ਪਿਛਲੇ ਛੇ ਸਾਲਾਂ ਤੋਂ ਪਿੰਗਲਵਾੜਾ ’ਚ ਰਹਿ ਰਹੀ ਸੀ ਰਾਧਾ | Welfare Work
ਸੰਗਰੂਰ (ਗੁਰਪ੍ਰੀਤ ਸਿੰਘ)। Welfare Work: 22 ਵਰ੍ਹਿਆਂ ਮਗਰੋਂ ਇੱਕ ਮੰਦਬੁੱਧੀ ਔਰਤ ਨੂੰ ਆਪਣੇ ਪਰਿਵਾਰ ਨਾਲ ਮਿਲਣਾ ਨਸੀਬ ਹੋਇਆ ਇਹ ਸਭ ਕੁਝ ਸੰਭਵ ਹੋਇਆ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਦੌਲਤ ਜਿਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਉਕਤ ਲਾਪਤਾ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਜੁਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਔਰਤ 2018 ਤੋਂ ਪਿੰਗਲਵਾੜਾ ਵਿਖੇ ਦਾਖਲ ਸੀ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ। ਜਦੋਂ ਉਕਤ ਮੰਦਬੁੱਧੀ ਔਰਤ ਦੀ ਕੌਂਸਲਿੰਗ ਕੀਤੀ ਗਈ।
Read This : Tania Sodhi: ਪਟਿਆਲਾ ਦੀ ਤਾਨੀਆਂ ਸੋਢੀ ਕੈਨੇਡਾ ’ਚ ਬਣੀ ਵਿਧਾਇਕ
ਤਾਂ ਉਸ ਨੇ ਆਪਣਾ ਨਾਂਅ ਰਾਧਾ ਰਾਣੀ ਪੁੱਤਰੀ ਜੂਨ ਲਾਲ ਪਿੰਡ ਮਜਲੀਪੱਟੀ (ਢੱਬੀਆ) ਜ਼ਿਲ੍ਹਾ ਮਿਰਜ਼ਾਪੁਰ ਉੱਤਰ ਪ੍ਰਦੇਸ਼ ਦੱਸਿਆ। ਉਨ੍ਹਾਂ ਵੱਲੋਂ ਪਲਿਸ ਥਾਣੇ ਨਾਲ ਸੰਪਰਕ ਕੀਤਾ ਗਿਆ ਅਤੇ ਮੰਦਬੁੱਧੀ ਔਰਤ ਮਧੂ ਉਰਫ ਰਾਧਾ ਰਾਣੀ ਦੇ ਪਰਿਵਾਰਕ ਮੈਂਬਰਾਂ ਦਾ ਤਾਲਮੇਲ ਫੋਨ ਰਾਹੀਂ ਬਣ ਗਿਆ ਸੀ ਮੰਦਬੁੱਧੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮੱਧੂ ਅੱਜ ਤੋਂ ਕਰੀਬ 22 ਸਾਲ ਪਹਿਲਾਂ ਮਾਨਸਿਕ ਪਰੇਸ਼ਾਨੀ ਕਾਰਨ ਲਾਪਤਾ ਹੋ ਗਈ ਸੀ, ਅਸੀਂ ਇਸ ਦੀ ਕਾਫੀ ਤਲਾਸ਼ ਕੀਤੀ ਪਰ ਨਹੀਂ ਮਿਲੀ ਉਕਤ ਔਰਤ ਦਾ ਘਰ ਵਾਲਾ ਕੈਲਾਸ਼ ਸਰਕਾਰੀ ਅਧਿਆਪਕ ਹੈ ਤੇ ਇਸਦਾ ਲੜਕਾ ਰਾਹੁਲ ਵੀ ਸਰਕਾਰੀ ਨੌਕਰੀ ’ਤੇ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਤੇ ਸਾਰੇ ਰਿਸ਼ਤੇਦਾਰ ਸਮਝਦੇ ਸੀ ਕਿ ਏਨਾ ਸਮਾਂ ਲੰਘ ਜਾਣ ਕਰਕੇ ਉਸਦਾ ਬਚਿਆ ਰਹਿਣਾ ਮੁਸ਼ਕਲ ਹੈ। Welfare Work
ਪਰ ਹੁਣ ਡੇਰਾ ਸ਼ਰਧਾਲੂਆਂ ਦੀ ਬਦੌਲਤ ਸਾਨੂੰ ਸਾਡੇ ਪਰਿਵਾਰਕ ਮੈਂਬਰ ਦੇ ਜਿਉਂਦੇ ਹੋਣ ਦੀ ਖ਼ਬਰ ਸੁਣਨ ਸਾਰ ਬਹੁਤ ਖੁਸ਼ੀ ਹੋਈ ਹੈ ਡੇਰਾ ਸ਼ਰਧਾਲੂਆਂ ਵੱਲੋਂ ਭੇਜੀ ਗਈ ਫੋਨ ਲੁਕੇਸ਼ਨ ਦੇ ਅਧਾਰ ’ਤੇ ਮੰਦਬੁੱਧੀ ਦਾ ਤਾਇਆ ਸ਼ੇਸ਼ਨਾਥ ਯਾਦਵਪੁਤਰ ਮਿਸ਼ਰੀ ਲਾਲ, ਛੱਬੀ ਨਾਥ ਉਸ ਦੇ ਘਰਾਂ ’ਚੋਂ ਰਾਮ ਆਸਰੇ ਨਾਮੀ ਲੜਕਾ ਉੱਤਰ ਪ੍ਰਦੇਸ਼ ਸਟੇਟ ਤੋਂ ਕਰੀਬ ਬਾਰਾਂ ਸੌ ਕਿਲੋਮੀਟਰ ਦੀ ਦੂਰੀ ਤੋਂ ਸੰਗਰੂਰ ਵਿਖੇ ਲੈਣ ਲਈ ਪਹੁੰਚੇ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਪਿੰਗਲਵਾੜਾ ਸੰਸਥਾ ਦੇ ਸਰਪ੍ਰਸਤ ਚੀਮਾ , ਹਰਜੀਤ ਸਿੰਘ ਅਰੋੜਾ ਪ੍ਰਬੰਧਕ, ਮਾਸਟਰ ਸਤਪਾਲ ਈਲਵਾਲ, ਪ੍ਰੇਮੀ ਸਤਪਾਲ, ਕਿਰਨ ਇੰਸਾਂ, ਹਰਦੇਵ ਕੌਰ ਇੰਸਾਂ ਤੇ ਹੋਰ ਸਮੂਹ ਸਟਾਫ਼ ਵੱਲੋਂ ਉਕਤ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਘਰ ਜਾਣ ਲਈ ਰਵਾਨਾ ਕੀਤਾ। Welfare Work