ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਆਜ਼ਾਦ ਏਜੰਸੀ ਤੋਂ ਜਾਂਚ ਦੀ ਮੰਗ : ਡੇਰਾ ਸੱਚਾ ਸੌਦਾ

ਪੂਜਨੀਕ ਗੁਰੂ ਜੀ ’ਤੇ ਲਾਏ ਬੇਅਦਬੀ ਦੇ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ

ਚੰਡੀਗੜ੍ਹ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਲਾਏ ਜਾ ਰਹੇ ਬੇਅਦਬੀ ਦੇ ਦੋਸ਼ਾਂ ਦਾ ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਐਡਵੋਕੇਟ ਨੇ ਖੰਡਨ ਕਰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਜੀ ’ਤੇ ਲਾਏ ਗਏ ਬੇਅਦਬੀ ਦੇ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਬੇਅਦਬੀ ਕਰਨ ’ਚ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਨੂੰ ਇਸ ਕੇਸ ’ਚ ਫਸਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਵੱਲੋਂ ਹਮੇਸ਼ਾ ਹੀ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕੀਤਾ ਗਿਆ ਹੈ।

ਬੇਅਦਬੀ ਕਰਨਾ ਤਾਂ ਦੂਰ ਅਜਿਹੀ ਕਲਪਨਾ ਵੀ ਕਦੇ ਡੇਰਾ ਸੱਚਾ ਸੌਦਾ ਦੇ ਕਿਸੇ ਵੀ ਮੈਂਬਰ ਜਾਂ ਪੂਜਨੀਕ ਗੁਰੂ ਜੀ ਵੱਲੋਂ ਨਹੀਂ ਕੀਤੀ ਗਈ। ਸਤਿਕਾਰਯੋਗ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਜੋ ਬੇਅਦਬੀ ਹੋਈ ਉਸ ਦੀ ਡੇਰਾ ਸੱਚਾ ਸੌਦਾ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਇਸ ਦੀ ਨਿਰਪੱਖ ਜਾਂਚ ਹੋ ਕੇ ਜੋ ਇਸ ਦੇ ਅਸਲ ਦੋਸ਼ੀ ਹਨ ਉਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ, ਨਾ ਕਿ ਸਾਜਿਸ਼ ਦੇ ਤਹਿਤ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਨੂੰ ਇਸ ’ਚ ਫਸਾਇਆ ਜਾਣਾ ਚਾਹੀਦਾ ਹੈ।

ਜਤਿੰਦਰ ਖੁਰਾਣਾ ਐਡਵੋਕੇਟ
ਬੁਲਾਰਾ ਡੇਰਾ ਸੱਚਾ ਸੌਦਾ
84343-00007
ਮਿਤੀ:- 22-10-2024