸ੍ਰੇਣੀ ’ਚ ਆਉਂਦਾ ਹੈ ਇਨ੍ਹਾਂ ਖਾਧ ਪਦਾਰਥਾਂ ਦਾ ਮਕਸਦ ਉਨ੍ਹਾਂ ਦੀ ਸ਼ੈਲਫ ਲਾਈਫ ਨੂੰ ਵਧਾਉਣਾ ਜਾਂ ਸਵਾਦ ਨੂੰ ਬਿਹਤਰ ਬਣਾਉਣਾ ਹੁੰਦਾ ਹੈ, ਪਰ ਨਾਲ ਹੀ ਇਹ ਵੱਖ ਵੱਖ ਸਿਹਤ ਜੋਖ਼ਮਾਂ ਦਾ ਕਾਰਨ ਵੀ ਬਣਦੇ ਹਨ ਪ੍ਰੋਸੈਸਿਡ ਖਾਧ-ਪਦਾਰਥਾਂ ਨੂੰ ਘੱਟੋ ਘੱਟ ਪ੍ਰੋਸੈਸਿਡ, ਭਾਰੂੀ ਪ੍ਰੋਸੈਸਿਡ ਜਾਂ ਬੇਹੱਦ-ਪ੍ਰੋਸੈਸਿਡ ਸ੍ਰੇਣੀਆਂ ’ਚ ਵੰਡਿਆ ਜਾ ਸਕਦਾ ਹੈ ਜਦੋਂ ਕਿਸੇ ਖਾਧ ਪਦਾਰਥ ਦਾ ਸਵਾਦ, ਸਥਿਰਤਾ ਅਤੇ ਬਨਾਵਟ ਨੂੰ ਵਧਾਉਣ ਲਈ ਕਈ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਹ ਅਤਿ-ਪ੍ਰੋਸੈਸਿਡ ਦੀ ਸ੍ਰੇਣੀ ’ਚ ਆ ਜਾਂਦਾ ਹੈ ਭਾਰਤ ’ਚ ਪ੍ਰੋਸੈਸਿਡ ਖਾਧ ਪਦਾਰਥਾਂ ਦਾ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ। Junk Food
ਇਹ ਖਬਰ ਵੀ ਪੜ੍ਹੋ : ਇਸ ਸ਼ਹਿਰ ਨੂੰ ਲੱਗੀਆਂ ਮੌਜਾਂ, ਬਣੇਗਾ ਨਵਾਂ Highway, ਵਧਣਗੇ ਜ਼ਮੀਨਾਂ ਦੇ ਭਾਅ, ਕਿਸਾਨ ਹੋਣਗੇ ਮਾਲਾਮਾਲ
ਇੱਕ ਸਰਵੇਖਣ ਅਨੁਸਾਰ, 33. 66 ਫੀਸਦੀ ਭਾਰਤੀਆਂ ਨੇ ਸਵੀਕਾਰ ਕੀਤਾ ਕਿ ਉਹ ਹਫਤੇ ’ਚ ਘੱਟੋ ਘੱਟ ਦੋ ਵਾਰ ਜੰਕ ਫੂਡ ਜਾਂ ਰੇਡੀਮੇਡ ਫੂਡ ਦੀ ਵਰਤੋਂ ਕਰਦੇ ਹਨ ਭਾਰਤ ’ਚ ਰੇਡੀਮੇਡ ਫੂਡ ਦੀ ਵਰਤੋਂ ਵੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦੀ ਸਾਲਾਨਾ ਵਾਧਾ ਦਰ ਲਗਭਗ 40 ਫੀਸਦੀ ਦੱਸੀ ਜਾਂਦੀ ਹੈ ਸ਼ਹਿਰੀਕਰਨ, ਰੁਝੇਵੇਂ ਵਾਲੀ ਜੀਵਨਸ਼ੈਲੀ ’ਚ ਰਹੇ ਤੀਰਵ ਬਦਲਾਅ ਨੇ ਭਾਰਤ ’ਚ ਲੋਕਾਂ ਦੇ ਰਹਿਣ ਸਹਿਣ ਤੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਹੈ ਇਨ੍ਹਾਂ ਬਦਲਾਵਾਂ ਕਾਰਨ ਲੋਕ ਹੁਣ ਘਰ ’ਚ ਖਾਣਾ ਬਣਾਉਣ ਅਤੇ ਖਾਣ ਦੀ ਬਜਾਇ ਰੇਡੀਮੇਡ ਫੂਡ ਜਾਂ ਜੰਕ ਫੂਡ ਦਾ ਸਹਾਰਾ ਲੈ ਰਹੇ ਹਨ। Junk Food
ਮਹਾਂਨਗਰਾਂ ’ਚ ਰਹਿਣ ਵਾਲੇ ਪਰਿਵਾਰ ਹੁਣ ਜਿਆਦਾਤਰ ਫਾਸਟ ਫੂਡ ’ਤੇ ਨਿਰਭਰ ਹੋ ਚੁੱਕੇ ਹਨ, ਅਤੇ ਇਹ ਬੱਚਿਆਂ ਦੇ ਸਭ ਤੋਂ ਹਰਮਨ ਨਾਸ਼ਤੇ ਦਾ ਹਿੱਸਾ ਬਣ ਗਿਆ ਹੈ ਹੌਲੀ-ਹੌਲੀ ਪੂਰਾ ਪਰਿਵਾਰ ਹੀ ਅਲਪਾਹਾਰ ਦੇ ਰੂਪ ’ਚ ਫਾਸਟ ਫੂਡ ਦੀ ਵਰਤੋਂ ਕਰਨ ਲੱਗਿਆ ਹੈ ਭਾਰਤ ਦੇ ਖੁਰਾਕ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਫਾਸਟ ਫੂਡ ਦੀ ਵਰਤੋਂ ਕਦੇ-ਕਦੇ ਤਾਂ ਠੀਕ ਹੈ, ਪਰ ਇਸ ਦੀ ਬੇਹੱਦ ਵਰਤੋਂ ਸਿਹਤ ਲਈ ਖਤਰਨਾਕ ਹੋ ਸਕਦੀ ਹੈ ਇਨ੍ਹਾਂ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਨਾਲ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ ਇਨ੍ਹਾਂ ਖਾਧ ਪਦਾਰਥਾਂ ’ਚ ਮੌਜੂੂਦ ਜਹਿਰੀਲੇ ਰਸਾਇਣਾਂ ਨੂੰ ਪਛਾਣ ਕੇ ਸਾਨੂੰ ਆਪਣੀ ਸਿਹਤ ਦੀ ਸੁਰੱਖਿਆ ਕਰਨੀ ਪਵੇਗੀ ਇਹੀ ਸਾਡੀ ਭਲਾਈ ਦਾ ਰਸਤਾ ਹੈ।
ਇਹ ਲੇਖਕ ਦੇ ਆਪਣੇ ਵਿਚਾਰ ਹਨ
ਬਾਲ ਮੁਕੰਦ ਓਝਾ